ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਬੁਲਾਰੇ ਜੀਐੱਸ ਬਾਲੀ ਚੋਣ ਕਮਿਸ਼ਨ ਨੂੰ ਮਿਲਣ ਤੋਂ ਬਾਅਦ ਕੈਪਟਨ ਸਰਕਾਰ 'ਤੇ ਜੰਮ ਕੇ ਵਰ੍ਹੇ। ਬਾਲੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੈਪਟਨ ਪਹਿਲਾਂ ਆਰੁਸਾ ਤੋਂ ਇਲਾਵਾ ਕਿਸੇ ਨੂੰ ਨਹੀਂ ਮਿਲਦੇ ਸਨ। ਉਹ ਸਿਰਫ਼ ਛੇ ਬੰਦਿਆਂ ਦੇ ਗਰੁੱਪ ਨਾਲ ਹੀ ਰਾਬਤਾ ਰੱਖਦੇ ਹਨ ਤੇ ਉਨ੍ਹਾਂ ਦੇ ਢੰਗ ਨਾਲ ਹੀ ਗੱਲ ਕਰਦੇ ਹਨ।
ਜੀਐੱਸ ਬਾਲੀ ਨੇ ਕਾਂਗਰਸ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਉਹ ਸਭ ਦੇ ਸਾਹਮਣੇ ਇਕ ਕਾਨਫਰੰਸ ਕਰ ਚੁਕੇ ਹਨ ਤੇ ਅਜੇ 3-4 ਪ੍ਰੈਸ ਕਾਨਫਰੰਸ ਹੋਰ ਕਰਨਗੇ। ਇਸ ਦੇ ਨਾਲ ਹੀ ਕਾਂਗਰਸ ਸਰਕਾਰ ਦੇ ਸਾਰੇ ਕਾਰਨਾਮਿਆਂ ਬਾਰੇ ਦੱਸਣਗੇ। ਬਾਲੀ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਹੋਰ ਪਾਰਟੀਆਂ ਨਾਲ ਜੁੜਨ ਦੇ ਸੱਦੇ ਆ ਰਹੇ ਹਨ ਪਰ ਉਨ੍ਹਾਂ ਨੇ ਅਜੇ ਤੱਕ ਕਿਸੇ ਨਾਲ ਰਲ੍ਹਣ ਦਾ ਮਨ ਨਹੀਂ ਬਣਾਇਆ ਹੈ।