ਮੋਹਾਲੀ : ਯੂਥ ਅਕਾਲੀ ਲੀਡਰ ਵਿੱਕੀ ਮਿੱਡੂਖੇੜਾ ਦਾ ਗੋਲੀਆਂ ਮਾਰ ਕੇ ਕਤਲ ( Midukhera murder case) ਕੀਤਾ ਗਿਆ ਮੌਤ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਨੇ ਫੇਸਬੁੱਕ 'ਤੇ ਪੋਸਟ ਪਾ ਕੇ ਹਮਲਾਵਰਾਂ ਨੂੰ ਸਿੱਧੀ ਧਮਕੀ ਦਿੱਤੀ ਗਈ ਹੈ।
ਲਾਰੈਂਸ ਨੇ ਫੇਸਬੁੱਕ ਤੇ ਪੋਸਟ ਪਾ ਕੇ ਕਿਹਾ ਕਿ ਵਿੱਕੀ ਮਿੱਡੂਖੇੜਾ ਉਨ੍ਹਾਂ ਦਾ ਭਰਾ ਸੀ ਤੇ ਜਿੰਨ੍ਹਾਂ ਨੇ ਵੀ ਉਸਦਾ ਕਤਲ ਕੀਤਾ ਹੈ ਉਹ ਬਚ ਨਹੀਂ ਸਕਦੇ। ਬਿਸ਼ਨੋਈ ਨੇ ਕਿਹਾ ਕਿ ਜਿਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿ ਉਹ ਆਪਣੀ ਮੌਤ ਦੀ ਤਿਆਰੀ ਕਰ ਲਵੇ। ਨਾਲ ਹੀ ਕਿਹਾ ਹੈ ਕਿ ਕੁਝ ਹੀ ਦਿਨ੍ਹਾਂ ਦੇ ਵਿੱਚ ਨਤੀਜਾ ਥੋੜ੍ਹੇ ਦਿਨ੍ਹਾਂ ਦੇ ਵਿੱਚ ਮਿਲ ਜਾਵੇਗਾ।
ਗੌਰਤਲਬ ਹੈ ਕਿ ਵਿੱਕੀ ਮਿੱਡੂਖੇੜਾ ਦੇ ਮਾਮਲੇ ਵਿਚ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਇਸ ਵਿੱਚ ਗੌਰਵ ਪਟਿਆਲਾ ਜੋ ਕਿ ਇਕ ਸੁਪਾਰੀ ਕਿੱਲਰ ਦੇ ਨਾਂ ‘ਤੇ ਜਾਣਿਆ ਜਾਂਦਾ ਹੈ ਤੇ ਇਸ ਡੈਮ ਅਰਮਾਨੀਆ ਚ ਉਹ ਬੈਠਿਆ ਹੈ ਜਿਸ ਨੇ ਵਿੱਕੀ ਮਿੱਡੂਖੇੜਾ ਨੂੰ ਸੁਪਾਰੀ ਦੇ ਕੇ ਮਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਕਾਮਯਾਬ ਦੱਸਿਆ ਜਾ ਰਿਹਾ ਹੈ।
ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਵਿੱਕੀ ਮਿੱਡੂਖੇੜਾ ਨੂੰ ਮਾਰਨ ਵਾਲਾ ਲੈਫਟ ਨੌਜਵਾਨ ਵਿਨੈ ਦਿਓੜਾ ਜਿਸ ਦੇ ਠਿਕਾਣਿਆਂ ‘ਤੇ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਤੇ ਪਿਛਲੇ ਦਿਨੀਂ ਛਾਪੇਮਾਰੀ ਦੌਰਾਨ ਪੁਲਿਸ (Police) ਨੂੰ ਖਾਲੀ ਹੱਥ ਵਾਪਸ ਆਉਣਾ ਪਿਆ।
ਉੱਥੇ ਦੂਜੇ ਪਾਸੇ ਵਿੱਕੀ ਮਿੱਡੂਖੇੜਾ ਦੀ ਮੌਤ ਤੋਂ ਬਾਅਦ ਪੋਸਟਮਾਰਟਮ ਕਰਾਉਣ ‘ਤੇ ਉਨ੍ਹਾਂ ਦੇ ਸਰੀਰ ਤੋਂ ‘ਚੋਂ ਤੇਰਾ ਗੋਲੀਆਂ ਨਿਕਲੀਆਂ ਹਨ। ਮਿੱਡੂਖੇੜਾ ਦਾ ਕਤਲ ਹੋਏ ਨੂੰ ਕਈ ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਪੁਲਿਸ ਦੇ ਹੱਥ ਖਾਲੀ ਹਨ। ਇਸਦੇ ਚੱਲਦੇ ਹੀ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:SOI ਆਗੂ ਦੇ ਕਤਲ ਮਾਮਲੇ ’ਚ ਪੁਲਿਸ ਨੇ ਕੀਤਾ ਵੱਡਾ ਖੁਲਾਸਾ