ETV Bharat / city

ਸਰਕਾਰ ਨੇ ਸੜਕਾਂ ਦੇ ਜਾਲ ਵਿਛਾਏ

ਪੰਜਾਬ 'ਚ ਸੜਕਾਂ ਦੇ ਜਾਲ ਵਿਛਾਏ ਜਾ ਰਹੇ ਹਨ ਜਿਸ ਨਾਲ ਮੁਸਾਫ਼ਰ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਸਫ਼ਰ ਘੱਟ ਹੋਣ ਦੇ ਚਲਦੇ ਸਮੇਂ ਦੀ ਬਚਤ ਹੁੰਦੀ ਹੈ ਉਥੇ ਹੀ ਚੰਗੀਆਂ ਸੜਕਾਂ ਹੋਣ ਕਾਰਨ ਮੁਸਾਫ਼ਿਰਾਂ ਨੂੰ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ ਤੇ ਵਾਹਨਾਂ ਦਾ ਵੀ ਨੁਕਸਾਨ ਘੱਟ ਹੁੰਦਾ ਹੈ।

ਸਰਕਾਰ ਨੇ ਸੜਕਾਂ ਦੇ ਜਾਲ ਵਿਛਾਏ, ਲੁਧਿਆਣਾ ਵਾਸੀ ਔਖੇ

author img

By

Published : Mar 24, 2021, 2:22 PM IST

ਚੰਡੀਗੜ੍ਹ : ਭਾਰਤ ਦੇਸ਼ ਨੇ ਜਿਥੇ ਹੋਰਨਾਂ ਖੇਤਰਾਂ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ ਉਥੇ ਬੁਨਿਆਦੀ ਢਾਂਚੇ ਤੇ ਲਿੰਕ ਕਤੇ ਸਟੇਟ ਤੋਂ ਲੈ ਕੇ ਨੈਸ਼ਨਲ ਹਾਈਵੇਜ਼ ਤੇ ਫ਼ਲਾਈ ਓਵਰ ਵੀ ਅੱਵਲ ਦਰਜੇ ਦੇ ਬਣਾ ਕੇ ਅਵਾਮ ਨੂੰ ਸਮਰਪਿਤ ਕੀਤੇ ਜਾ ਰਹੇ ਹਨ। ਨਵੇਂ ਬਣ ਰਹੇ 6 ਤੋਂ 8 ਮਾਰਗੀ ਰੋਡਜ਼ ਅਤੇ ਪੁਲਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਅਸੀ ਯੂਰਪੀ ਦੇਸ਼ਾਂ ਦੀ ਸ਼ੈਰ ਕਰਦੇ ਹੋਈਏ। ਇਸੇ ਤਰਜ਼ 'ਤੇ ਪੰਜਾਬ 'ਚ ਵੀ ਸੜਕਾਂ ਦੇ ਜਾਲ ਵਿਛਾਏ ਜਾ ਰਹੇ ਹਨ ਜਿਸ ਨਾਲ ਮੁਸਾਫ਼ਰ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਸਫ਼ਰ ਘੱਟ ਹੋਣ ਦੇ ਚਲਦੇ ਸਮੇਂ ਦੀ ਬਚਤ ਹੁੰਦੀ ਹੈ ਉਥੇ ਹੀ ਚੰਗੀਆਂ ਸੜਕਾਂ ਹੋਣ ਕਾਰਨ ਮੁਸਾਫ਼ਿਰਾਂ ਨੂੰ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ ਤੇ ਵਾਹਨਾਂ ਦਾ ਵੀ ਨੁਕਸਾਨ ਘੱਟ ਹੁੰਦਾ ਹੈ।

ਸਰਕਾਰ ਨੇ ਸੜਕਾਂ ਦੇ ਜਾਲ ਵਿਛਾਏ, ਲੁਧਿਆਣਾ ਵਾਸੀ ਔਖੇ

ਅੰਕੜਿਆਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਕੌਮੀ ਰਾਜਮਾਰਗਾਂ ਦੇ ਕੁੱਲ 477 ਕਿਲੋਮੀਟਰ ਵਿੱਚੋਂ 289 ਕਿਲੋਮੀਟਰ ਦਾ ਨਵੀਨੀਕਰਨ /4 ਲੀਨਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਬਾਕੀ 4 ਆਰਓਬੀ 'ਤੇ ਕੰਮ ਜਾਰੀ ਹੈ । ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ 4062 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਕੰਮ ਜੰਗੀ ਪੱਧਰ ਉਤੇ ਚਲਦਾ ਹੈ ਤੇ ਬਹੁਤ ਜਲਦ ਬਣਕੇ ਤਿਆਰ ਹੋ ਜਾਣਗੇ।

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਨਾਬਾਰਡ ਦੀ ਸਹਾਇਤਾ ਨਾਲ 124 ਪੇਂਡੂ ਸੜਕਾਂ ਅਤੇ 13 ਪੁਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। 160 ਕਰੋੜ ਰੁਪਏ ਲਾਗਤ ਨਾਲ ਬਣਨ ਵਾਲੇ ਇਸ ਪ੍ਰੋਜੈਕਟ ਵਿੱਚ ਜੈਮਲ ਸਿੰਘ ਵਾਲਾ, ਧਰਮਪੁਰ ,ਗੁਰਦਾਸਪੁਰ, ਡੇਰਾ ਬਾਬਾ ਨਾਨਕ ਸੜਕ ਤੋਂ ਅਗਵਾਨ, ਬਰੀਲਾ, ਨੀਲੋਵਾਲ ਪਿੰਡ, ਗਿਲਜੀਆਂ -ਕਮਾਲਪੁਰ ਤੋਂ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਵਾਇਆ ਮੂਨਕ ਬੋਲੇਵਾਲ , ਬੁਢਲਾਡਾ-ਜਾਖਲ ਰੋਡ ਤੋਂ ਕੁਲਰੀਆਂ ਬਾਈਪਾਸ ਬਰੇਟਾ, ਭਵਾਨੀਗੜ੍ਹ ਤੋਂ ਬੱਖੋਪੀਰ ਰੋਡ ਤੋਂ ਕਾਕੜਾ ਅਤੇ ਆਲੋਅਰਖ ਤੋਂ ਨਾਭਾ ਰੋਡ ਸ਼ਾਮਲ ਹੈ। ਇਸੇ ਤਰ੍ਹਾਂ ਨਿਊ ਚੰਡੀਗੜ੍ਹ ਵਿੱਚ ਪੈਂਦੇ ਨਿਆ ਗਾਉਂ ਤੋਂ ਕਾਨੇ ਦਾ ਬਾੜਾ, ਟਾਂਡਾ, ਕਰੌਰਾਂ, ਪਿੰਜੌਰ ਰੋਡ, ਬਿਸਤ ਦੋਆਬ ਨਹਿਰ ਤੇ ਪੁਲ ਦਾ ਆਦਿ।

ਗੜ੍ਹਸ਼ੰਕਰ-ਮੇਹਟੀਆਣਾ ਰੋਡ ਤੋਂ ਬਿੰਜੇ ਹਸਪਤਾਲ ਅਤੇ ਬਿੰਜੋ ਤੋਂ ਸਮਾਣਾ ਭਵਾਨੀਗੜ੍ਹ ਰੋਡ 'ਤੇ ਹਾਈ ਲੈਵਲ ਪੁਲ ਦੀ ਉਸਾਰੀ ,ਰੂਪਨਗਰ ਰੋਡ 'ਤੇ ਹਾਈ ਲੈਵਲ ਪੁਲ ਤੋਂ ਰਾਏਪੁਰ ਨੰਗਲ ਹਾਈਡਲ ਚੈਨਲ ਅਤੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ , ਸਤਲੁਜ ਦਰਿਆ ਉਪਰ ਸ਼ਾਹਪੁਰ ਤੇ ਹੋਰ ਪਿੰਡਾਂ ਨੂੰ ਜੋੜਨ ਵਾਲਾ ਪੁਲ ਆਦਿ ਜੋ ਨਵੀਨੀਕਰਨ ਦੇ ਕੰਮ ਦੀ ਤਿਆਰੀ ਸਰਕਾਰ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਦਾ ਨਿਰਮਾਣ ਕਾਰਜ ਜਲਦ ਸ਼ੁਰੂ ਹੋਣ ਜਾ ਰਿਹੈ ਹੈ।

ਸਰਕਾਰ ਨੇ ਚਾਲੂ ਵਿੱਤੀ ਸਾਲ ਲਈ ਰੱਖੇ 575 ਕਰੋੜ ਰੁਪਏ

ਪੰਜਾਬ ਸਰਕਾਰ ਨੇ ਚਾਲੂ ਵਿੱਤੀ ਸਾਲ 2021-22 ਦੌਰਾਨ 560 ਕਿਲੋਮੀਟਰ ਲੰਬੀਆਂ ਸੜਕਾਂ ਅਤੇ ਪੁਲਾਂ ਦੇ ਨਵੀਨੀਕਰਨ, ਉਸਾਰੀ ਤੇ ਮੁਰੰਮਤ ਲਈ 575 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਇਸ ਤੋਂ ਇਲਾਵਾ ਸੂਬੇ ਦੇ ਪੇਂਡੂ ਖੇਤਰਾਂ ';ਚ ਸੜਕੀ ਨਵੀਨੀਕਰਨ ਅਤੇ ਪੁਲਾਂ ਨੂੰ ਹੋਰ ਮਜ਼ਬੂਤ ਦੇਣ ਲਈ ਪੰਜਾਬ ਸਰਕਾਰ ਨੇ 116 ਸੜਕਾਂ ਦੇ ਨਵੀਨੀਕਰਨ ਅਤੇ 22 ਪੁਲਾਂ ਦੇ ਨਿਰਮਾਣ ਸਬੰਧੀ ਪ੍ਰੋਜੈਕਟਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਬੁਲਾਰੇ ਮੁਤਾਬਕ ਸਰਕਾਰ ਦਾ ਮੰਨਣਾ ਹੈ ਕਿ ਇਸ ਪ੍ਰਮੁੱਖ ਪ੍ਰੋਜੈਕਟ ਨਾਲ ਸੂਬੇ ਵਿੱਚ ਪਿੰਡਾਂ ਦਾ ਹਸਪਤਾਲਾਂ, ਸਕੂਲਾਂ ਤੇ ਮੰਡੀਆਂ ਨਾਲ ਸੰਪਰਕ ਹੋਰ ਵਧੇਗਾ ਤੇ ਸਫ਼ਰ ਘਟੇਗਾ।

ਪੰਜਾਬ ਪੀਐਮਜੀਐਸਵਾਈ-3 ਲਾਗੂ ਕਰਨ ਵਾਲੇ ਪਹਿਲਾ ਸੂਬਾ

ਇਹੀ ਨਹੀਂ ਸਰਕਾਰ ਦੀ ਮੰਨੀਏ ਤਾਂ ਇਸ ਪ੍ਰੋਜੈਕਟ ਨਾਲ ਪੰਜਾਬ ਸੂਬਾ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ (ਪੀਐਮਜੀਐਸਵਾਈ) -3 ਪ੍ਰਾਜੈਕਟ ਨੂੰ ਲਾਗੂ ਕਰਨ ਵਾਲੇ ਸਿਖਰਲੇ 13 ਸੂਬਿਆਂ ਵਿੱਚੋਂ ਨੰਬਰ ਇੱਕ ਸੂਬਾ ਬਣ ਗਿਆ ਹੈ। ਇਸ ਪ੍ਰੋਜੇਕਟ ਦੀਆਂ ਇਨ੍ਹਾਂ 116 ਸੜਕਾਂ ਦੀ ਕੁੱਲ ਲੰਬਾਈ 1121 ਕਿਲੋਮੀਟਰ ਹੈ ਅਤੇ ਇਸ ਸੂਚੀ ਵਿੱਚ 10 ਜ਼ਿਲ੍ਹਿਆਂ ਲੁਧਿਆਣਾ ,ਐਸਬੀਐਸ ਨਗਰ, ਮੁਕਤਸਰ, ਫ਼ਿਰੋਜ਼ਪੁਰ ,ਕਪੂਰਥਲਾ ,ਪਠਾਨਕੋਟ ,ਗੁਰਦਾਸਪੁਰ ,ਅੰਮ੍ਰਿਤਸਰ ,ਮਾਨਸਾ ਅਤੇ ਤਰਨਤਾਰਨ ਦੇ 69 ਬਲਾਕ ਸ਼ਾਮਲ ਹਨ । ਇਸ ਪ੍ਰਾਜੈਕਟ ਵਾਸਤੇ ਤਕਰੀਬਨ 850 ਕਰੋੜ ਰੁਪਏ ਦੀ ਲਾਗਤ ਆਉਣ ਦਾ ਸਰਕਾਰੀ ਅਨੁਮਾਨ ਹੈ।

ਇਸ ਤੋਂ ਇਲਾਵਾ ਬਠਿੰਡਾ ਤੋਂ ਚੰਡੀਗੜ੍ਹ ਅਤੇ ਬਠਿੰਡਾ ਤੋਂ ਅੰਮ੍ਰਿਤਸਰ 6 ਮਾਰਗੀ ਰੋਡ ਤਿਆਰ ਹੋਣ ਤੋਂ ਬਾਅਦ ਹੁਣ ਬਠਿੰਡਾ-ਡੱਬਵਾਲੀ ਐਨਐਚ- 54 ਨੂੰ 6 ਮਾਰਗੀ ਬਣਾਉਣ ਨੂੰ ਵੀ ਮਨਜ਼ੂਰੀ ਮਿਲ ਗਈ ਹੈ । ਬਠਿੰਡਾ ਤੋਂ ਡੱਬਵਾਲੀ ਤੱਕ 27.65 ਕਿਲੋਮੀਟਰ ਲੰਬਾ ਮਾਰਗ ਜੋ ਫਿਲਹਾਲ 83 ਫੁੱਟ ਚੌੜਾ ਹੈ ਉਸ ਨੂੰ 200 ਫੁੱਟ ਚੌੜਾ ਕੀਤੇ ਜਾਣ ਦਾ ਪ੍ਰਪੋਜਲ ਰੱਖਿਆ ਗਿਆ ਹੈ।

'ਲੁਧਿਆਣਾ 'ਚ ਅੱਧ ਵਿਚਾਲੇ ਲਟਕੇ ਪ੍ਰੋਜੈਕਟ ਲੋਕਾਂ ਲਈ ਜੀਅ ਦਾ ਜੰਜਾਲ ਬਣੇ'

ਭਾਵੇਂ ਕੇਂਦਰੀ ਸਹਾਇਤਾ ਨਾਲ ਸੜਕੀ ਨਿਰਮਾਣ ਜ਼ੋਰਾਂ ਸ਼ੋਰਾ ਨਾਲ ਜਾਰੀ ਹੈ ਪਰ ਕਿਤੇ ਨਾਲ ਕਿਤੇ ਕੌਮਾ ਮਾਰਗਾਂ 'ਤੇ ਚਲਦੇ ਪ੍ਰੋਜੈਕਟ ਜਾਂ ਤਾਂ ਕਥਿਤ ਤੌਰ 'ਤੇ ਸਿਆਸੀ ਬਦਲਾਖੋਰੀ ਦੀ ਭੇਟ ਚੜ੍ਹ ਰਹੇ ਹਨ ਜਾਂ ਫਿਰ ਫੰਡਾਂ ਦੀ ਘਾਟ ਕਾਰਨ ਆਮ ਲੋਕਾਂ ਲਈ ਜੀਅ ਦਾ ਜੰਜਾਲ ਬਣਦੇ ਨਜ਼ਰ ਆ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਸੜਕੀ ਜਾਲ ਵਿਛਾਉਣ ਦੇ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਕੀਤੇ ਜਾ ਰਹੇ ਹਨ ਅਤੇ ਕਰੋੜਾਂ ਰੁਪਏ ਦੇ ਪ੍ਰਾਜੈਕਟ ਮੁਕੰਮਲ ਕਰਨ ਦੀ ਗੱਲ ਛਾਤੀ ਠੋਕ ਠੋਕ ਕੇ ਕਹੀ ਜਾ ਰਹੀ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਲੁਧਿਆਣਾ ਵਿੱਚ ਚੱਲ ਰਹੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਇਸ ਸੱਚਾਈ ਤੋਂ ਮੂੰਹ ਨਹੀਂ ਫੇਰਿਆ ਜਾ ਸਕਦਾ।

ਕੌਮੀ ਸ਼ਾਹਰਾਹ ਦੇ ਪ੍ਰੋਜੈਕਟ ਅੱਧ ਵਿਚਾਲੇ ਲਟਕੇ ਹੋਣ ਕਾਰਨ ਲੋਕ ਮਿੱਟੀ ਘੱਟੇ ਕਾਰਨ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਆਪਣੀ ਮਿਆਦ ਪੁਗਾ ਚੁੱਕੇ ਪ੍ਰਾਜੈਕਟ ਵੀ ਪੂਰੇ ਨਹੀਂ ਹੋ ਰਹੇ। ਲੁਧਿਆਣਾ-ਫਿਰੋਜ਼ਪੁਰ ਕੌਮੀ ਸ਼ਾਹਰਾਹ ਹੋਵੇ ਜਾਂ ਫਿਰ ਰਾਏਕੋਟ ਨੂੰ ਜੋੜਨ ਵਾਲਾ ਪੱਖੋਵਾਲ ਰੋਡ। ਮਲਹਾਰ ਰੋਡ ਹੋਵੇ ਭਾਵੇਂ ਰਾਂਹੋ ਰੋਡ, ਇਨ੍ਹਾਂ ਸਾਰੀਆਂ ਹੀ ਸੜਕਾਂ ਦੇ ਹਾਲਾਤ ਖ਼ਸਤਾ ਨੇ ਇਨ੍ਹਾਂ ਵਿੱਚੋਂ ਕਈ ਸੜਕਾਂ ਦੇ ਕੰਮ ਤਾਂ ਹਾਲੇ ਸ਼ੁਰੂ ਤੱਕ ਨਹੀਂ ਹੋਏ। ਜਿਸ ਤੋਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਪ੍ਰੋਜੈਕਟ ਕਦੋਂ ਮੁਕੰਮਲ ਹੋਣਗੇ।

ਪ੍ਰੋਜੈਕਟ ਕਦੋਂ ਪੂਰੇ ਹੋਣਗੇ ਪਤਾ ਨਹੀਂ- ਆਮ ਸ਼ਹਿਰੀ

ਲੁਧਿਆਣਾ-ਫਿਰੋਜ਼ਪੁਰ ਮਾਰਗ ਤੇ ਬਣਾਇਆ ਜਾਣ ਵਾਲਾ ਬਰਿੱਜ ਕਈ ਸਾਲਾਂ ਤੋਂ ਚੱਲ ਰਿਹਾ ਹੈ ਇਹ ਕੰਮ ਅੱਧ ਵਿਚਾਲੇ ਲਟਕਿਆ ਹੋਇਆ ਹੈ। ਲੇਬਰ ਘੱਟ ਹੋਣ ਕਰਕੇ ਸਮੱਸਿਆਵਾਂ ਜ਼ਰੂਰ ਦਰਪੇਸ਼ ਆ ਰਹੀਆਂ ਹਨ ਪਰ ਇਸ ਦਾ ਖ਼ਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਡਾਇਵਰਟ ਰੂਟ ਕਰਨ ਕਰ ਕੇ ਰੋਜ਼ਾਨਾ ਜਾਮ ਲੱਗਦੇ ਹਨ ਅਤੇ ਇਹ ਸੜਕ ਹਾਦਸਿਆਂ ਨੂੰ ਵੀ ਸੱਦਾ ਦਿੰਦਾ ਹੈ। ਇਹੀ ਕਾਰਨ ਹੈ ਕਿ ਲੁਧਿਆਣਾ ਵਿੱਚ ਸਭ ਤੋਂ ਵੱਧ ਸੜਕ ਹਾਦਸੇ ਹੁੰਦੇ ਨੇ ਅਤੇ ਸਭ ਤੋਂ ਵੱਧ ਲੋਕ ਇੱਥੇ ਸੜਕ ਹਾਦਸਿਆਂ 'ਚ ਆਪਣੀ ਜਾਨ ਗਵਾਉਂਦੇ ਹਨ।

ਜਦੋਂ ਈਟੀਵੀ ਭਾਰਤ ਨੇ ਗਰਾਊਂਡ ਜ਼ੀਰੋ ਦਾ ਜਾਇਜ਼ਾ ਲਿਆ ਤਾਂ ਭਰੇ ਪੀਤੇ ਲੋਕਾਂ ਨੇ ਦੱਸਿਆ ਕਿ ਉਹ ਇਨ੍ਹਾਂ ਸੜਕਾਂ ਤੇ ਚੱਲ ਰਹੇ ਪ੍ਰਾਜੈਕਟਾਂ ਤੋਂ ਬਹੁਤ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਇਹ ਤੱਕ ਨਹੀਂ ਪਤਾ ਕਿ ਇਹ ਪ੍ਰੋਜੈਕਟ ਕਦੋਂ ਤੱਕ ਮੁਕੰਮਲ ਹੋਣਗੇ। ਜੇ ਇਹ ਮੁਕੰਮਲ ਹੋ ਵੀ ਜਾਣ ਤਾਂ ਇਨ੍ਹਾਂ ਦਾ ਫ਼ਾਇਦਾ ਕਿੰਨਾ ਕੁ ਹੋਵੇਗਾ ਇਹ ਤਾਂ ਰੱਬ ਹੀ ਜਾਣਦਾ ਹੈ। ਲੋਕਾਂ ਦੀਆਂ ਮੰਨੀਏ ਤਾਂ ਸੜਕਾਂ ਲੋਕਾਂ ਦੀ ਸਹੂਲਤ ਲਈ ਬਣਾਈਆਂ ਜਾਂਦੀਆਂ ਹਨ ਪਰ ਬਾਅਦ ਵਿੱਚ ਉਨ੍ਹਾਂ ਤੇ ਟੋਲ ਟੈਕਸ ਲਗਾ ਦਿੱਤੇ ਜਾਂਦੇ ਹਨ ਜਿਸ ਦਾ ਬੋਝ ਵੀ ਆਮ ਲੋਕਾਂ ਤੇ ਹੀ ਪਾਇਆ ਜਾ ਰਿਹਾ ਹੈ। ਸਰਕਾਰਾਂ ਦਾਅਵੇ ਬਹੁਤ ਕਰਦੀਆਂ ਨੇ ਪਰ ਅਸਲ ਸੱਚਾਈ ਕੁਝ ਹੋਰ ਹੈ। ਕਰੋਨਾ ਤੋਂ ਬਾਅਦ ਜਿੰਨੇ ਵੀ ਪ੍ਰੋਜੈਕਟ ਨੇ ਉਹ ਸਾਰੇ ਲਟਕੇ ਹੋਏ ਨੇ ਕੰਮ ਢਿੱਲੇ ਹੋਣ ਕਰਕੇ ਲੋਕ ਖੱਜਲ ਖੁਆਰ ਹੋ ਰਹੇ ਨੇ ਅਤੇ ਮਿੱਟੀ ਘੱਟੇ ਨਾਲ ਦੋ ਚਾਰ ਹੋ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.