ਚੰਡੀਗੜ੍ਹ: ਰਾਜਧਾਨੀ ਚੰਡੀਗੜ੍ਹ ਵਿੱਚ ਓਮੀਕਰੋਨ ਦੀ ਦਸਤਕ (omicron first case in Chandigarh) ਕਾਰਨ ਸਿਹਤ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ। ਚੰਡੀਗੜ੍ਹ ਸਿਹਤ ਵਿਭਾਗ ਅਨੁਸਾਰ 20 ਸਾਲਾ ਨੌਜਵਾਨ ਓਮੀਕਰੋਨ ਪੌਜ਼ੀਟਿਵ ਪਾਇਆ ਗਿਆ ਹੈ।
ਪੀੜ੍ਹਿਤ ਨੌਜਵਾਨ 22 ਨਵੰਬਰ ਨੂੰ ਇਟਲੀ ਤੋਂ ਭਾਰਤ ਆਇਆ ਸੀ ਤੇ ਉਸ ਸਮੇਂ ਤੋਂ ਹੀ ਨਿਯਮਾਂ ਮੁਤਾਬਰ ਹੋਮ ਕੁਆਰਨਟਾਈਨ ਸੀ। 1 ਦਸੰਬਰ ਨੂੰ ਇਸ ਸ਼ਖ਼ਸ ਦੀ ਕੋਵਿਡ-19 ਰਿਪੋਰਟ ਪੌਜ਼ੀਟਿਵ ਆਈ ਸੀ, ਜਿਸ ਮਗਰੋਂ ਰਿਪੋਰਟ ਨੂੰ ਜਿਨੋਮ ਸੀਕੁਵੈਂਸਿੰਗ ਲਈ ਭੇਜਿਆ ਗਿਆ ਸੀ ਜਿੱਥੇ ਦੇਰ ਰਾਤ ਓਮੀਕਰੋਨ ਦੀ ਪੁਸ਼ਟੀ ਹੋਈ ਹੈ।
ਚੰਡੀਗੜ੍ਹ ਸਿਹਤ ਵਿਭਾਗ ਮੁਤਾਬਕ ਅੱਜ ਮੁੜ ਤੋਂ ਨੌਜਵਾਨ ਦਾ ਕਰੋਨਾ ਟੈਸਟ ਕੀਤਾ ਗਿਆ ਹੈ, ਜਿਸ ਦੀ ਰਿਪੋਰਟ ਆਉਣੀ ਬਾਕੀ ਹੈ।
ਇਹ ਵੀ ਪੜ੍ਹੋ: Omicron : ਦਿੱਲੀ 'ਚ ਓਮੀਕਰੋਨ ਦਾ ਦੂਜਾ ਮਾਮਲਾ ਆਇਆ ਸਾਹਮਣੇ, ਜ਼ਿੰਬਾਬਵੇ ਤੋਂ ਪਰਤਿਆ ਪੀੜਤ
ਐਤਵਾਰ ਨੂੰ ਚੰਡੀਗੜ੍ਹ ਦੇ ਨਾਲ-ਨਾਲ ਆਂਧਰ ਪ੍ਰਦੇਸ਼ ਵਿੱਚ ਵੀ ਓਮੀਕਰੋਨ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਭਾਰਤ ਵਿੱਚ ਹੁਣ ਤੱਕ ਓਮੀਕਰੋਨ ਦੇ ਕੁੱਲ 35 ਮਾਮਲੇ ਸਾਹਮਣੇ ਆ ਚੁੱਕੇ ਹਨ।
ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਨੂੰ ਦਿੱਲੀ ਵਿੱਚ ਓਮੀਕਰੋਨ ਦਾ ਦੂਜਾ ਮਾਮਲਾ ਸਾਹਮਣੇ ਆਇਆ ਸੀ। ਜ਼ਿੰਬਾਬਵੇ ਦੇ ਇੱਕ ਯਾਤਰੀ ਦੀ ਜੀਨੋਮ ਸੀਕਵੈਂਸਿੰਗ ਰਿਪੋਰਟ ਓਮੀਕਰੋਨ ਪੌਜ਼ੀਟਿਵ ਆਈ ਹੈ। ਸਾਊਥ ਅਫਰੀਕਾ ਵੀ ਵਿਅਕਤੀ ਦੀ ਯਾਤਰਾ ਇਤਿਹਾਸ ਵਿੱਚ ਸ਼ਾਮਲ ਸੀ। ਮਹਾਰਾਸ਼ਟਰ ਵਿੱਚ ਹੁਣ ਤੱਕ ਦੇਸ਼ ਵਿੱਚ ਸਭ ਤੋਂ ਵੱਧ ਓਮੀਕਰੋਨ ਦੇ ਮਾਮਲੇ ਸਾਹਮਣੇ ਆਏ ਹਨ। ਇੱਥੇ 17 ਸੰਕਰਮਿਤ ਪਾਏ ਗਏ ਹਨ। ਇਸ ਤੋਂ ਬਾਅਦ ਰਾਜਸਥਾਨ ਵਿੱਚ 9, ਗੁਜਰਾਤ ਵਿੱਚ 3, ਦਿੱਲੀ ਅਤੇ ਕਰਨਾਟਕ ਵਿੱਚ ਦੋ-ਦੋ ਅਤੇ ਆਂਧਰਾ ਪ੍ਰਦੇਸ਼ ਵਿੱਚ ਇੱਕ ਕੇਸ ਪਾਇਆ ਗਿਆ ਹੈ।
ਇਹ ਵੀ ਪੜ੍ਹੋ: ਓਮੀਕਰੋਨ ਦਾ ਖ਼ਤਰਾ: ਮੁੰਬਈ ’ਚ ਧਾਰਾ 144 ਲਗਾਈ, ਇਕੱਠ ਕਰਨ 'ਤੇ ਰੋਕ