ਚੰਡੀਗੜ੍ਹ: ਪੰਜ ਦਰਿਆਵਾਂ ਤੋਂ ਮਿਲਕੇ ਬਣੇ ਪੰਜਾਬ ਦੀ ਧਰਤੀ ਦਾ ਪਾਣੀ ਲਗਾਤਾਰ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ। ਦਰਾਅਸਰ ਜਲਸਰੋਤ ਵਿਭਾਗ ਵੱਲੋਂ ਲੋਕਾਂ ਨੂੰ ਇੱਕ ਐਡਵਾਇਜਰੀ ਜਾਰੀ ਕੀਤੀ (Advisory issued by Water Resources Department) ਗਈ ਹੈ ਕਿ ਹਰੀਕੇ ਹੈੱਡਵਰਕਸ ਤੋਂ ਵੱਖ-ਵੱਖ ਨਹਿਰਾਂ ਵਿੱਚ ਛੱਡੇ ਜਾਣ ਵਾਲੇ ਪਾਣੀ ਨੂੰ ਪੀਣ ਲਈ ਨਾ ਵਰਤਿਆ ਜਾਵੇ, ਕਿਉਂਕਿ ਇਹ ਪਾਣੀ ਜ਼ਹਿਰੀਲਾ ਹੈ।
ਇਹ ਵੀ ਪੜੋ: ਕਾਂਗਰਸ ’ਚ ਨਹੀਂ ਰੁਕ ਰਹੀ ਆਪਸੀ ਖ਼ਾਨਾਜੰਗੀ, ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਜੌਹਲ ਨੇ ਕੱਢਿਆ ਨਵਾਂ ਸੱਪ !
ਐਡਵਾਇਜਰੀ ਜਾਰੀ ਕਰਕੇ ਹੋਏ ਜਲ ਸਰੋਤ ਵਿਭਾਗ (Advisory issued by Water Resources Department) ਨੇ ਲਿਖਿਆ ਹੈ ਕਿ ਆਪ ਜੀ ਨੂੰ ਦੱਸਿਆ ਜਾਂਦਾ ਹੈ ਕਿ ਪ੍ਰਦੂਸ਼ਿਤ ਪਾਣੀ ਨੂੰ ਨਹਿਰਾਂ ਵਿੱਚ ਜਾਣ ਤੋਂ ਰੋਕਣ ਲਈ ਬੀਬੀਐਮਬੀ ਵੱਲੋਂ ਬਣਾਈ ਗਈ SOP for operation of harike Headworks ਕਾਰਵਾਈ ਅਧੀਨ ਹੈ। ਇਸ ਸਬੰਧ ਵਿੱਚ ਮਿਤੀ 16/05/2022 ਨੂੰ ਰੀਵਿਊ ਲੈਣ ਲਈ ਵੀਸੀ ਰਾਹੀਂ ਮੀਟਿੰਗ ਕੀਤੀ ਗਈ ਹੈ।
ਮੀਟਿੰਗ ਦੇ ਦੌਰਾਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਰਾਜਸਥਾਨ ਰਾਜ ਵੱਲੋਂ ਕਰਵਾਈ ਜਾ ਰਹੀ ਸੈਪਲਿੰਗ ਦੇ ਨਤੀਜਿਆਂ ਤੋਂ ਇਹ ਪਤਾ ਲੱਗਿਆ ਹੈ ਕਿ ਮੌਜੂਦਾ ਸਥਿਤੀ ਵਿੱਚ ਹਰੀਕੇ ਹੈਡਵਰਕ ਤੇ ਪਹੁੰਚ ਰਹੇ ਪਾਣੀ ਨੂੰ ਸਿੰਚਾਈ ਲਈ ਹੀ ਵਰਤਿਆ ਜਾ ਸਕਦਾ ਹੈ। ਮੀਟਿੰਗ ਦੌਰਾਨ ਰਾਜਸਥਾਨ ਰਾਜ ਵੱਲੋਂ ਬੀਰਾਨੇਰ ਕੈਨਾਲ ਤੇ ਨਿਰਭਰ ਖੇਤਰਾਂ ਵਿੱਚ ਜਿਆਦਾ ਪਾਣੀ ਦੀ ਮੰਗ ਹੋਣ ਕਾਰਨ ਸਿੰਚਾਈ ਦੇ ਲਈ ਪਾਣੀ ਨੂੰ ਛੱਡਣ ਲਈ ਵਾਰ-ਵਾਰ ਮੰਗ ਕੀਤੀ ਗਈ ਤੇ ਅੰਤ ਵਿੱਚ ਕਮੇਟੀ ਵੱਲੋਂ ਅੱਜ ਯਾਨੀ 17/05/2022 ਸਵੇਰੇ 6 ਵਜੇ ਤੋਂ ਫਿਰੋਜ਼ਪੁਰ ਫੀਡਰ ਰਾਹੀ ਸਿੰਚਾਈ ਲਈ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਹੈ ਅਤੇ ਰਾਜਸਥਾਨ ਵੱਲੋਂ ਦੱਸਿਆ ਗਿਆ ਹੈ ਕਿ ਇਹ ਪਾਣੀ ਸਿਰਫ਼ ਤੇ ਸਿਰਫ਼ ਸਿੰਚਾਈ ਲਈ ਹੀ ਵਰਤਿਆ ਜਾਵੇਗਾ ਅਤੇ ਬੀਕਾਨੇਰ ਕੈਨਾਲ ’ਤੇ ਨਿਰਭਰ ਖੇਤਰ ਵਿੱਚ ਇਸ ਪਾਣੀ ਨੂੰ ਨਾ ਪੀਣ ਲਈ ਸਲਾਹਕਾਰੀ ਜਾਰੀ ਕੀਤੀ ਜਾਵੇਗੀ।
ਆਪ ਜੀ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਪੰਜਾਬ ਰਾਜ ਵਿੱਚ ਫਿਰੋਜ਼ਪੁਰ ਫੀਡਰ ਰਾਹੀ ਵੱਖ-ਵੱਖ ਖੇਤਰਾਂ ਵਿੱਚ ਜਾਂਦੇ ਪਾਣੀ ਨੂੰ ਸਿਰਫ਼ ਸਿੰਚਾਈ ਲਈ ਹੀ ਵਰਤਿਆ ਜਾਵੇ ਅਤੇ ਹਾਲ ਦੀ ਘੜੀ ਲਈ ਇਸ ਪਾਣੀ ਨੂੰ ਪੀਣ ਲਈ ਨਾ ਵਰਤਿਆ ਜਾਵੇ।
ਇਹ ਵੀ ਪੜੋ: ਗੁਰਦੁਆਰਾ ਕਿਲ੍ਹਾ ਮੁਬਾਰਕ ਦੇ ਸਾਹਮਣੇ ਹਿੰਦੂ ਧਾਰਮਿਕ ਗ੍ਰੰਥਾਂ ਨੂੰ ਕੀਤਾ ਅਗਨ ਭੇਟ