ETV Bharat / city

ਖੁਸ਼ਖਬਰੀ! ਪੰਜਾਬ 'ਚ ਕੱਲ ਛੁੱਟੀ - ਸੀਐੱਮ ਮਾਨ

ਭਲਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੀਐੱਮ ਮਾਨ ਵੱਲੋਂ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪਹਿਲਾਂ ਇਹ ਛੁੱਟੀ ਸਿਰਫ ਨਵਾਂਸ਼ਹਿਰ ’ਚ ਹੁੰਦੀ ਸੀ ਪਰ ਹੁਣ ਪੂਰੇ ਪੰਜਾਬ ਚ ਹੋਵੇਗੀ।

ਖੁਸ਼ਖਬਰੀ! ਪੰਜਾਬ 'ਚ ਕੱਲ ਛੁੱਟੀ
ਖੁਸ਼ਖਬਰੀ! ਪੰਜਾਬ 'ਚ ਕੱਲ ਛੁੱਟੀ
author img

By

Published : Mar 22, 2022, 2:54 PM IST

ਚੰਡੀਗੜ੍ਹ: ਵਿਧਾਨ ਸਭਾ ਇਜਲਾਸ ਦੇ ਆਖਰੀ ਦਿਨ ਪੰਜਾਬ ਦੇ ਮੁੱਖ ਮੰਤਰੀ ਸੀਐੱਮ ਭਗਵੰਤ ਮਾਨ ਵੱਲੋਂ ਭਲਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਛੁੱਟੀ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਿਰਫ ਨਵਾਂਸ਼ਹਿਰ ਚ ਹੀ ਛੁੱਟੀ ਹੁੰਦੀ ਸੀ। ਪਰ ਸੀਐੱਮ ਦੇ ਐਲਾਨ ਤੋਂ ਬਾਅਦ ਹੁਣ ਇਹ ਛੁੱਟੀ ਪੂਰੇ ਪੰਜਾਬ ਚ ਹੋਵੇਗੀ।

  • On the martyrdom day of Shaheed-e-Azam Bhagat Singh, there will be a public holiday in Punjab.

    On this occasion, people of Punjab can pay their tributes to Shaheed Bhagat Singh by visiting his village of Khatkar Kalan. pic.twitter.com/BMpfQsxlaI

    — Bhagwant Mann (@BhagwantMann) March 22, 2022 " class="align-text-top noRightClick twitterSection" data=" ">

ਇਸ ਦੌਰਾਨ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਛੁੱਟੀ ਦੀ ਥਾਂ ਜੇਕਰ ਬੱਚਿਆ ਨੂੰ ਸ਼ਹੀਦਾ ਬਾਰੇ ਦੱਸਿਆ ਜਾਵੇ ਤਾਂ ਵਧੀਆ ਹੋਵੇਗਾ। ਜਿਸ ’ਤੇ ਸੀਐੱਮ ਮਾਨ ਨੇ ਕਿਹਾ ਕਿ ਇਹ ਛੁੱਟੀ ਇਸੇ ਕਾਰਨ ਹੈ ਕਿ ਬੱਚੇ, ਨੌਜਵਾਨ ਅਤੇ ਹੋਰ ਲੋਕ ਖਟਕੜ ਕਲਾਂ ਵਿਖੇ ਜਾ ਕੇ ਸ਼ਹੀਦਾਂ ਬਾਰੇ ਕੁਝ ਪੜ ਸਕਣ।

ਸੀਐੱਮ ਮਾਨ ਦੇ ਸਵਾਲਾਂ ’ਚ ਘਿਰੇ ਰਾਜਾ ਵੜਿੰਗ

ਸੀਐੱਮ ਮਾਨ ਨੇ ਵਿਧਾਨਸਭਾ ਚ ਵੜਿੰਗ ਨੂੰ ਪੁੱਛਿਆ ਕਿ ਭਗਤ ਸਿੰਘ ਦਾ ਜਨਮਦਿਨ ਦੱਸੋ ਕਦੋਂ ਹੁੰਦਾ ਹੈ । ਤਾਂ ਸੀਐੱਮ ਮਾਨ ਨੇ ਦੱਸਿਆ ਕਿ ਬਹੁਤ ਹੀ ਮਾੜੀ ਗੱਲ ਹੈ ਕਿ ਤੁਹਾਨੂੰ ਇਸ ਬਾਰੇ ਪਤਾ ਨਹੀਂ ਹੈ। ਸੀਐੱਮ ਮਾਨ ਨੇ ਦੱਸਿਆ ਕਿ 28 ਸਤੰਬਰ ਨੂੰ ਭਗਤ ਸਿੰਘ ਦਾ ਜਨਮਦਿਨ ਹੁੰਦਾ ਹੈ।

ਇਸ ਤੋਂ ਇਲਾਵਾ ਪੰਜਾਬ ਵਿਧਾਨਸਭਾ ’ਚ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦੀਆਂ ਮੂਰਤੀਆਂ ਸਥਾਪਿਤ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ। ਸੀਐੱਮ ਭਗਵੰਤ ਮਾਨ ਵੱਲੋਂ ਇਹ ਮਤਾ ਪੇਸ਼ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਵਿਧਾਨਸਭਾ ’ਚ ਤਿੰਨ ਮਹੀਨਿਆਂ ਦੇ ਬਜਟ ਸਣੇ ਕਈ ਬਿੱਲ ਪਾਸ

ETV Bharat Logo

Copyright © 2024 Ushodaya Enterprises Pvt. Ltd., All Rights Reserved.