ਚੰਡੀਗੜ੍ਹ : ਹਾੜ੍ਹੀ ਦੀ ਫ਼ਸਲ ਦੀ ਅਦਾਇਗੀ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ 'ਚ ਬਣੇ ਰੇੜਕੇ ਵਿਚਾਲੇ ਪੰਜਾਬ ਸਰਕਾਰ ਨੇ ਹਾੜ੍ਹੀ ਦੀ ਫ਼ਸਲ ਦੀ ਕਿਸਾਨਾਂ ਨੂੰ ਅਦਾਇਗੀ ਆਨਲਾਈਨ ਕਰਨ ਸਬੰਧੀ ਪਾਲਿਸੀ ਜਾਰੀ ਕਰ ਦਿੱਤੀ ਅਤੇ ਉਸ ਦਾ ਉਤਾਰਾ ਵੱਖ-ਵੱਖ ਖ਼ਰੀਦ ਏਜੰਸੀਆਂ ਤੇ ਵਿਭਾਗਾਂ ਨੂੰ ਵੀ ਭੇਜ ਦਿੱਤਾ ਹੈ। ਉਧਰ ਇਸ ਸਭ ਦੇ ਵਿਚਾਲੇ ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਰਵਿੰਦਰ ਸਿੰਘ ਚੀਮਾ ਨੇ ਇਸ ਪਾਲਿਸੀ ਬਾਰੇ ਗੱਲ ਕਰਦਿਆਂ ਕਿਹਾ ਕਿ ਸਰਕਾਰ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਮੂਰਖ ਬਣਾ ਕੇ ਕੇਂਦਰ ਦੇ ਕਾਨੂੰਨ ਲਾਗੂ ਕਰਨ ਦਾ ਮਨ ਬਣਾ ਚੁੱਕੀ ਹੈ।
anaajkharidportal 'ਚ ਫ਼ਰਦ ਦਾ ਵੇਰਵਾ
ਸਰਕਾਰ ਵੱਲੋਂ ਜੋ ਪਾਲਿਸੀ ਜਾਰੀ ਕੀਤੀ ਉਸ ਤਹਿਤ ਭਾਵੇਂ ਸਰਕਾਰ ਦੇ ਮੰਤਰੀ ਤੇ ਹੋਰ ਅਧਿਕਾਰੀ ਇਹ ਕਹਿ ਰਹੇ ਹਨ ਕਿ ਅਸੀ ਕਣਕ ਦੀ ਖ਼ਰੀਦ ਆੜ੍ਹਤੀਆਂ ਜ਼ਰੀਏ ਕਰਨ ਦਾ ਫ਼ੈਸਲਾ ਲਿਆ ਹੈ ਪਰ ਇਕ ਗੁਪਤ ਤਰੀਕੇ ਨਾਲ ਅਨਾਜ ਖ਼ਰੀਦ ਪੋਰਟਲ ਨਾਲ ਖ਼ਰੀਦ ਕਰਨ ਦਾ ਹਵਾਲਾ ਦਿੱਤਾ ਗਿਆ ਅਤੇ ਉਸ ਵਿੱਚ ਇਕ ਵੱਖਰੀ SOP ਦੇਣ ਦਾ ਵੇਰਵਾ ਪਾਇਆ ਗਿਆ। ਉਨ੍ਹਾਂ ਕਿਹਾ ਸਰਕਾਰ ਨੇ ਲੁਕਵੇਂ ਢੰਗ ਨਾਲ ਆੜ੍ਹਤੀਆਂ ਲਈ anaajkharidportal ਪੋੇਰਟਲ ਬਣਾਇਆ ਇਸ ਦੇ ਵਿੱਚ ਫ਼ਰਦ ਸਮੇਤ ਹੋਰ ਵੇਰਵੇ ਵੀ ਦਰਜ ਕੀਤੇ ਗਏ ਹਨ। ਇਸ ਦਾ ਇਹੀ ਮਤਲਬ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਦੇ ਕਾਨੂੰਨ ਲਾਗੂ ਕਰਨ ਦਾ ਮਨ ਬਣਾਇਆ ਹੈ।
ਸਰਕਾਰ ਆੜ੍ਹਤੀਆਂ ਤੇ ਕਿਸਾਨਾਂ ਨੂੰ ਮੂਰਖ ਬਣਾ ਰਹੀ ਹੈ- ਚੀਮਾ
ਉਨ੍ਹਾਂ ਇਲਜ਼ਾਮ ਲਾਇਆ ਕਿ ਪੰਜਾਬ ਸਰਕਾਰ ਆੜ੍ਹਤੀਆਂ ਨੂੰ ਮੂਰਖ ਬਣਾ ਰਹੀ। ਉਨ੍ਹਾਂ ਆੜ੍ਹਤੀਆਂ ਤੇ ਕਿਸਾਨਾਂ ਨੂੰ ਅਗਾਹ ਕੀਤੀ ਕਿ ਹੁਣ ਤਕ ਇਸ ਪੋਰਟਲ 'ਤੇ 2 ਲੱਖ ਤੋਂ ਜ਼ਿਆਦਾ ਖ਼ਰੀਦ ਪੋਰਟਲ 'ਤੇ ਐਟਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਨੂੰ ਚਿੱਠੀ ਲਿਖ ਕੇ ਕਹੇ ਕਿ ਅਸ਼ੀ APM'S ਨਾਲ ਖ਼ਰੀਦ ਕਰਾਂਗੇ, ਇਸ ਨਾਲ ਹੀ ਮਸਲੇ ਦਾ ਹੱਲ ਹੋਵੇਗਾ।
ਪਾਲਿਸੀ ਦੇ ਦਿਸ਼ਾ- ਨਿਰਦੇਸ਼ਾਂ ਦੀ ਹੂ-ਬ-ਹੂ ਪਾਲਣਾ ਕਰਨ ਦੇ ਨਿਰਦੇਸ਼
ਦਰਅਸਲ ਪੰਜਾਬ ਸਰਕਾਰ ਦੇ ਵਿਭਾਗ ਖ਼ੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਪੰਜਾਬ ਵੱਲੋਂ ਹਾੜੀ ਸੀਜ਼ਨ 2021-22 ਦੌਰਾਨ ਕਣਕ ਦੀ ਖ਼ਰੀਦ ਪਾਲਿਸੀ ਕੋਵਿਡ-19 ਦੀ ਮਹਾਮਾਰੀ ਦੇ ਚਲਦੇ ਬਣੇ ਹਾਲਾਤ ਨੰ ਸਨਮੁੱਖ ਰੱਖਦਿਆਂ ਕਣਕ ਦੀ ਖ਼ਰੀਦ 10 ਅਪ੍ਰੈਲ ਤੋਂ ਸ਼ੁਰੂ ਹੋ ਕੇ 31 ਮਈ 2021 ਨੂੰ ਖ਼ਤਮ ਹੋਵੇਗੀ। ਪਾਲਿਸੀ ਮੁਤਾਬਕ ਪੰਜਾਬ ਦੀਆਂ ਸਮੂਹ ਖ਼ਰੀਦ ਏਜੰਸੀਆਂ ਸਮੇਤ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐੱਫ਼ੀਸੀਆਈ) ਵੱਲੋਂ ਕਣਕ ਘੱਟੋ-ਘੱਟ ਸਮਰਥਨ ਮੁੱਲ (msp) 1975 ਰੁਪਏ ਪ੍ਰਤੀ ਕੁਇੰਟਲ 'ਤੇ ਖ਼ਰੀਦ ਕੀਤੀ ਜਾਵੇਗੀ। ਕਣਕ ਦੀ ਖ਼ਰੀਦ ਦੌਰਾਨ ਸਾਰੀਆਂ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਤੇ ਫ਼ੀਲਡ ਸਟਾਫ਼ ਨੂੰ ਪਾਲਿਸੀ ਦੇ ਦਿਸ਼ਾ- ਨਿਰਦੇਸ਼ਾਂ ਦੀ ਹੂ-ਬ-ਹੂ ਪਾਲਣਾ ਕਰਨ ਦੇ ਨਿਰਦੇਸ਼ ਹਨ।
ਵਿਭਾਗ ਨੇ ਹਾੜ੍ਹੀ ਦੀ ਫਸਲ ਦੇ ਮੰਜੀਕਰਣ ਨਾਲ ਸਬੰਧਤ ਵਿਭਾਗਾਂ ਤੇ ਏਜਸੀਆਂ ਨੂੰ ਇਹ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਹਰ ਇਕ ਮੰਡੀ ਅਤੇ ਖ਼ਰੀਦ ਕੇਂਦਰ ਵਿਖੇ ਪੀਜੀ-1 ਰਜਿਸਟਰਡ ਲਗਾਇਆ ਜਾਵੇਗਾ ਜਿਸ ਵਿੱਚ ਕਿਸਾਨ ਦਾ ਪੂਰਾ ਪਤਾ, ਮੋਬਾਈਲ ਨੰਬਰ , ਰੇਟ ਅਤੇ ਅੰਦਯਾਜਨ ਵਜਨ ਦਰਜ ਕੀਤਾ ਜਾਵੇਗਾ। ਜੇਕਰ ਮੰਡੀ ਵਿੱਚ ਖ਼ਰੀਦ ਸਬੰਧੀ ਕੋਈ ਉਣਤਾਈ ਪਾਈ ਜਾਂਦਯੀ ਹੈ ਤਾਂ ਇਸ ਸਬੰਧੀ ਡਾਇਰੈਕਟਰ, ਖੁਰਾਕ ਤੇ ਸਿਵਲ ਸਪਲਾਈ ਨੂੰ ਟੈਲੀਫੋਨ ਉਤੇ ਜਾਂ ਲਿਖਤੀ ਸੂਚਨਾ ਭੇਜੀ ਜਾਵੇ। ਕਣਕ ਦੀ ਖ਼ਰੀਦ ਸਬੰਧੀ ਮੁਕੰਮਲ ਵੇਰਵੇ anaajkharidportal 'ਤੇ ਵੀ ਵਿਭਾਗ ਵੱਲੋਂ ਜਾਰੀ SOP ਅਨੁਸਾਰ ਜਾਰੀ ਕੀਤੇ ਜਾਣਗੇ।
ਸਰਕਾਰ ਦੀ ਨਵੀਂ ਖ਼ਰੀਦ ਪਾਲਿਸੀ ਹਾੜ੍ਹੀ ਸੀਜ਼ਨ-2021-22 ਦੌਰਾਨ ਖ਼ਰੀਦ ਕੀਤਾ ਕਣਕ ਦੀ ਅਦਾਇਗੀ ਆਨਲਾਈਨ ਵਿਧੀ ਨਾਲ anaajkharidportal ਰਾਂਹੀ ਕੀਤੀ ਜਾਵੇਗੀ। ਜਿਸ ਸਬੰਧੀ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਹੂ-ਬ-ਹੂ ਪਾਲਣਾ ਕੀਤੀ ਜਾਵੇ।