ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਦੌਰ ’ਚ ਬਿਨਾਂ ਮਾਸਕ,ਬਿਨਾਂ ਦਸਤਾਨੇ ਅਤੇ ਬਿਨਾਂ ਸੇਨੇਟਾਈਜ਼ਰ ਤੋਂ ਡੋਰ ਟੂ ਡੋਰ ਕੂੜਾ ਚੁੱਕਣ ਵਾਲੇ ਗਾਰਬੇਜ਼ ਕਲੈਕਟਰਜ਼ ਚੰਡੀਗੜ੍ਹ ਨਗਰ ਨਿਗਮ ਦੇ ਖਿਲਾਫ ਹੜਤਾਲ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਗਾਰਬੇਜ਼ ਕਲੈਕਟਰਜ਼ ਪਿਛਲੇ 6 ਦਿਨਾਂ ਤੋਂ ਉਹ ਹੜਤਾਲ ਤੇ ਬੈਠੇ ਹਨ ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੇ ਘਰ ਦਾ ਕੂੜਾ ਨਹੀਂ ਚੁੱਕਿਆ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਗਾਰਬੇਜ਼ ਕਲੈਕਟਰਜ਼ ਨੇ ਦੱਸਿਆ ਕਿ ਉਨ੍ਹਾਂ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਚ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਸਟੇਅ ਮਿਲਿਆ ਹੋਇਆ ਹੈ। ਪਰ ਇਸਦੇ ਬਾਵਜੁਦ ਵੀ ਨਗਰ ਨਿਗਮ ਨੇ ਜਿੰਨ੍ਹੇ ਉਨ੍ਹਾਂ ਨੂੰ ਪੈਸੇ ਦੇਣੇ ਹਨ ਉਹ ਅਜੇ ਤੱਕ ਨਹੀਂ ਦਿੱਤੇ ਹਨ ਜਿਸ ਕਾਰਨ ਉਹ ਹੜਤਾਲ ਕਰ ਰਹੇ ਹਨ।
ਨਗਰ ਨਿਗਮ ਕਰ ਰਿਹਾ ਹੈ ਸਾਡੇ ਨਾਲ ਧੱਕਾ
ਗਾਰਬੇਜ ਕਲੈਕਟਰਜ਼ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਦੇ ਵਿੱਚ ਘਰ-ਘਰ ਜਾ ਕੇ ਕੂੜਾ ਚੁੱਕਦੇ ਹਨ ਅਤੇ ਉਨ੍ਹਾਂ ਨੂੰ ਨਗਰ ਨਿਗਮ ਵੱਲੋਂ ਕਿਹਾ ਗਿਆ ਸੀ ਕਿ 8000 ਨਗਰ ਨਿਗਮ ਦੇਵੇਗਾ ਪਰ ਪਿਛਲੇ ਤਿੰਨ ਮਹੀਨਿਆਂ ਤੋਂ ਉਨ੍ਹਾਂ ਨੂੰ ਨਗਰ ਨਿਗਮ ਵੱਲੋਂ ਇੱਕ ਵੀ ਰੁਪਿਆ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਪੂਰੇ ਚੰਡੀਗਡ਼੍ਹ ਦੇ ਵਿੱਚ 6000 ਡੋਰ ਟੂ ਡੋਰ ਕਲੈਕਟਰਜ਼ ਨੇ ਜਿਨ੍ਹਾਂ ਨੂੰ ਨਗਰ ਨਿਗਮ ਨੇ ਕਿਹਾ ਸੀ ਕਿ ਉਹ ਗਿੱਲਾ ਤੇ ਸੁੱਕਾ ਕੂੜਾ ਲੋਕਾਂ ਦੇ ਘਰ ਤੋਂ ਇਕੱਠਾ ਕਰਨ,ਜਿਹੜਾ ਕਿ ਉਹ ਕਰ ਵੀ ਰਹੇ ਹਨ। ਜਿਵੇਂ ਨਗਰ ਨਿਗਮ ਦੀ ਗੱਡੀਆਂ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਰੱਖਣ ਦੇ ਲਈ ਕਹਿੰਦੀ ਹੈ ਅਸੀਂ ਆਪ ਕੂੜੇ ਨੂੰ ਅਲੱਗ ਅਲੱਗ ਕਰਕੇ ਉਸ ਵਿੱਚ ਪਾਉਂਦੇ ਹਨ, ਲੋਕ ਸਾਨੂੰ ਕੂੜਾ ਇਕੱਠਾ ਕਰਕੇ ਹੀ ਦਿੰਦੇ ਹਨ। ਇਸਦੇ ਬਾਵਜੁਦ ਵੀ ਨਗਰ ਨਿਗਮ ਸਾਡੇ ਨਾਲ ਧੱਕਾ ਕਰ ਰਿਹਾ ਹੈ।
'ਅਸੀਂ ਕਰਾਂਗੇ ਆਪਣਾ ਸੰਘਰਸ਼ ਹੋਰ ਤੇਜ਼'
ਗਾਰਬੇਜ ਕਲੈਕਟਰਜ਼ ਨੇ ਦੱਸਿਆ ਕਿ ਉਹ ਕੋਰੋਨਾ ਮਰੀਜ਼ਾਂ ਦੇ ਘਰਾਂ ਚੋਂ ਵੀ ਕੂੜਾ ਚੁੱਕਦੇ ਹਨ ਇਸਦੇ ਬਾਵਜੁਦ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਆਰਥਿਕ ਸਹਾਇਤਾ ਨਹੀਂ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਨਾ ਸਾਨੂੰ ਮਾਸਕ, ਨਾ ਸੈਨੀਟਾਈਜ਼ਰ ਤੇ ਨਾ ਹੀ ਦਸਤਾਨੇ ਦਿੱੱਤੇ ਜਾਂਦੇ ਹਨ। ਅਸੀਂ ਆਪਣੀ ਜਾਨ ਨੂੰ ਜੋਖਿਮ ਚ ਪਾ ਕੇ ਕੋਰੋਨਾ ਮਰੀਜ਼ਾਂ ਦੇ ਘਰਾਂ ਤੋਂ ਕੂੜਾ ਚੁੱਕਦੇ ਹਨ ਪਰ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਗਾਰਬੇਜ ਕਲੈਕਟਰਜ਼ ਨੇ ਦੱਸਿਆ ਕਿ ਜਦੋਂ ਉਹ ਨਗਰ ਨਿਗਮ ਦਫ਼ਤਰ ਵਿੱਚ ਕਮਿਸ਼ਨਰ ਨੂੰ ਮਿਲਣ ਗਏ ਤਾਂ ਉਨ੍ਹਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ ਅਤੇ ਕਿਹਾ ਕਿ ਜੇਕਰ ਕੰਮ ਕਰਨਾ ਹੈ ਤਾਂ ਕਰੋ ਨਹੀਂ ਤਾਂ ਭੱਜੋ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਦਾ ਇਹ ਰਵੱਈਆ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ ਉਹ ਆਪਣਾ ਪ੍ਰਦਰਸ਼ਨ ਹੋਰ ਤੇਜ਼ ਕਰਨਗੇ।
ਇਹ ਵੀ ਪੜੋ: LIVE:ਇੱਕ ਦਿਨ 'ਚ ਭਾਰਤ 'ਚ ਰਿਕਾਰਡ ਹੋਏ 2,67,334 ਮਾਮਲੇ, 4,529 ਮੌਤਾਂ