ETV Bharat / city

ਹਾੜ੍ਹੀ ਸੀਜ਼ਨ ਦੇ ਖਰੀਦ ਸਬੰਧੀ ਪ੍ਰਬੰਧ ਸਮਾਂ ਰਹਿੰਦਿਆਂ ਮੁਕੰਮਲ ਕਰਨ ਦੇ ਹੁਕਮ - ਹਾੜ੍ਹੀ ਸੀਜ਼ਨ

ਪੰਜਾਬ ਸਰਕਾਰ ਵੱਲੋਂ ਹਾੜ੍ਹੀ ਸੀਜ਼ਨ ਦੇ ਖਰੀਦ ਸਬੰਧੀ ਪ੍ਰਬੰਧ ਸਮਾਂ ਰਹਿੰਦਿਆਂ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਮੌਕੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਅਨਾਜ ਖ਼ਰੀਦ ਸਬੰਧੀ ਤਿਆਰ ਕਰਵਾਈ ਗਈ ਨਵੀਂ ਵੈੱਬਸਾਈਟ ਸਬੰਧੀ ਵੀ ਪੇਸ਼ਕਾਰੀ ਦਿੱਤੀ ਗਈ।

ਹਾੜ੍ਹੀ ਸੀਜ਼ਨ ਦੇ ਖਰੀਦ ਸਬੰਧੀ ਪ੍ਰਬੰਧ ਸਮਾਂ ਰਹਿੰਦਿਆਂ ਮੁਕੰਮਲ ਕਰਨ ਦੇ ਹੁਕਮ

author img

By

Published : Mar 9, 2020, 6:44 PM IST

ਚੰਡੀਗੜ੍ਹ: ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਹਾੜ੍ਹੀ ਸੀਜ਼ਨ ਦੀ ਫ਼ਸਲ ਦੇ ਖਰੀਦ ਪ੍ਰਬੰਧਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਸ਼ੂ ਨੇ ਕਿਹਾ ਕਿ ਹਾੜ੍ਹੀ ਸੀਜ਼ਨ ਦੀ ਫ਼ਸਲ ਕਣਕ ਦੇ ਮੰਡੀ ਵਿੱਚ ਆਉਣ ਵਿੱਚ ਸਿਰਫ਼ ਮਹੀਨੇ ਕੁ ਦਾ ਸਮਾਂ ਹੀ ਬਾਕੀ ਰਹਿ ਗਿਆ ਹੈ।

ਇਸ ਸਬੰਧੀ ਸਮੁੱਚੇ ਪ੍ਰਬੰਧ ਹੁਣ ਤੋਂ ਹੀ ਕਰ ਲੈਣੇ ਚਾਹੀਦੇ ਹਨ ਤਾਂ ਜੋ ਮੰਡੀ ਵਿੱਚ ਆਪਣੀ ਜਿਣਸ ਵੇਚਣ ਆਏ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਆਦੇਸ਼ ਦਿੱਤੇ ਹਨ ਕਿ ਅਨਾਜ ਸੁਰੱਖਿਆ ਐਕਟ ਅਧੀਨ ਕੀਤੇ ਜਾਣ ਵਾਲੇ ਅਨਾਜ ਦੀ ਵੰਡ ਹਰ ਹਾਲਤ ਵਿੱਚ 20 ਮਾਰਚ ਤੱਕ ਮੁਕੰਮਲ ਕਰ ਲਈ ਜਾਵੇ।

ਹਾੜ੍ਹੀ ਸੀਜ਼ਨ ਦੇ ਖਰੀਦ ਸਬੰਧੀ ਪ੍ਰਬੰਧ ਸਮਾਂ ਰਹਿੰਦਿਆਂ ਮੁਕੰਮਲ ਕਰਨ ਦੇ ਹੁਕਮ
ਹਾੜ੍ਹੀ ਸੀਜ਼ਨ ਦੇ ਖਰੀਦ ਸਬੰਧੀ ਪ੍ਰਬੰਧ ਸਮਾਂ ਰਹਿੰਦਿਆਂ ਮੁਕੰਮਲ ਕਰਨ ਦੇ ਹੁਕਮ

ਇਸ ਮੌਕੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਅਨਾਜ ਖ਼ਰੀਦ ਸਬੰਧੀ ਤਿਆਰ ਕਰਵਾਈ ਗਈ ਨਵੀਂ ਵੈੱਬਸਾਈਟ ਸਬੰਧੀ ਵੀ ਪੇਸ਼ਕਾਰੀ ਦਿੱਤੀ ਗਈ। ਇਸ ਵੈੱਬਸਾਈਟ ਉੱਤੇ ਕਿਸਾਨ ਖੁਦ/ਆੜ੍ਹਤੀ/ਇੰਸਪੈਕਟਰ ਕਿਸਾਨ ਨੂੰ ਰਜਿਸਟਰ ਕਰ ਸਕਦਾ ਹੈ। ਇਸ ਤੋਂ ਇਲਾਵਾ ਉਸ ਸਬੰਧੀ ਵੇਰਵੇ ਜਿਵੇਂ ਕਿ ਕਿਸਾਨ ਦਾ ਮੋਬਾਇਲ ਨੰਬਰ, ਕਿਸਾਨ ਵੱਲੋਂ ਕਿਸ ਪਿੰਡ/ਹੱਦ ਬਸਤ ਵਿੱਚ ਅਤੇ ਕਿੰਨੇ ਖੇਤਰ ਵਿੱਚ ਕਿਹੜੀ ਫ਼ਸਲ ਬੀਜੀ ਗਈ ਹੈ, ਉਸ ਬਾਰੇ ਜਾਣਕਾਰੀ ਦਰਜ ਕੀਤੀ ਜਾਣੀ ਹੁੰਦੀ ਹੈ।

ਇਸ ਤੋਂ ਇਲਾਵਾ ਕਿਸਾਨ ਨਾਲ ਸਬੰਧਤ ਜਾਣਕਾਰੀ ਜਿਵੇਂ ਕਿ ਉਸਦਾ ਬੈਂਕ ਖਾਤਾ ਨੰਬਰ, ਆਈ.ਐਫ.ਐਸ.ਸੀ. ਕੋਡ ਅਤੇ ਆੜ੍ਹਤੀਏ ਦਾ ਨਾਂਅ ਵੀ ਦਰਜ ਕੀਤਾ ਜਾਵੇਗਾ। ਇਸ ਵੈੱਬਸਾਈਟ 'ਤੇ ਸਾਰੀ ਜਾਣਕਾਰੀ ਭਰਨ ਉਪਰੰਤ ਕਿਸਾਨ ਦਾ ਇੱਕ ਨੰਬਰ ਜਨਰੇਟ ਹੋ ਜਾਵੇਗਾ ਤੇ ਸਬੰਧਤ ਆੜ੍ਹਤੀ ਨੂੰ ਇਸਦੀ ਇੱਕ ਕਾਪੀ ਚਲੀ ਜਾਵੇਗੀ। ਕੈਬਿਨੇਟ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਕਿਸਾਨਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰ ਦੇਣ ਤਾਂ ਜੋ ਕਿਸਾਨਾਂ ਨੂੰ ਮੌਕੇ 'ਤੇ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਵਾਰ ਦੀ ਖ਼ਰੀਦ ਦੌਰਾਨ ਪੁਰਾਣੇ ਪੋਰਟਲ ਦੀ ਵਰਤੋਂ ਨਹੀਂ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.