ETV Bharat / city

ਉੱਤਰ ਭਾਰਤ ਵਿੱਚ ਨਸ਼ੇ ਦੀ ਜ਼ਿਆਦਾ ਵਰਤੋਂ ਕਿਓਂ, ਜਾਣੋ ਵਜ੍ਹਾ

author img

By

Published : Jun 26, 2020, 8:35 PM IST

ਉੱਤਰ ਭਾਰਤ ਦੇ ਵਿੱਚ ਹੈਰੋਇਨ ਦਾ ਨਸ਼ਾ ਸਭ ਤੋਂ ਵੱਧ ਵਿਕਦਾ ਹੈ। ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਪੁਆਇੰਟ ਤਿੰਨ ਫ਼ੀਸਦ ਨਸ਼ਾ ਪੰਜਾਬ ਦੇ ਵਿੱਚ ਹੈਰੋਇਨ ਦਾ ਹੈ।

ਗਿਆਨੇਂਦਰ ਕੁਮਾਰ
ਗਿਆਨੇਂਦਰ ਕੁਮਾਰ

ਚੰਡੀਗੜ੍ਹ: ਅੱਜ ਦਾ ਦਿਹਾੜਾ ਕੌਮਾਂਤਰੀ ਪੱਧਰ ਤੇ ਡਰੱਗ ਡੇਅ ਦੇ ਵਜੋਂ ਮਨਾਇਆ ਜਾਂਦਾ ਹੈ। ਉੱਤਰ ਭਾਰਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਸੂਬਿਆਂ ਦੇ ਵਿੱਚ ਵਧੇਰਾ ਨਸ਼ਾ ਹੈ। ਇਸ ਬਾਰੇ ਪੁਖ਼ਤਾ ਜਾਣਕਾਰੀ ਲਈ ਈਟੀਵੀ ਭਾਰਤ ਦੀ ਟੀਮ ਨੇ ਨਾਰਕੋਟਿਕਸ ਕੰਟਰੋਲ ਬੋਰਡ ਦੇ ਡਾਇਰੈਕਟਰ ਗਿਆਨੇਂਦਰ ਕੁਮਾਰ ਨੇ ਖ਼ਾਸ ਗੱਲਬਾਤ ਕੀਤੀ।

ਉੱਤਰ ਭਾਰਤ ਵਿੱਚ ਨਸ਼ੇ ਦੀ ਜ਼ਿਆਦਾ ਵਰਤੋਂ ਕਿਓਂ, ਜਾਣੋ ਵਜ੍ਹਾ`

ਗਿਆਨੇਂਦਰ ਕੁਮਾਰ ਨੇ ਦੱਸਿਆ ਕਿ ਹਰ ਸਾਲ ਉਨ੍ਹਾਂ ਦੇ ਵਿਭਾਗ ਦੇ ਵੱਲੋਂ ਅੱਜ ਦਾ ਦਿਨ ਜਾਗਰੂਕਤਾ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਜਿੱਥੇ ਪਹਿਲਾਂ ਜਗ੍ਹਾ-ਜਗ੍ਹਾ ਜਾ ਕੇ ਇਸ ਦੇ ਲਈ ਕੈਂਪ ਅਤੇ ਸੈਮੀਨਾਰ ਲਾਏ ਜਾਂਦੇ ਸੀ। ਇਸ ਵਾਰ ਕੋਰੋਨਾ ਵਾਇਰਸ ਦੇ ਕਰਕੇ ਅਜਿਹਾ ਕੁਝ ਵੀ ਸ਼ੁਰੂ ਨਹੀਂ ਕੀਤਾ ਗਿਆ ਸਿਰਫ ਆਨਲਾਇਨ ਮਾਧਿਅਮ ਦੇ ਨਾਲ ਹੀ ਜਾਗਰੂਕਤਾ ਫ਼ੈਲਾਈ ਜਾ ਰਹੀ ਹੈ।

ਮਹਿਲਾਵਾਂ ਵੀ ਘੱਟ ਨਹੀਂ

ਉਨ੍ਹਾਂ ਦੱਸਿਆ ਕਿ ਉੱਤਰ ਭਾਰਤ ਦੇ ਵਿੱਚ ਹੈਰੋਇਨ ਦਾ ਨਸ਼ਾ ਸਭ ਤੋਂ ਵੱਧ ਵਿਕਦਾ ਹੈ। ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਪੁਆਇੰਟ ਤਿੰਨ ਫ਼ੀਸਦ ਨਸ਼ਾ ਪੰਜਾਬ ਦੇ ਵਿੱਚ ਹੈਰੋਇਨ ਦਾ ਹੈ। ਨੌਜਵਾਨਾਂ ਦੇ ਨਾਲ-ਨਾਲ ਮਹਿਲਾਵਾਂ ਵੀ ਇਸ ਖੇਤਰ ਦੇ ਵਿੱਚ ਕਦਮ ਰੱਖ ਚੁੱਕੀਆਂ ਹਨ। ਬੀਤੇ ਪੰਜ ਸਾਲ ਦੀ ਗੱਲ ਕੀਤੀ ਜਾਵੇ ਤਾਂ 100 ਤੋਂ ਵੱਧ ਮਹਿਲਾਵਾਂ ਨਸ਼ਾ ਵੇਚਦੀਆਂ ਫੜ੍ਹੀਆਂ ਗਈਆਂ ਹਨ।

ਕੌਮਾਂਤਰੀ ਸਰਹੱਦ ਹੈ ਵੱਡੀ ਵਜ੍ਹਾ

ਇਸ ਤੋਂ ਸਾਰੇ ਜਾਣੂ ਹਨ ਕਿ ਪੰਜਾਬ ਦੇ ਨਾਲ ਪਾਕਿਸਤਾਨ ਦੀ ਸੀਮਾ ਲੱਗਦੀ ਹੈ ਜਿਸ ਦੇ ਨਾਲ ਵੀ ਵਧੇਰਾ ਨਸ਼ਾ ਪੰਜਾਬ ਦੇ ਵਿੱਚ ਆਉਂਦਾ ਹੈ ਅਤੇ ਇਸ ਨੂੰ ਕੰਟਰੋਲ ਕਰਨਾ ਨਾਰਕੋਟਿਕਸ ਬਿਊਰੋ ਦੇ ਲਈ ਵੱਡੀ ਚੁਣੌਤੀ ਹੈ।

ਡਰੱਗ ਤਸਕਰ ਕੋਰੀਅਰ ਰਾਹੀਂ ਵੀ ਨਸ਼ਾ ਮੰਗਵਾਉਂਦੇ ਹਨ ਜਿਸ ਦੇ ਵਿੱਚ ਨਸ਼ਾ ਮੰਗਵਾਉਣ ਵਾਲੇ ਦਾ ਅਸਲੀ ਨਾਮ ਅਤੇ ਪਤਾ ਨਹੀਂ ਦੱਸਿਆ ਜਾਂਦਾ ਪਰ ਉਸ ਦੇ ਅੰਦਰ ਨਸ਼ੀਲਾ ਪਦਾਰਥ ਹੁੰਦਾ ਹੈ ਜਿਸ ਕਾਰਨ ਉਹ ਫੜ੍ਹੇ ਜਾਂਦੇ ਹਨ ਕਈ ਵਾਰ ਤਾਂ ਅਸਲ ਮਾਲਕ ਮਿਲ ਜਾਂਦਾ ਹੈ ਕਈ ਵਾਰ ਅਸਲ ਮਾਲਕ ਨੂੰ ਲੱਭਣਾ ਵੀ ਇੱਕ ਚੁਣੌਤੀ ਬਣ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿੱਚ ਫਾਰਮਾਸੂਟੀਕਲ ਨਸ਼ੇ ਦਾ ਵੀ ਵੱਡੇ ਪੱਧਰ ਤੇ ਇਸਤੇਮਾਲ ਹੁੰਦਾ ਜਿਸ ਨੂੰ ਕਿ ਵਧੇਰੀ ਵਾਰ ਫੜ੍ਹ ਕੇ ਨਸ਼ਟ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਜਾਗਰੂਕਤਾ ਪ੍ਰੋਗਰਾਮ ਕਰਦੇ ਰਹਿੰਦੇ ਹਾਂ ਜਿਸ ਕਰਕੇ ਸਾਨੂੰ ਸਮੇਂ ਸਮੇਂ ਤੇ ਜਾਣਕਾਰੀ ਮਿਲਦੀ ਰਹਿੰਦੀ ਹੈ ਕਿ ਕਿੰਨੇ ਲੋਕ ਨਸ਼ੇ ਦੇ ਆਦੀ ਸਨ ਅਤੇ ਹੁਣ ਕਿੰਨੇ ਨਸ਼ਾ ਛੱਡਣਾ ਚਾਹੁੰਦੇ ਹਨ।

ਪਿਛਲੇ ਸਾਲ ਦਾ ਵੇਰਵਾ

ਸਾਲ 2019-20 ਦਾ ਡਾਟਾ ਸ਼ੇਅਰ ਕਰਦੇ ਹੋਏ ਗਿਆਨੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ 113 ਕਿੱਲੋ ਚਰਸ, 165 ਕਿੱਲੋ ਹੈਰੋਇਨ, 45 ਕਿੱਲੋ ਪੀਐੱਮ, 1100 ਕਿੱਲੋ ਪੌਪੀ ਸਟਰੋਕ ਅਤੇ ਵੱਡੀ ਗਿਣਤੀ ਦੇ ਵਿੱਚ ਟਰਾਮਾਡੋਲ ਦੀਆਂ ਗੋਲ਼ੀਆਂ ਮਿਲੀਆ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.