ਚੰਡੀਗੜ੍ਹ: ਟੋਕੀਓ ਉਲੰਪਿਕ 'ਚ ਭਾਰਤੀ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਸੂਬੇ ਦੇ ਹਾਕੀ ਖਿਡਾਰੀਆਂ ਲਈ ਵੱਡਾ ਐਲਾਨ ਕੀਤਾ ਹੈ। ਉਲੰਪਿਕ 'ਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਜਿਸ ਦੇ ਚੱਲਦਿਆਂ ਪੰਜਾਬ ਦੇ ਖੇਡ ਮੰਤਰੀ ਨੇ ਸੂਬੇ ਦੇ ਖਿਡਾਰੀਆਂ ਲਈ ਇੱਕ-ਇੱਕ ਕਰੋੜ ਰੁਪਏ ਦਾ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ।
ਭਾਰਤ ਦੀ ਸ਼ਾਨਦਾਰ ਜਿੱਤ ‘ਤੇ ਖੇਡ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ, “ਭਾਰਤੀ ਹਾਕੀ ਦੇ ਇਸ ਇਤਿਹਾਸਕ ਦਿਨ ‘ਤੇ ਮੈਂ ਪੰਜਾਬ ਦੇ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇ ਨਕਦ ਪੁਰਸਕਾਰ ਦਾ ਐਲਾਨ ਕਰਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ।
ਇਹ ਵੀ ਪੜ੍ਹੋ:ਓਲੰਪੀਅਨ ਮਨਦੀਪ ਨੇ ਈਵੀਟੀ ਭਾਰਤ ਨਾਲ ਸਾਂਝੇ ਕੀਤੇ ਤਜਰਬੇ
ਉਨਾਂ ਕਿਹਾ ਕਿ ਇਹ ਬਿਲਕੁਲ ਫਸਵਾਂ ਅਤੇ ਰੁਮਾਂਚ ਭਰਪੂਰ ਮੈਚ ਸੀ। ਸਾਡੇ ਮੁੰਡਿਆਂ ਨੇ ਇਹ ਟੋਕੀਉ ਉਲੰਪਿਕਸ ਵਿੱਚ ਕਰ ਦਿਖਾਇਆ ਹੈ ਅਤੇ 41 ਸਾਲਾਂ ਪਿੱਛੋਂ ਉਲੰਪਿਕ ਤਮਗਾ ਦੇਸ਼ ਦੀ ਝੋਲੀ ਪਾਇਆ ਹੈ। ਭਾਰਤ ਅਤੇ ਪੰਜਾਬ ਨੂੰ ਟੀਮ ਦੀ ਸ਼ਾਨਦਾਰ ਖੇਡ ‘ਤੇ ਮਾਣ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 20 ਖਿਡਾਰੀਆਂ ਵਿੱਚੋਂ ਪੰਜਾਬ ਦੇ ਕੁੱਲ 11 ਖਿਡਾਰੀ ਭਾਰਤੀ ਹਾਕੀ ਟੀਮ ਵਿੱਚ ਸ਼ਾਮਲ ਹਨ।
ਇਹ ਵੀ ਪੜ੍ਹੋ:ਭਾਰਤੀ ਹਾਕੀ ਓਲੰਪਿਅਨ ਵਰੁਣ ਨਾਲ ਈਟੀਵੀ ਭਾਰਤ ਦੀ ਖਾਸ ਗੱਲਬਾਤ