ਚੰਡੀਗੜ੍ਹ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੀ ਮਹਾਮਾਰੀ ਫੈਲ ਗਈ ਹੈ। ਭਾਰਤ ਵਿੱਚ ਵੀ ਇਸ ਮਹਾਮਾਰੀ ਕਾਰਨ ਪੀੜਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉੱਥੇ ਹੀ ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ 5 ਹੋਰ ਮਾਮਲੇ ਸਾਹਮਣੇ ਆਏ ਹਨ।
ਇਨ੍ਹਾਂ ਪੰਜ ਮਾਮਲਿਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਜਿਸ ਤੋਂ ਬਾਅਦ ਚੰਡੀਗੜ੍ਹ ਵਿੱਚ ਇਸ ਮਹਾਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 13 ਹੋ ਗਈ ਹੈ।
- ਜੀਐਮਸੀਐਚ-32 ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਚੰਡੀਗੜ੍ਹ ਦੀ ਰਹਿਣ ਵਾਲੀ ਇੱਕ 40 ਸਾਲਾ ਔਰਤ ਦੀ ਕੋਵਿਡ-19 ਦੀ ਰਿਪੋਰਟ ਸਕਾਰਾਤਮਕ ਆਈ ਹੈ।
-23 ਸਾਲਾ ਚੰਡੀਗੜ੍ਹ ਨਿਵਾਸੀ ਜੀਐਮਸੀਐਚ-32 ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਹੋਇਆ ਹੈ। ਉਹ ਵੀ ਕੋਰੋਨਾਵਾਇਰਸ ਪੌਜ਼ੀਟਿਵ ਆਇਆ ਹੈ।
- ਇੱਕ ਐਨਆਰਆਈ ਜੋੜਾ ਕੈਨੇਡਾ ਦੇ ਵਸਨੀਕ ਜੀਐਮਸੀਐਚ-32 ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹਨ। ਦੋਵਾਂ ਦਾ ਟੈਸਟ ਸਕਾਰਾਤਮਕ ਆਇਆ।
- ਜੀਐਮਸੀਐਚ-32 ਦੇ ਆਈਸੋਲੇਸ਼ਨ ਵਾਰਡ ‘ਚ ਦਾਖਲ ਇੱਕ 23 ਸਾਲਾ ਵਿਅਕਤੀ, ਚੰਡੀਗੜ੍ਹ ਦਾ ਵਸਨਿਕ ਕੋਵਿਡ-19 ਦੇ ਟੈਸਟ ‘ਚ ਸਕਾਰਾਤਮਕ ਆਇਆ।
- ਮੋਹਾਲੀ ਦਾ ਇੱਕ 33 ਸਾਲਾ ਮਰਦ ਨਿਵਾਸੀ ਜੀਐਮਸੀਐਚ-32 ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹੈ। ਉਸ ਦੀ ਐਨਸੀਓਵੀ ਲਈ ਟੈਸਟ ਨਕਾਰਾਤਮਕ ਰਿਹਾ।
ਦੱਸਦਈਏ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦਾ ਅੰਕੜਾ ਵਧ ਰਿਹਾ ਹੈ। ਹੁਣ ਤੱਕ ਪੰਜਾਬ ਵਿੱਚ ਇਸ ਦੇ ਕਰੀਬ 38 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਗਈ ਹੈ। ਦੇਸ਼ਭਰ ਵਿੱਚ ਇਸ ਦੇ ਕਰੀਬ 1071 ਮਾਮਲੇ ਸਾਹਮਣੇ ਆ ਗਏ ਹਨ, ਜਿਨ੍ਹਾਂ ਵਿਚੋਂ 29 ਦੀ ਮੌਤ ਹੋ ਗਈ ਹੈ।
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਦਾ ਦਾਅਵਾ ਹੈ ਕਿ ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਲਈ ਦੇਸ਼ ਵਿੱਚ ਤਾਲਾਬੰਦੀ ਦੇ ਕੁਝ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਦੇਸ਼ਾਂ ਵਿੱਚ ਇਹ ਮਹਾਮਾਰੀ ਤੇਜ਼ੀ ਨਾਲ ਵਧੀ ਹੈ, ਅਜਿਹਾ ਸਾਡੇ ਦੇਸ਼ ਵਿੱਚ ਨਹੀਂ ਹੈ। ਲਵ ਅਗਰਵਾਲ ਨੇ ਕਿਹਾ ਕਿ ਦੇਸ਼ ਵਿੱਚ 100 ਤੋਂ ਲੈ ਕੇ 1000 ਮਾਮਲਿਆਂ ਤੱਕ ਜਾਣ ਲਈ 12 ਦਿਨ ਲੱਗੇ, ਜਦਕਿ ਵਿਕਸਤ ਦੇਸ਼ਾਂ ਵਿੱਚ ਇਨ੍ਹਾਂ ਦਿਨਾਂ ਵਿੱਚ 3500, 5000 ਤੋਂ 8000 ਮਾਮਲੇ ਆਏ ਹਨ। ਲਵ ਅਗਰਵਾਲ ਨੇ ਕਿਹਾ ਕਿ ਲੌਕਡਾਊਨ ਦਾ ਪ੍ਰਭਾਵ ਦੇਸ਼ ਵਿੱਚ ਦਿਖ ਰਿਹਾ ਹੈ। ਕੋਰੋਨਾ ਵਾਇਰਸ ਨਾਲ ਪੀੜਤ ਹੁਣ ਤੱਕ 1071 ਮਾਮਲੇ ਸਾਹਮਣੇ ਆਏ ਹਨ ਅਤੇ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ 24 ਘੰਟਿਆਂ ਵਿੱਚ 92 ਨਵੇਂ ਕੇਸ ਆਏ ਹਨ।