ਚੰਡੀਗੜ੍ਹ: ਡੱਡੂਮਾਜਰਾ ਇਲਾਕੇ ਵਿੱਚ ਸਥਿਤ ਡੰਪਿੰਗ ਗਰਾਊਂਡ ਵਿੱਚ ਬੁੱਧਵਾਰ ਦੁਪਹਿਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਕਾਰਨ ਨਿਕਲਿਆ ਧੂੰਆਂ ਸ਼ਹਿਰ ਵਿੱਚ ਕਈ ਕਿਲੋਮੀਟਰ ਤੱਕ ਫੈਲ ਗਿਆ। ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲ ਝੱਲਣੀ ਪੈ ਰਹੀ ਹੈ। ਹਾਲਾਂਕਿ ਫ਼ਾਇਰ ਬ੍ਰਿਗੇਡ ਮੁਲਾਜ਼ਮ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਜੇ ਵੀ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ ਹੈ। ਅੱਗ ਜ਼ਮੀਨ ਤੋਂ ਕਾਫੀ ਉਚਾਈ 'ਤੇ ਲੱਗੀ ਹੈ, ਜਿਸ ਕਾਰਨ ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਕਿਉਂਕਿ ਜਿਥੇ ਅੱਗ ਲੱਗੀ ਹੈ, ਉਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਹੀਂ ਪੁੱਜ ਸਕੀਆਂ।
ਹਾਲਾਂਕਿ ਡੰਪਿੰਗ ਗਰਾਊਂਡ ਵਿੱਚ ਪਹਿਲਾਂ ਵੀ ਅੱਗ ਲਗਦੀ ਰਹਿੰਦੀ ਹੈ, ਪਰ ਉਸ 'ਤੇ ਛੇਤੀ ਹੀ ਕਾਬੂ ਪਾ ਲਿਆ ਜਾਂਦਾ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅੱਗ ਬੁਝਾਉਣ ਵਿੱਚ ਕਈ ਦਿਨ ਲੱਗ ਸਕਦੇ ਹਨ।
ਡੰਪਿੰਗ ਗਰਾਊਂਡ ਤੋਂ ਨਿਕਲਿਆ ਧੂੰਆਂ ਆਸਪਾਸ ਦੀਆਂ ਸੜਕਾਂ 'ਤੇ ਵੀ ਫੈਲ ਗਿਆ ਹੈ, ਜਿਸ ਨਾਲ ਉਨ੍ਹਾਂ ਸੜਕਾਂ 'ਤੇ ਵਿਜ਼ੀਬਿਲਟੀ ਜ਼ੀਰੋ ਹੋ ਗਈ ਹੈ। ਇਸ ਲਈ ਪੁਲਿਸ ਨੇ ਉਹ ਸੜਕਾਂ ਬੰਦ ਕਰ ਦਿੱਤੀਆਂ ਹਨ। ਡੰਪਿੰਗ ਗਰਾਊਂਡ ਦੇ ਆਸਪਾਸ ਰਹਿਣ ਵਾਲੇ ਲੋਕ ਡੰਪਿੰਗ ਗਰਾਊਂਡ ਨੂੰ ਇਥੋਂ ਚੁਕਿਆ ਜਾਵੇ, ਪਰ ਅਜੇ ਤੱਕ ਇਸ ਨੂੰ ਇਥੋਂ ਚੁੱਕਣ ਦੀ ਕਈ ਸਾਲਾਂ ਤੋਂ ਮੰਗ ਰ ਰਹੇ ਹਨ।