ਚੰਡੀਗੜ੍ਹ: ਯੋਗ ਗੁਰੂ ਬਾਬਾ ਰਾਮਦੇਵ ਐਲੋਪੈਥੀ ਦਵਾਈਆਂ ਅਤੇ ਮਾਰਡਨ ਮੈਡੀਕਲ ’ਤੇ ਦਿੱਤੇ ਬਿਆਨ ਨੂੰ ਲੈ ਕੇ ਸੁਰਖੀਆਂ ਚ ਹਨ। ਉਹ ਬੀਤੇ ਕੁਝ ਦਿਨਾਂ ਚ ਅਜਿਹੇ ਬਿਆਨ ਦੇ ਚੁੱਕੇ ਹਨ ਜਿਸ ਨਾਲ ਐਲੋਪੈਥੀ ਦੇ ਡਾਕਟਰਾਂ ਨੂੰ ਕਾਫੀ ਠੇਸ ਪਹੁੰਚੀ ਹੈ। ਇਹੀ ਕਾਰਣ ਹੈ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਬਾਬਾ ਰਾਮਦੇਵ ਦੇ ਬਿਆਨਾਂ ’ਤੇ ਇਤਰਾਜ਼ ਜਤਾਇਆ ਹੈ। ਆਈਐਮਏ ਨੇ ਬਾਬਾ ਰਾਮਦੇਵ ਤੇ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ। ਇਸੇ ਨੂੰ ਲੈ ਕੇ ਸਾਡੀ ਟੀਮ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਵਰਲਡ ਮੈਡੀਕਲ ਐਸੋਸੀਏਸ਼ਨ ਦੇ ਸਲਾਹਕਾਰ ਡਾ. ਰਮਨੀਕ ਸਿੰਘ ਬੇਦੀ ਨਾਲ ਗੱਲਬਾਤ ਕੀਤੀ।
'ਕੋਰੋਨਿਲ ਨਾਲ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ'
ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਨੂੰ ਆਯੁਰਵੈਦ ਤੋਂ ਕੋਈ ਇਤਰਾਜ਼ ਨਹੀਂ ਹੈ। ਅਸੀਂ ਵੀ ਭਾਰਤੀ ਆਯੁਰਵੈਦ ਅਤੇ ਯੋਗ ਦਾ ਸਨਮਾਨ ਕਰਦੇ ਹਾਂ। ਸਾਨੂੰ ਇਤਰਾਜ਼ ਪੰਤਜਲੀ ਕੰਪਨੀ ਦੇ ਮਾਲਕ ਉਦਯੋਗਪਤੀ ਅਤੇ ਵਪਾਰੀ ਬਾਬਾ ਰਾਮਦੇਵ ਦੇ ਬਿਆਨਾਂ ਤੋਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਬਿਆਨਾਂ ਤੋਂ ਲੋਕਾਂ ਦੀ ਜਾਨ ਨੂੰ ਖਤਰਾ ਹੈ। ਉਹ ਲੋਕਾਂ ਨੂੰ ਗਲਤ ਜਾਣਕਾਰੀ ਦੇ ਰਹੇ ਹਨ। ਡਾ. ਰਮਨੀਕ ਬੇਦੀ ਨੇ ਕਿਹਾ ਕਿ ਬਾਬਾ ਕਹਿ ਰਹੇ ਹੈ ਕਿ ਕੋਰੋਨਿਲ ਨਾਲ ਕੋਰੋਨਾ ਦਾ ਇਲਾਜ ਹੋਵੇਗਾ ਜੋ ਕਿ ਗਲਤ ਹੈ।
ਡਾ. ਬੇਦੀ ਨੇ ਕਿਹਾ ਕਿ ਅਸੀਂ ਆਯੁਰਵੈਦ ਦੇ ਮਹੱਤਵ ’ਤੇ ਸਵਾਲ ਨਹੀਂ ਚੁੱਕ ਰਹੇ ਹਾਂ ਪਰ ਆਯੁਰਵੈਦ ਨੂੰ ਲੈ ਕੇ ਜਿੰਨੀ ਖੋਜ ਹੋਣੀ ਚਾਹੀਦੀ ਸੀ ਉਨ੍ਹੀ ਨਹੀਂ ਹੋਈ ਹੈ। ਆਯੁਰਵੈਦ ਦੀ ਦਵਾਈਆਂ ’ਤੇ ਇਹ ਨਹੀਂ ਲਿਖਿਆ ਹੁੰਦਾ ਹੈ ਕਿ ਕਿਸ ਦਵਾਈ ਨਾਲ ਕਿੰਨਾ ਸਾਈਡ ਇਫੈਕਟ ਹੋ ਸਕਦਾ ਹੈ। ਜਦਕਿ ਐਲੋਪੇਥੀ ਚ ਦਿੱਤੀ ਗਈ ਹਰ ਇੱਕ ਦਵਾਈ ਦੇ ਉੱਤੇ ਹਰ ਤਰ੍ਹਾਂ ਦੀ ਜਰੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਇੱਥੇ ਤੱਕ ਕਿ ਜਿਸ ਸਟੇਰਾਈਡਸ ਤੇ ਬਾਬਾ ਰਾਮਦੇਵ ਸਵਾਲ ਚੁੱਕ ਰਹੇ ਹਨ ਉਹ ਵੀ ਪੌਂਦਿਆ ਤੋਂ ਹੀ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਨਾਲ ਦਵਾਈਆਂ ਬਣਾਈ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਬਾਬਾ ਰਾਮਦੇਵ ਦੇ ਬਿਆਨ ਸਿਧੇ ਤੌਰ ਤੇ ਲੋਕਾਂ ਦੇ ਸਿਹਤ ਨਾਲ ਜੁੜੇ ਹਨ ਇਸ ਲਈ ਆਈਐਮਏ ਨੂੰ ਅੱਗੇ ਆਉਣਾ ਪਿਆ ਹੈ। ਬਾਬਾ ਰਾਮਦੇਵ ਆਪਣੀ ਦਵਾਈ ਕੋਰੋਨਿਲ ਤੋਂ ਕੋਰੋਨਾ ਦਾ ਇਲਾਜ ਦੱਸ ਰਹੇ ਸੀ ਪਰ ਡਬਲਯੂਐਚਓ ਨੇ ਵੀ ਇਸ ਦਵਾਈ ਨੂੰ ਮਾਨਤਾ ਨਹੀਂ ਦਿੱਤੀ ਜਦੋ ਸਵਾਲ ਉੱਠਣ ਲੱਗੇ ਤਾਂ ਉਹ ਇਸਨੂੰ ਇੰਮੀਯੁਨਿਟੀ ਬੂਸਟਰ ਕਹਿਣ ਲੱਗੇ।
'ਬਾਬਾ ਰਾਮਦੇਵ ਵਪਾਰ ਵਧਾਉਣ ਦੇ ਲਈ ਬਿਆਨਬਾਜ਼ੀ ਕਰਦੇ ਹੈ'
ਡਾ. ਬੇਦੀ ਨੇ ਅੱਗੇ ਕਿਹਾ ਕਿ ਬਾਬਾ ਰਾਮਦੇਵ ਇੱਕ ਵਪਾਰੀ ਹੈ ਅਤੇ ਆਪਣੇ ਵਪਾਰ ਨੂੰ ਵਧਾਉਣ ਦੇ ਲਈ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਹਨ। ਬਾਬਾ ਰਾਮਦੇਵ ਕੋਈ ਡਾਕਟਰ ਨਹੀਂ ਹੈ ਉਨ੍ਹਾਂ ਨੂੰ ਯੋਗਾ ਇੰਨਸਟ੍ਰਕਟਰ ਕਿਹਾ ਜਾਂਦਾ ਹੈ ਪਰ ਯੋਗ ਤਾਂ ਮਾਰਡਰਨ ਸਾਈਸ ਚ ਵੀ ਇਸਤੇਮਾਲ ਕੀਤਾ ਜਾਂਦਾ ਹੈ ਜਦੋ ਅਸੀਂ ਫਿਜੀਓਥੈਰੇਪੀ ਕਰਵਾਉਂਦੇ ਹਨ ਤਾਂ ਮਰੀਜ ਕੋਲੋਂ ਯੋਗਾ ਵਰਗੀ ਐਕਸਰਸਾਈਜ਼ ਕਰਵਾਈ ਜਾਂਦੀ ਹੈ।
'ਹਰਿਆਣਾ ਸਰਕਾਰ ਦਾ ਫੈਸਲਾ ਗਲਤ'
ਉਨ੍ਹਾਂ ਨੇ ਕਿਹਾ ਕਿ ਅਸੀ ਇਸ ਗੱਲ ਦੀ ਵੀ ਨਿੰਦਾ ਕਰਦੇ ਹਾਂ ਕਿ ਹਰਿਆਣਾ ਸਰਕਾਰ ਨੇ ਪਤੰਜਲੀ ਤੋਂ ਕੋਰੋਨਿਲ ਖਰੀਦਣ ਦਾ ਐਲਾਨ ਕੀਤਾ ਹੈ। ਜਿਸਨੂੰ ਕੋਵਿਡ ਮਰੀਜ਼ਾਂ ਨੂੰ ਮੁਫਤ ਚ ਵੰਡਿਆ ਜਾਵੇਗਾ। ਇਹ ਕਦਮ ਸਹੀ ਨਹੀਂ ਹੈ ਕਿਉਂਕਿ ਕੋਰੋਨਿਲ ਕੋਰੋਨਾ ਦੇ ਇਲਾਜ ਦੀ ਦਵਾਈ ਨਹੀਂ ਹੈ ਇਸ ਤਰ੍ਹਾਂ ਲੋਕਾਂ ਦੀ ਜਾਨ ਨਾਲ ਖਿਲਵਾੜ ਹੋਵੇਗਾ।
'ਬਾਬਾ ਰਾਮਦੇਵ ’ਤੇ ਕਾਰਵਾਈ ਕੀਤੀ ਜਾਵੇ'
ਡਾਕਟਰ ਬੇਦੀ ਨੇ ਕਿਹਾ ਕਿ ਉਹ ਸਰਕਾਰ ਤੋਂ ਅਪੀਲ ਕਰਦੇ ਹਨ ਕਿ ਬਾਬਾ ਰਾਮਦੇਵ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ ਉਸਦੇ ਲਈ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਕਿਉਕਿ ਮਹਾਂਮਾਰੀ ਦੇ ਸਮੇਂ ਡਿਜਾਸਟਰ ਮੈਨੇਜਮੇਂਟ ਚ ਵੀ ਇਹ ਪ੍ਰਾਵਧਾਨ ਹੈ ਕਿ ਜੇਕਰ ਕੋਈ ਵਿਅਕਤੀ ਅਜਿਹੇ ਸਮੇਂ ਚ ਬੀਮਾਰੀ ਨੂੰ ਲੈ ਕੋਈ ਗੁੰਮਰਾਹ ਕਰਨ ਵਾਲੀਆਂ ਗੱਲਾਂ ਫੈਲਾਉਂਦਾ ਹੈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜੋ: ਵਿਦੇਸ਼ ਮੰਤਰੀ ਐਸ ਜੈਸ਼ੰਕਰ ਬੋਲੇ- ਅੱਤਵਾਦ ਨੂੰ ਕਤਾਈ ਬਰਦਾਸ਼ ਨਹੀਂ ਕਰੇਗਾ ਭਾਰਤ