ETV Bharat / city

ਵਿਦੇਸ਼ੀ ਪੰਜਾਬੀਆਂ 'ਚੋਂ ਚੰਡੀਗੜ੍ਹ ਕਿੰਨੇ ਆਏ, ਸਾਡੇ ਕੋਲ ਕੋਈ ਅੰਕੜਾ ਨਹੀਂ: ਬਦਨੌਰ - Governor of Punjab talks about Corona virus

ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਪੰਜਾਬ 'ਚ 94 ਹਜ਼ਾਰ ਵਿਅਕਤੀ ਵਿਦੇਸ਼ਾਂ ਤੋਂ ਭਾਰਤ ਪਰਤਿਆਂ ਹੈ, ਜਿਸ 'ਚ 33 ਹਜ਼ਾਰ ਦੀ ਪਛਾਣ ਹੋਈ ਤੇ ਉਨ੍ਹਾਂ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਇਨ੍ਹਾਂ 94 ਹਜ਼ਾਰ ਵਿਦੇਸ਼ੀ ਪੰਜਾਬੀਆਂ 'ਚੋਂ ਕਿੰਨੇ ਚੰਡੀਗੜ੍ਹ ਆਏ, ਸਾਡੇ ਕੋਲ ਕੋਈ ਅੰਕੜਾ ਨਹੀਂ।

ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੇ ਪ੍ਰੈਸ ਵਾਰਤਾ ਕਰ ਦਿੱਤੀ ਜਾਣਕਾਰੀ

author img

By

Published : Mar 28, 2020, 6:01 PM IST

Updated : Mar 28, 2020, 9:25 PM IST

ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਵਾਰਤਾ 'ਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਇੱਕ ਫੌਜ਼ ਦੇ ਕਪਤਾਨ ਵਾਂਗ ਸਾਡੀ ਅਗਵਾਈ ਕਰ ਰਹੇ ਹਨ।

ਪ੍ਰੈਸ ਕਾਨਫਰੰਸ 'ਚ ਉਨ੍ਹਾਂ ਦੱਸਿਆ ਕਿ ਪੰਜਾਬ 'ਚ 94 ਹਜ਼ਾਰ ਵਿਅਕਤੀ ਵਿਦੇਸ਼ਾਂ ਤੋਂ ਭਾਰਤ ਪਰਤਿਆਂ ਹੈ, ਜਿਸ 'ਚ 33 ਹਜ਼ਾਰ ਦੀ ਪਛਾਣ ਹੋਈ ਤੇ ਉਨ੍ਹਾਂ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ 'ਚ ਕਈ ਲੋਕ ਅਜਿਹੇ ਹਨ ਜੋ 14 ਦਿਨ ਦੇ ਇਕਾਂਤਵਾਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਇਨ੍ਹਾਂ 94 ਹਜ਼ਾਰ ਵਿਦੇਸ਼ੀ ਪੰਜਾਬੀਆਂ 'ਚੋਂ ਕਿੰਨੇ ਚੰਡੀਗੜ੍ਹ ਆਏ, ਸਾਡੇ ਕੋਲ ਕੋਈ ਅੰਕੜਾ ਨਹੀਂ।

ਵੀਪੀ ਸਿੰਘ ਬਦਨੌਰ ਨੇ ਕਿਹਾ ਕਿ ਇਸ ਲੜਾਈ 'ਚ ਹਰ ਮੁਲਾਜ਼ਮ ਸਿਪਾਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦਾ ਹਰ ਅਧਿਕਾਰੀ ਜੀਅ ਜਾਨ ਨਾਲ ਆਪਣੇ ਕੰਮ 'ਚ ਰੁੱਝਿਆ ਹੋਇਆ ਹੈ। ਇਸ ਤੋਂ ਇਸਾਵਾ ਲੌਕਡਾਊਨ 'ਚ ਮਿਲੀ ਥੋੜੀ ਜਿਹੀ ਢੀਲ ਦਾ ਲੋਕਾਂ ਨੇ ਗ਼ਲਤ ਮਤਲਬ ਕੱਢ ਲਿਆ ਹੈ। ਲੋਕਾਂ ਦੀ ਭੀੜ ਨੂੰ ਵੇਖਦੇ ਹੋਏ ਇਨ੍ਹਾਂ ਸਾਰੀਆਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਗਿਆ।

ਦੂਜੇ ਪਾਸੇ ਲੋਕ ਇਹ ਵੀ ਕਹਿੰਦੇ ਹੋਏ ਸੁਣੇ ਗਏ ਕਿ ਉਹ ਵਾਇਰਸ ਨਾਲ ਤਾਂ ਨਹੀਂ ਪਰ ਭੂੱਖ ਨਾਲ ਪਹਿਲਾਂ ਹੀ ਮਰ ਜਾਣਗੇ। ਅਜਿਹੇ 'ਚ ਪ੍ਰਸ਼ਾਸਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਲੋਕਾਂ ਤੱਕ ਰਾਸ਼ਨ, ਸਬਜ਼ੀ ਪਹੁੰਚਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲੌਕਡਾਊਨ ਦੀ ਸਥਿਤੀ 'ਚ ਕਾਲਾ ਬਾਜ਼ਾਰ ਬੰਦ ਹੋ ਗਿਆ ਹੈ।

ਵੀਪੀ ਸਿੰਘ ਬਦਨੌਰ ਨੇ ਕਿਹਾ ਕਿ ਕੋਵਿਡ 19 ਫ਼ਡ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਫ਼ਡ 'ਚ ਉਨ੍ਹਾਂ ਨੇ ਵੀ 1 ਲੱਖ ਦਾਨ ਕੀਤੇ ਹਨ। ਉਨ੍ਹਾਂ ਅਪੀਲ ਕੀਤੀ ਹੈ ਸਾਰੇ ਲੋਕ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਸ 'ਚ ਯੋਗਦਾਨ ਪਾਉਣ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਅਫ਼ਵਾਹਾ ਵੱਲ ਧਿਆਨ ਨਾ ਦਿੱਤਾ ਜਾਵੇ।

ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਡਵਾਈਜ਼ਰ ਮਨੋਜ ਪਰੀਦਾ ਨੇ ਕਿਹਾ ਕਿ ਸਰਕਾਰ ਨੇ ਆਪਣੇ ਆਦੇਸ਼ਾਂ 'ਚ ਲਿਖਿਆ ਸਿ ਕਿ ਜ਼ਰੂਰੀ ਸੇਵਾਵਾਂ ਤੇ ਚੀਜ਼ਾਂ ਦੀ ਸਪਲਾਈ ਜਾਰੀ ਰਹੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਲੱਭਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭ ਕੁੱਝ ਸਹੀ ਢੰਗ ਨਾਲ ਜਿਵੇਂ ਸੋਚਿਆ ਸੀ ਉਸ ਤਰ੍ਹਾਂ ਹੀ ਚੱਲ ਰਿਹਾ ਹੈ।

Last Updated : Mar 28, 2020, 9:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.