ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਫ਼ਦ ਵੱਲੋਂ ਸੂਬਾ ਚੋਣ ਕਮਿਸ਼ਨਰ ਨਾਲ ਸੈਕਟਰ ਸਤਾਰਾਂ ਸਥਿਤ ਚੋਣ ਕਮਿਸ਼ਨ ਦੇ ਮੁੱਖ ਦਫ਼ਤਰ ’ਚ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਵਿਰੋਧੀ ਧਿਰ ਆਗੂ ਹਰਪਾਲ ਚੀਮਾ ਦੀ ਅਗਵਾਈ ’ਚ ਆਪ ਪਾਰਟੀ ਦੇ ਉਮੀਦਵਾਰਾਂ ਨਾਲ ਹੋ ਰਹੇ ਧੱਕੇ ਨੂੰ ਲੈ ਕੇ ਮੰਗ ਪੱਤਰ ਸੌਂਪਿਆ।
ਤਿੰਨ ਸਾਲ ਦੇ ਕਾਰਜਕਾਲ ਤੋਂ ਬਾਅਦ ਵੀ ਅਧਿਕਾਰੀ ਇੱਕੋ ਸਟੇਸ਼ਨ ’ਤੇ ਤਾਇਨਾਤ ਹਨ: ਚੀਮਾ
ਹਰਪਾਲ ਚੀਮਾ ਨੇ ਕਿਹਾ ਕਿ ਧੱਕੇਸ਼ਾਹੀ ਨਾਲ ਕਾਂਗਰਸ ਆਮ ਚੋਣਾਂ ਜਿੱਤਣਾ ਚਾਹੁੰਦੀ ਹੈ। ਪੰਜਾਬ ਸਰਕਾਰ ਨੇ ਪੁਲਿਸ ਦਾ ਸਿਆਸੀਕਰਨ ਕੀਤਾ ਹੋਇਆ ਹੈ। ਤਿੰਨ ਸਾਲ ਤੋਂ ਵੱਧ ਦੇ ਸਮੇਂ ਕਾਰਜਕਾਲ ਦੇ ਬਾਵਜੂਦ ਪੁਲਿਸ ਅਫ਼ਸਰ ਇੱਕ ਸਟੇਸ਼ਨ ’ਤੇ ਤੈਨਾਤ ਹਨ, ਜੋ ਲਗਾਤਾਰ ਸਰਕਾਰ ਨਾਲ ਮਿਲ ਕੇ ਧੱਕੇਸ਼ਾਹੀ ਕਰ ਰਹੇ ਹਨ।
ਆਪ ਪਾਰਟੀ ਦੇ ਵਫ਼ਦ ਵੱਲੋਂ ਸੂਬੇ ’ਚ ਪੈਰਾ-ਮਿਲਟਰੀ ਫੋਰਸ ਤੈਨਾਤ ਕੀਤੇ ਜਾਣ ਦੀ ਕੀਤੀ ਮੰਗ
ਉਨ੍ਹਾਂ ਕਿਹਾ ਕਿ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਆਮ ਲੋਕਾਂ ’ਚ ਦਹਿਸ਼ਤ ਪਾਉਣ ਲਈ ਲਗਾਤਾਰ ਦੂਜੀ ਪਾਰਟੀ ਦੇ ਉਮੀਦਵਾਰਾਂ ’ਤੇ ਹਮਲੇ ਕਰਵਾਏ ਜਾ ਰਹੇ ਹਨ। ਖ਼ਾਸ ਤੌਰ ’ਤੇ ਆਪ ਪਾਰਟੀ ਦੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਕਾਰਨ ਸੁਰੱਖਿਆ ਦਾ ਲਿਹਾਜ ਤੋਂ ਸਰਕਾਰ ਦੁਆਰਾ ਆਪ ਪਾਰਟੀ ਦੇ ਉਮੀਦਵਾਰਾਂ ਨੂੰ ਪੁਲਿਸ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਾਂਗਰਸ ਪਾਰਟੀ ਨਗਰ ਕੌਂਸਲ ਚੋਣਾਂ ਧੱਕੇ ਨਾਲ ਜਿੱਤਣਾ ਚਾਹੁੰਦੀ ਹੈ। ਇਸ ਲਈ ਸਥਾਨਕ ਪੁਲਿਸ ਪ੍ਰਸ਼ਾਸ਼ਨ ਦੀ ਮੌਜੂਦਗੀ ’ਚ ਨਿਰਪੱਖ ਦੇ ਸੁਤੰਤਰ ਢੰਗ ਨਾਲ ਚੋਣਾਂ ਸੰਭਵ ਨਹੀਂ ਹਨ। ਸੋ, ਇਸ ਮੌਕੇ ਸੂਬਾ ਚੋਣ ਕਮਿਸ਼ਨ ਨੂੰ ਪੈਰਾ-ਮਿਲਟਰੀ ਫੋਰਸ ਤੈਨਾਤ ਕੀਤੇ ਜਾਣ ਦੀ ਵੀ ਮੰਗੀ ਆਪ ਪਾਰਟੀ ਦੇ ਵਫ਼ਦ ਵੱਲੋਂ ਕੀਤੀ ਗਈ।