ਚੰਡੀਗੜ੍ਹ: ਹਰ ਰੋਜ਼ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਚ ਵਾਧਾ ਹੋ ਰਿਹਾ ਹੈ। ਚੰਡੀਗੜ੍ਹ ਚ ਦੋ ਸ਼ਮਸ਼ਾਨ ਘਾਟਾਂ 'ਚ ਕੋਰੋਨਾ ਮਰੀਜ਼ਾਂ ਦਾ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਚ ਆਮ ਮੌਤਾਂ ਦੇ ਨਾਲ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦਾ ਵੀ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ ਪਰ ਇਸਦੇ ਲਈ ਸਮੇਂ ਰੱਖਿਆ ਗਿਆ ਹੈ ਜਦਕਿ ਦੜਵਾ ਦੇ ਸ਼ਮਸ਼ਾਨ ਘਾਟ ਚ ਸਿਰਫ ਕੋਰੋਨਾ ਮਰੀਜ਼ਾਂ ਦਾ ਹੀ ਅੰਤਿਮ ਸਸਕਾਰ ਹੋ ਰਿਹਾ ਹੈ।
ਦੱਸ ਦਈਏ ਕਿ ਕੋਰੋਨਾ ਨਾਲ ਲਗਾਤਾਰ ਹੋ ਰਹੀ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਚੰਡੀਗੜ੍ਹ ਦੇ ਦੋ ਸ਼ਮਸ਼ਾਨ ਘਾਟਾਂ ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ। ਦੋਹਾਂ ਚ ਹੀ ਕਰੀਬ 10-10 ਕੋਰੋਨਾ ਮਰੀਜ਼ਾਂ ਦਾ ਅੰਤਿਮ ਸਸਕਾਰ ਹਰ ਰੋਜ਼ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਚ ਸਾਮ 3 ਵਜੇ ਤੋਂ ਸ਼ਾਮ 5 ਵਜੇ ਤੱਕ ਲਕੜੀ ਨਾਲ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ। ਜਦਕਿ ਮਸ਼ੀਨ ਨਾਲ ਸਸਕਾਰ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋ ਸਕਦਾ ਹੈ।
ਇਹ ਵੀ ਪੜੋ: ਕੈਪਟਨ ਖਿਲਾਫ ਜਨਰਲ ਜੇਜੇ ਦਾ ਪਲਟਵਾਰ: ਤੁਸੀਂ ਬਾਦਲਾਂ ਨਾਲ ਘਿਓ-ਖਿਚੜੀ
ਉੱਥੇ ਹੀ ਚੰਡੀਗੜ੍ਹ ਦੇ ਦੜਵਾ ਸ਼ਮਸ਼ਾਨ ਘਾਟ ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਵਿਡ ਨਾਲ ਹੋਈ ਮੌਤਾਂ ਤੋਂ ਬਾਅਦ ਉਨ੍ਹਾਂ ਦਾ ਸਸਕਾਰ ਹੋ ਰਿਹਾ ਹੈ। ਸ਼ਮਸ਼ਾਨ ਘਾਟ ਨੂੰ ਤ੍ਰਿਕਾਲ ਦਰਸ਼ੀ ਸੇਵਾ ਦਲ ਸੰਸਥਾ ਵੱਲੋਂ ਚਲਾਇਆ ਜਾ ਰਿਹਾ ਹੈ। ਸੰਸਥਾ ਦੇ ਪ੍ਰਧਾਨ ਦੀਨ ਦਿਆਲ ਤ੍ਰਿਪਾਠੀ ਨੇ ਦੱਸਿਆ ਕਿ ਹਰ ਰੋਜ਼ ਕੋਵਿਡ ਨਾਲ ਹੋਣ ਵਾਲੀ ਮੌਤਾਂ ਦੇ ਕਰੀਬ 10 ਮਾਮਲੇ ਆ ਰਹੇ ਹਨ, ਪਰ ਪਿਛਲੇ ਦੋ ਦਿਨਾਂ ਚ 11 ਤੋਂ 12 ਮ੍ਰਿਤ ਦੇਹ ਇੱਥੇ ਆ ਰਹੀਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਗਾਈਡਲਾਈਨ ਦੇ ਤਹਿਤ ਸਸਕਾਰ ਕੀਤਾ ਜਾ ਰਿਹਾ ਹੈ। ਲਕੜੀਆਂ ਸਮੇਤ ਹੋਰ ਸਮੱਗਰੀ ਦੀ ਕੋਈ ਕਮੀ ਨਹੀਂ ਹੈ ਕਿਉਂਕਿ ਪਹਿਲਾ ਬਣੇ ਹਲਾਤਾਂ ਤੋਂ ਬਾਅਦ ਸਾਰੀਆਂ ਚੀਜ਼ਾਂ ਦੀ ਵਿਵਸਥਾ ਕੀਤੀ ਗਈ ਹੈ। ਕਾਬਿਲੇਗੌਰ ਹੈ ਕਿ ਚੰਡੀਗੜ੍ਹ ਚ ਹਰ ਰੋਜ਼ ਕੋਵਿਡ ਦੀ 20 ਤੋਂ 22 ਮ੍ਰਿਤ ਦੇਹ ਦਾ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਚ ਅਜਿਹੇ ਕਈ ਲੋਕ ਹਨ ਜੋ ਚੰਡੀਗੜ੍ਹ ਦੇ ਬਾਹਰ ਦੇ ਹਨ ਅਤੇ ਇਲਾਜ ਕਰਵਾਉਣ ਲਈ ਆਏ ਹੋਏ ਸਨ ਪਰ ਇਲਾਜ ਦੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਹੈ।