ETV Bharat / city

ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਨੇ ਪਹਿਲੀ ਵਾਰ ਘੇਰੀ ਕੇਂਦਰ ਸਰਕਾਰ

ਪੰਜਾਬ ਵਿੱਚ ਕਾਂਗਰਸ ਦੇ ਪ੍ਰਧਾਨ ਬਨਣ ਤੋਂ ਬਾਅਦ ਪਹਿਲੀ ਵਾਰ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸਿਰਫ਼ ਅਮੀਰ ਕਾਰਪੋਰੇਟ ਲੋਕਾਂ ਨੂੰ ਜਾਣਦੀ ਹੈ। ਜਿਨ੍ਹਾਂ ਦਾ ਕਰਜ਼ਾ ਮੁਆਫ਼ ਕੀਤਾ ਜਾ ਰਿਹਾ ਹੈ।

ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਨਵਜੋਤ ਸਿੰਘ ਸਿੱਧੂ ਨੇ ਟਵੀਟ ਰਾਹੀਂ ਵੀਡਿਓ ਜਾਰੀ ਕਰ ਸਾਧਿਆ ਕੇਂਦਰ ਸਰਕਾਰ ਤੇ ਨਿਸ਼ਾਨਾ

author img

By

Published : Sep 9, 2021, 8:40 PM IST

ਚੰਡੀਗੜ੍ਹ: ਪੰਜਾਬ ਵਿੱਚ ਕਾਂਗਰਸ ਦੇ ਪ੍ਰਧਾਨ ਬਨਣ ਤੋਂ ਬਾਅਦ ਪਹਿਲੀ ਵਾਰ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਅੱਜ ਇਕ ਵੀਡੀਓ ਜਾਰੀ ਕਰ ਕਿਹਾ ਕਿ ਕੇਂਦਰ ਸਰਕਾਰ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੋਗੁਣੀ ਕਰਨ ਦਾ ਵਾਅਦਾ ਕੀਤਾ ਸੀ।

ਉਸ ਦੇ ਉਲਟ ਗੰਨੇ ਦੀ ਪ੍ਰਤੀ ਕੁਇੰਟਲ ਰੇਟ ਵਿੱਚ ਸਿਰਫ਼ 1.75 ਫੀਸਦ ਯਾਨੀ ਕਿ ਪੰਜ ਰੁਪਏ ਅਤੇ ਕਣਕ ਦੀ ਐਮ.ਐ.ਪੀ ਵਿੱਚ ਸਿਰਫ਼ 2% ਹੀ ਵਾਧਾ ਕੀਤਾ ਗਿਆ ਹੈ। ਸਿੱਧੂ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਲਾਗਤ ਖ਼ਰਚ ਕਈ ਗੁਣਾਂ ਵਧ ਚੁੱਕਿਆ ਹੈ।

ਇਹ ਵੀ ਪੜੋ: ਐਮਐਸਪੀ ਦੇ ਰੇਟਾਂ 'ਤੇ ਨਵਜੋਤ ਸਿੱਧੂ ਨੇ ਚੁੱਕੇ ਸਵਾਲ

ਇਸ 'ਚ ਡੀਜ਼ਲ ਦੀ ਕੀਮਤ 48 ਫੀਸਦ, ਡੀਏਪੀ ਖਾਦ 140 ਫੀਸਦ, ਸਰ੍ਹੋਂ ਦਾ ਤੇਲ 174 ਫੀਸਦ, ਸੂਰਜਮੁਖੀ 170, ਐਲਪੀਜੀ ਸਿਲੰਡਰ ਦੀ ਕੀਮਤ 190 ਰੁਪਏ ਵਧ ਚੁੱਕੀ ਹੈ। ਸਿੱਧੂ ਨੇ ਕਿਹਾ ਕਿ ਐੱਨਡੀਏ ਸਰਕਾਰ ਫੁਲ ਫਾਰਮ ਵਿੱਚ ਡਾਟਾ ਉਪਲਬੱਧ ਕਰਵਾ ਦੇਵੇ। ਉਨ੍ਹਾਂ ਦੇ ਕੋਲ ਕਿਸਾਨਾਂ ਮਜ਼ਦੂਰਾਂ ਅਤੇ ਸਮਾਲ ਟਰੇਡਰਜ਼ ਦਾ ਕੋਈ ਡਾਟਾ ਨਹੀਂ ਹੈ ।

  • Central Govt promised to double farmer income by 2022
    But increased
    FRP on Sugarcane by 1.75% (just ₹ 5)
    MSP on Wheat by 2% (just ₹ 40)
    Meanwhile, In last one year expenses have increased
    Diesel by 48%
    DAP by 140%
    Mustard Oil by 174%
    Sunflower Oil by 170%
    LPG Cylinder by 190 Rs pic.twitter.com/1VpG3GyoBB

    — Navjot Singh Sidhu (@sherryontopp) September 9, 2021 " class="align-text-top noRightClick twitterSection" data=" ">

ਕੇਂਦਰ ਸਰਕਾਰ ਸਿਰਫ਼ ਅਮੀਰ ਕਾਰਪੋਰੇਟ ਲੋਕਾਂ ਨੂੰ ਜਾਣਦੀ ਹੈ। ਜਿਨ੍ਹਾਂ ਦਾ ਕਰਜ਼ਾ ਮੁਆਫ਼ ਕੀਤਾ ਜਾ ਰਿਹਾ ਹੈ। ਉਹੀ ਕੇਂਦਰ ਸਰਕਾਰ ਦੀ ਪਾਲਿਸੀ ਬਣਾ ਰਹੇ ਹਨ। ਤਿੰਨ ਖੇਤੀ ਕਾਨੂੰਨ ਵੀ ਇਸ ਦੀ ਇੱਕ ਉਦਾਹਰਨ ਹੈ। ਜਿਸ ਵਿੱਚ ਸਿਰਫ਼ 0.01% ਫ਼ਾਇਦਾ ਹੋਵੇਗਾ ਪਰ 70 ਫੀਸਦ ਭਾਰਤੀਆਂ ਨੂੰ ਲੁੱਟਿਆ ਜਾਵੇਗਾ।

ਅਕਾਲੀ ਦਲ ਨੇ ਆਲ ਪਾਰਟੀ ਮੀਟਿੰਗ ਵਿੱਚ ਕੀਤਾ ਸੀ ਖੇਤੀ ਕਾਨੂੰਨ ਦਾ ਸਮਰਥਨ

ਨਵਜੋਤ ਸਿੱਧੂ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕੇਂਦਰ ਸਰਕਾਰ ਵਿੱਚ ਮੰਤਰੀ ਅਹੁਦਾ ਛੱਡਣ ਤੇ ਐੱਨਡੀਏ ਦੇ ਗੱਠਜੋੜ ਨੂੰ ਤੋੜਨ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਿਆ। ਸਿੱਧੂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਜੂਨ 2020 ਵਿੱਚ ਹੋਈ ਆਲ ਪਾਰਟੀ ਮੀਟਿੰਗ ਵਿਚ ਸੁਖਬੀਰ ਬਾਦਲ ਨੇ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਕੀਤਾ ਸੀ। ਪ੍ਰਕਾਸ਼ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਸਤੰਬਰ 2020 ਤੱਕ ਇਨ੍ਹਾਂ ਕਾਨੂੰਨਾਂ ਦੇ ਸਮਰਥਨ ਵਿਚ ਵੀਡੀਓ ਜਾਰੀ ਕੀਤੇ, ਹਾਲਾਂਕਿ ਇਸਦੇ ਖਿਲਾਫ਼ ਲੋਕਾਂ ਅਤੇ ਕਿਸਾਨਾਂ ਦੇ ਦਬਾਅ ਦੇ ਵਿਚ ਉਨ੍ਹਾਂ ਨੇ ਯੂ ਟਰਨ ਲੈ ਲਿਆ ।

  • Sukhbir Badal supported Farm Laws at all party meet in June 2020, Prakash S. Badal & Harsimrat Badal made videos favouring Farm Laws up-till Sept 2020 before u-turn under Public Pressure … AAP’s Delhi Govt implemented Farm Laws in Private Mandis while faking support to Farmers ! pic.twitter.com/AMOuhFbiYO

ਆਮ ਆਦਮੀ ਪਾਰਟੀ ਤੇ ਵੀ ਬੋਲੇ ਸਿੱਧੂ

ਆਮ ਆਦਮੀ ਪਾਰਟੀ ਨੂੰ ਲੈ ਕੇ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਦਿੱਲੀ ਸਰਕਾਰ ਪ੍ਰਾਈਵੇਟ ਮੰਡੀਆਂ ਵਿੱਚ ਪਹਿਲਾਂ ਹੀ ਖੇਤੀ ਕਾਨੂੰਨ ਲਾਗੂ ਕਰ ਚੁੱਕੀ ਹੈ, ਹੁਣ ਉਹ ਕਿਸਾਨਾਂ ਦੇ ਸਮਰਥਨ ਦਾ ਝੂਠਾ ਦਾਅਵਾ ਕਰ ਰਹੀ ਹੈ।

ਹੁਣ ਤੱਕ ਆਪਣੀ ਸਰਕਾਰ ਨੂੰ ਘੇਰ ਰਹੇ ਸੀ ਸਿੱਧੂ

  • NDA means No Data Available about Farmers, Labour & Small Traders … Govt only knows about its rich corporate friends, whose debt it waives-off, whose planes it travels in & who make their Policies, such as the three Farm Laws, which benefit 0.1%, while looting the 70% of Indians pic.twitter.com/lUvxgqs05n

ਹਾਲੇ ਤਕ ਨਵਜੋਤ ਸਿੰਘ ਸਿੱਧੂ ਪੰਜਾਬ ਵਿੱਚ ਆਪਣੀ ਹੀ ਸਰਕਾਰ ਨੂੰ ਘੇਰ ਰਹੇ ਸੀ, ਖੇਤੀ ਕਾਨੂੰਨ ਹੀ ਨਹੀਂ, ਨਸ਼ਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਕਈ ਮੁੱਦਿਆਂ ਤੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਘਿਰਾਅ ਕਰ ਰਹੇ ਸੀ। ਹਾਲਾਂਕਿ ਕੁਝ ਦਿਨ ਪਹਿਲਾਂ ਦਿੱਲੀ ਹਾਈ ਕਮਾਂਡ ਤੋਂ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਸੁਰ ਬਦਲ ਦਿੱਤੀ ਹੈ ।

ETV Bharat Logo

Copyright © 2024 Ushodaya Enterprises Pvt. Ltd., All Rights Reserved.