ਚੰਡੀਗੜ੍ਹ: ਗੈਂਗਸਟਰਾਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਦਰਜ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਰਾਤ ਨਾਮੀ ਗੈਂਗਸਟਰ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ਼ ਬੁੱਢਾ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਨ ਲਈ ਅਰਮੇਨੀਆ ਤੋਂ ਸਫ਼ਲਤਾਪੂਰਵਕ ਹਵਾਲਗੀ ਪ੍ਰਾਪਤ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਬੁੱਢਾ ਨੇ ਅੱਧੀ ਰਾਤ ਦੇ ਕਰੀਬ ਦਿੱਲੀ ਏਅਰਪੋਰਟ ‘ਤੇ ਉਤਰਣਾ ਹੈ ਅਤੇ ਪੰਜਾਬ ਪੁਲਿਸ ਦੀ ਟੀਮ ਵਲੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਜਾਵੇਗਾ।
ਦਵਿੰਦਰ ਬੰਬੀਹਾ ਗਰੋਹ ਦਾ ਸਵੈ-ਘੋਸ਼ਿਤ ਮੁਖੀ ਬੁੱਢਾ ਕਤਲ, ਕਤਲ ਦੀ ਕੋਸ਼ਿਸ਼, ਜਬਰ ਜਨਾਹ, ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ.) ਆਦਿ ਦੇ 15 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਕਾਨੂੰਨ ਦਾ ਸਾਹਮਣਾ ਕਰ ਰਿਹਾ ਸੀ, ਉਹ ਵੀ ਹਾਲ ਹੀ ਵਿਚ ਆਪਣੇ ਖਾਲਿਸਤਾਨ ਪੱਖੀ ਤੱਤਾਂ ਨਾਲ ਸੰਪਰਕਾਂ ਲਈ ਨੋਟਿਸ ਆਇਆ ਸੀ।
ਬੁੱਢਾ ਨੂੰ ਸਾਲ 2011 ਦੇ ਇੱਕ ਕਤਲ ਕੇਸ ਵਿੱਚ ਦੋਸ਼ੀ ਘੋਸ਼ਿਤ ਕੀਤਾ ਸੀ, ਪਰ ਉਹ 2016 ਵਿੱਚ ਪੈਰੋਲ ਤੋਂ ਛਾਲ ਮਾਰ ਗਿਆ ਸੀ ਅਤੇ ਉਸ ਨੂੰ ਭਗੌੜਾ ਗਰਦਾਨਿਆ ਗਿਆ ਸੀ। ਪੰਜਾਬ ਵਿੱਚ ਵੱਖ ਵੱਖ ਅਪਰਾਧਿਕ, ਜਬਰ ਜਨਾਹ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ ਲਈ ਜ਼ਿੰਮੇਵਾਰ ਬੁੱਢਾ ਖ਼ਿਲਾਫ਼ ਵੀ ਹਰਿਆਣਾ ਦੇ ਵੱਖ ਵੱਖ ਥਾਣਿਆਂ ਵਿੱਚ ਕੇਸ ਦਰਜ ਹਨ।
ਡੀਜੀਪੀ ਅਨੁਸਾਰ ਅਖ਼ੀਰ ਵਿੱਚ ਉਸ ਨੂੰ ਅਰੇਮੀਨਾ ਵਿੱਚ ਲੱਭ ਲਿਆ ਗਿਆ, ਜਿਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਇੰਟਰਪੋਲ ਵਲੋਂ ਲੁੱਕ ਆਊਟ ਸਰਕੂਲਰ (ਐਲਓਸੀ) ਅਤੇ ਰੈਡ ਕਾਰਨਰ ਨੋਟਿਸ (ਆਰਸੀਐਨ) ਮਿਲਿਆ ਸੀ।
8 ਅਗਸਤ, 2019 ਨੂੰ ਅਰਮੇਨੀਆਈ ਪੁਲਿਸ ਨੇ ਬੁੱਢਾ ਨੂੰ ਫੜ ਲਿਆ। ਇਸ ਤੋਂ ਤੁਰੰਤ ਬਾਅਦ, ਯੂਰਪ ਵਿਚ ਕੁਝ ਖਾਲਿਸਤਾਨ ਪੱਖੀ ਕਾਰਕੁਨਾਂ ਨੇ ਬੁੱਢਾ ਦੀ ਗ੍ਰਿਫ਼ਤਾਰੀ ਬਾਰੇ ਫੇਸਬੁੱਕ ‘ਤੇ ਇਕ ਅਪਡੇਟ ਪ੍ਰਕਾਸ਼ਤ ਕੀਤਾ ਸੀ, ਜਿਸ ਨੂੰ ‘ਪੰਜਾਬ ਵਿਚ ਖਾਲਿਸਤਾਨ ਲਈ ਇਕ ਮਜ਼ਬੂਤ ਅਵਾਜ਼ ‘ਕਿਹਾ ਗਿਆ ਸੀ। ‘ ਦਰਅਸਲ, ਬੁੱਢਾ ਨੇ ਇਸ ਤੋਂ ਪਹਿਲਾਂ ਨਾਭਾ ਜੇਲ ਦੇ ਅੰਦਰ ਕਤਲ ਕੀਤੇ ਗਏ ਡੇਰਾ ਸੱਚਾ ਸੌਦਾ ਦੇ ਇੱਕ ਕਾਰਕੁਨ ਮਨਿੰਦਰ ਪਾਲ ਬਿੱਟੂ ਦੇ ਖ਼ਾਤਮੇ ਲਈ ਆਪਣੇ ਫੇਸਬੁੱਕ ਅਕਾਊਂਟ ‘ਤੇ ਜ਼ਿੰਮੇਵਾਰੀ ਲਈ ਸੀ।