ਚੰਡੀਗੜ੍ਹ: ਪੰਜਾਬ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਦੇ ਮਾਸਟਰਮਾਈਂਡ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ (Goldy Brar) ਨੇ ਪੰਜਾਬ ਪੁਲਿਸ (Punjab Police) ਨੂੰ ਧਮਕੀ ਦਿੱਤੀ ਹੈ। ਇਸ ਪੋਸਟ 'ਚ ਸਾਫ਼ ਲਿਖਿਆ ਗਿਆ ਹੈ ਕਿ ਜੇਲ੍ਹ 'ਚ ਬੰਦ ਗੈਂਗਸਟਰਾਂ ਭਰਾਵਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜੋ ਕਿ ਜਲਦ ਬੰਦ ਹੋਣਾ ਚਾਹੀਦਾ ਹੈ।
ਗੋਲਡੀ ਨੇ ਕਿਹਾ ਹੈ ਕਿ ਬਠਿੰਡਾ 'ਚ ਸਾਡੇ ਭਰਾ ਸਾਰਜ ਸੰਧੂ, ਬੌਬੀ ਮਲਹੋਤਰਾ ਤੇ ਜਗਰੋਸ਼ਨ ਹੁੰਦਲ ਨੂੰ ਤੰਗ ਕੀਤਾ ਜਾ ਰਿਹਾ ਹੈ। ਡੀਜੀਪੀ ਗੌਰਵ ਯਾਦਵ (DGP Gaurav Yadav) ਤੇ ਜੇਲ੍ਹ ਮੰਤਰੀ ਹਰਜੋਤ ਬੈਂਸ (Harjot Bains) ਜੇਲ੍ਹ ਦੇ ਡਿਪਟੀ ਸੁਪਰਡੈਂਟ ਨੂੰ ਕਾਰਵਾਈ ਕਰਨ ਲਈ ਬੇਨਤੀ ਕੀਤੀ। ਗੋਲਡੀ ਨੇ ਕਿਹਾ ਜੇਕਰ ਇਹ ਬੰਦ ਨਾ ਹੋਇਆ ਤਾਂ ਫਿਰ ਸਾਨੂੰ ਮੂਸੇਵਾਲਾ ਮਰਡਰ ਵਰਗੀ ਵੱਡੀ ਵਾਰਦਾਤ ਕਰਨੀ ਪਵੇਗੀ। ਗੋਲਡੀ ਨੇ ਸੋਸ਼ਲ਼ ਮੀਡੀਆ ਜ਼ਰੀਏ ਧਮਕੀ ਦਿੱਤੀ ਹੈ।
ਗੋਲਡੀ ਨੇ ਲਿਖਿਆ ਹੈ 'ਬਠਿੰਡਾ ਜੇਲ੍ਹ 'ਚ ਬੌਬੀ ਮਲਹੋਤਰਾ, ਸਾਰਜ ਸੰਧੂ ਤੇ ਜਗਰੋਸ਼ਨ ਹੁੰਦਲ ਨੂੰ ਡਿਪਟੀ ਇੰਦਰਜੀਤ ਕਾਹਲੋਂ ਤੰਗ ਕਰ ਰਿਹਾ ਹੈ। ਉਹ ਸਾਡੇ ਭਰਾਵਾਂ ਤੋਂ ਪੈਸੇ ਮੰਗਦਾ ਹੈ। ਉਸ ਨੇ ਬਿਨਾਂ ਵਜ੍ਹਾ ਇਨ੍ਹਾਂ ਦੀ ਕੁੱਟਮਾਰ ਕੀਤੀ ਹੈ। ਮੈਂ ਪੰਜਾਬ ਸਰਕਾਰ ਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਤੋਂ ਮੰਗ ਕਰਦਾ ਹਾਂ ਕਿ ਸਾਡੇ ਭਰਾਵਾਂ ਦੀ ਜੇਲ੍ਹ ਬਦਲੀ ਜਾਵੇ। ਡਿਪਟੀ ਕਾਹਲੋਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ ਸਾਡੇ ਭਰਾਵਾਂ ਦਾ ਕੋਈ ਨੁਕਸਾਨ ਹੋਇਆ ਤਾਂ ਉਸ ਦੀ ਜ਼ਿੰਮੇਵਾਰੀ ਜੇਲ੍ਹ ਪੁਲਿਸ ਦੀ ਹੋਵੇਗੀ।' ਬਾਕੀ ਆਖ਼ਰੀ ਗੱਲ ਇਹ ਹੈ ਕਿ ਜਿਹੜੇ ਵੀ ਸਾਡੇ ਐਂਟੀ ਪੋਸਟਾਂ ਪਾ ਰਹੇ ਹਨ ਕਿ ਅਸੀਂ ਬਦਲਾ ਲਵਾਂਗੇ। ਉਹ ਪਹਿਲਾਂ ਆਪਣੀ ਜਾਨ ਬਚਾ ਲੈਣ, ਬਾਕੀ ਬਾਅਦ ਵਿਚ ਦੇਖ ਲੈਣਾ। ਗੋਲਡੀ ਨੇ ਹੇਠਾਂ ਜੱਗੂ ਭਗਵਾਨਪੁਰੀਆ ਗਰੁੱਪ ਤੇ ਲਾਰੈਂਸ ਗਰੁੱਪ ਦਾ ਨਾਂ ਲਿਖਿਆ ਹੈ।
ਬਠਿੰਡਾ ਦੇ ਐੱਸ ਪੀ ਹੈੱਡਕੁਆਰਟਰ ਭੁਪਿੰਦਰ ਸਿੰਘ ਨੇ ਇਸ ਸਾਰੇ ਮਾਮਲੇ ਬਾਰੇ ਦੱਸਿਆ ਕਿ ਅਸੀਂ ਪਹਿਲਾਂ ਵੈਰੀਫਾਈ ਕਰਾਵਾਂਗੇ ਜੋ ਗੈਂਗਸਟਰ ਗੋਲਡੀ ਬਰਾੜ ਨੇ ਫੇਸਬੁੱਕ ਤੇ ਇਹ ਸੋਸ਼ਲ ਮੀਡੀਆ ਤੇ ਧਮਕੀ ਦਿੱਤੀ ਹੈ ਬਠਿੰਡਾ ਦੇ ਜੇਲ੍ਹ ਅਧਿਕਾਰੀਆਂ ਨੂੰ ਜਾਨੋਂ ਮਾਰਨ ਦੀ ਇਸ ਜਾਂਚ ਹੋ ਰਹੀ ਹੈ ਇਹ ਕਿਸ ਨੇ ਪੋਸਟ ਕੀਤੀ ਹੈ ਅਤੇ ਸੋਸ਼ਲ ਮੀਡੀਆ ਤੇ ਕਿਵੇਂ ਆਈ ਜੇਲ੍ਹ ਪ੍ਰਸ਼ਾਸਨ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ ਸੁਰੱਖਿਆ ਦੇ ਬੰਦੋਬਸਤ ਵੀ ਕੀਤੇ ਜਾਣਗੇ
ਇਹ ਵੀ ਪੜੋ: ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਮੌਤ