ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। 3 ਦਿਨ ਬੀਤ ਜਾਣ ਤੋਂ ਬਾਅਦ ਵੀ ਜਦੋਂ ਪੰਜਾਬ ਪੁਲਿਸ ਦੇ ਹੱਥ ਕੁਝ ਨਹੀਂ ਲੱਗਾ ਤਾਂ ਪੰਜਾਬ ਸਰਕਾਰ ਵਲੋਂ ਇਸ ਮਾਮਲੇ 'ਚ SIT ਦਾ ਪੁਨਰਗਠਨ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਸਬੰਧੀ ਇੱਕ ਪੋਸਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਤੋਂ ਪਹਿਲਾਂ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਵੀ ਸਿੱਧੂ ਮੂਸੇਵਾਲਾ ਦੇ ਕਾਤਲਾਂ ਤੋਂ ਬਦਲਾ ਲੈਣ ਦੀ ਗੱਲ ਆਖੀ ਗਈ ਸੀ।
5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ: ਦੱਸ ਦਈਏ ਕਿ ਸੋਸ਼ਲ ਮੀਡੀਆ ’ਤੇ ਖੁੰਖਾਰ ਗੈਂਗਸਟਰ ਭੂੱਪੀ ਰਾਣਾ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਚ ਉਸ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਤੋਂ ਬਦਲਾ ਲੈਣ ਦੀ ਗੱਲ ਆਖੀ ਹੈ। ਨਾਲ ਹੀ ਆਪਣੀ ਇਸ ਪੋਸਟ ’ਚ ਉਨ੍ਹਾਂ ਲਿਖਿਆ ਹੈ ਕਿ ਕਾਤਲ ਪੰਜਾਬ, ਕੈਨੇਡਾ ਜਾਂ ਅਮਰੀਕਾ ਜਿੱਥੇ ਵੀ ਬੈਠਾ ਹੋਵੇ ਉਸ ਸਬੰਧੀ ਸੂਚਨਾ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਨਾਲ ਹੀ ਜਾਣਕਾਰੀ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।
ਜਲਦ ਲੇਵਾਂਗੇ ਕਤਲ ਦਾ ਬਦਲਾ: ਗੈਂਗਸਟਰ ਭੂੱਪੀ ਰਾਣਾ ਨੇ ਆਪਣੀ ਇੱਕ ਤਾਜ਼ਾ ਪੋਸਟ ਉਸ ਨੇ ਕਿਹਾ ਕਿ ਉਨ੍ਹਾਂ ਦੇ ਕਿਸੇ ਵੀ ਬੰਦੇ ਦੇ ਨਾਲ ਸਿੱਧੂ ਮੂਸੇਵਾਲਾ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ। ਨਾਲ ਹੀ ਹੁਣ ਜਿਸ ਨੇ ਉਨ੍ਹਾਂ ਦੇ ਭਰਾ ਮੂਸੇਵਾਲਾ ਨੂੰ ਮਾਰਿਆ ਹੈ। ਉਨ੍ਹਾਂ ਕਾਤਲਾ ਦਾ ਪਤਾ ਦੇਣ ਵਾਲਿਆ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਨਾਂ ਨੂੰ ਗੁਪਤ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਦੀਆਂ ਪੋਸਟਾਂ ਚ ਕਿਹਾ ਕਿ ਲਾਰੈਂਸ਼ ਅਤੇ ਗੋਲਡੀ ਆਪਣੀ ਝੂਠੀ ਸ਼ਾਨ ਦੇ ਲਈ ਕਹਿੰਦੇ ਹਨ ਕਿ ਮੂਸੇਵਾਲਾ ਨੇ ਗੁਰਲਾਲ ਬਰਾੜ ਅਤੇ ਵਿੱਕੀ ਮਿੱਡੂਖੇੜਾ ਦੇ ਕਤਲ ਚ ਬੰਬੀਹਾ ਗਰੁੱਪ ਦੀ ਮਦਦ ਕੀਤੀ ਹੈ ਕਿ ਪਰ ਇਹ ਗੱਲ ਝੂਠੀ ਹੈ। ਅਸੀਂ ਜੋ ਵੀ ਕਰਦੇ ਹਾਂ ਆਪਣੇ ਦਮ ’ਤੇ ਕਰਦੇ ਹਾਂ।
ਪੋਸਟ ਕਿਹਾ ਕਿ ਲਾਰੈਂਸ ਜੋ ਵੀ ਕਰਦਾ ਹੈ ਉਸ ਨੂੰ ਆਪਣੇ ਮਰੇ ਹੋਏ ਲੋਕਾਂ ਦੇ ਨਾਲ ਜੋੜ ਦਿੰਦਾ ਹੈ। ਜਿਸਨੇ ਵੀ ਮੂਸੇਵਾਲਾ ਨੂੰ ਮਰਵਾਉਣ ਚ ਮਦਦ ਕੀਤੀ, ਇੱਕ ਇੱਕ ਨਾਲ ਹਿਸਾਬ ਲਿਆ ਜਾਵੇਗਾ। ਸਿੱਧੂ ਦੇ ਪਰਿਵਾਰ, ਦੋਸਤਾਂ ਅਤੇ ਸਮਰਥਕਾਂ ਦੇ ਨਾਲ ਉਨ੍ਹਾਂ ਦੀ ਹਮਦਰਦੀ ਹੈ। ਅਸੀਂ ਸਿੱਧੂ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਬਦਲਾ ਜਰੂਰ ਲੇਵਾਂਗੇ।
ਲਾਰੈਂਸ ਗੈਂਗ ਅਤੇ ਭੂੱਪੀ ਰਾਣਾ ਵਿਚਾਲੇ ਦੁਸ਼ਮਣੀ: ਦੱਸ ਦਈਏ ਕਿ ਗੈਂਗਸਟਰ ਭੂੱਪੀ ਰਾਣਾ ’ਤੇ ਪੰਜਾਬ ਅਤੇ ਹਰਿਆਣਾ ’ਚ ਕਤਲ ਸਣੇ ਕਈ ਅਪਰਾਧਾਂ ’ਚ 25 ਤੋਂ ਜਿਆਦਾ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਲਾਰੈਂਸ ਗੈਂਗ ਅਤੇ ਭੂੱਪੀ ਰਾਣਾ ਵਿਚਾਲੇ ਕੱਟੜ ਦੁਸ਼ਮਣੀ ਵੀ ਹੈ। ਇਹ ਦੁਸ਼ਮਣੀ ਇੰਨ੍ਹੀ ਜਿਆਦਾ ਹੈ ਕਿ ਜੇਲ੍ਹ ’ਚ ਬੰਦ ਰਹਿਣ ਦੌਰਾਨ ਦੋਹਾਂ ਵਿਚਾਲੇ ਝਗੜਾ ਵੀ ਹੋ ਚੁੱਕਿਆ ਹੈ।
ਇਹ ਵੀ ਪੜੋ: ਆਪ ਵਿਧਾਇਕ ਨੂੰ ਸਿੱਧੂ ਮੂਸੇਵਾਲਾ ਦੇ ਸਾਥਿਆਂ ਨੇ ਦੱਸੀ ਕਤਲ ਦੀ ਕਹਾਣੀ, ਕੀਤੇ ਵੱਡੇ ਖੁਲਾਸੇ