ETV Bharat / city

ਫਿਲਮ ਸ਼ੂਟਰ 'ਤੇ ਬੈਨ ਹਟਾਉਣ ਸਬੰਧੀ ਹਾਈਕੋਰਟ 'ਚ ਪਟੀਸ਼ਨ ਦਾਖ਼ਲ - ਪਟੀਸ਼ਨ

ਪੰਜਾਬੀ ਗੈਂਗਸਟਰ ਸੁੱਖਾ ਕਾਹਲਵਾਂ 'ਤੇ ਆਧਾਰਿਤ ਫ਼ਿਲਮ ਸ਼ੂਟਰ ਨੂੰ ਰਿਲੀਜ਼ ਕਰਨ 'ਤੇ ਰੋਕ ਹੈ। ਇਸ ਰੁੱਖ ਦੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ।

ਸ਼ੂਟਰ ਫ਼ਿਲਮ ਮਾਮਲੇ 'ਚ ਹਾਈਕੋਰਟ 'ਚ ਪਟੀਸ਼ਨ ਦਾਖ਼ਲ

author img

By

Published : Jul 9, 2021, 9:53 PM IST

ਚੰਡੀਗੜ੍ਹ: ਪੰਜਾਬ 'ਚ ਪੰਜਾਬੀ ਫਿਲਮਾਂ ਦਾ ਨੌਜਵਾਨਾਂ 'ਚ ਬਹੁਤ ਉਤਸ਼ਾਹ ਹੈ, ਜਿੱਥੇ ਫ਼ਿਲਮਾਂ ਇੱਕ ਸੇਧ ਜਾਂ ਮੰਨੋਰੰਜਨ ਦਿੰਦਿਆ ਹਨ,ਉੱਥੇ ਹੀ ਕੁੱਝ ਫਿਲਮਾਂ ਪ੍ਰਸ਼ਾਸਨ ਵੱਲੋਂ ਰੋਕ ਦਿੱਤੀਆਂ ਜਾਂਦੀਆਂ ਹਨ। ਅਜਿਹੀ ਪੰਜਾਬੀ ਫ਼ਿਲਮ ਗੈਂਗਸਟਰ ਸੁੱਖਾ ਕਾਹਲਵਾਂ ਤੇ ਆਧਾਰਿਤ ਫ਼ਿਲਮ ਸ਼ੂਟਰ ਨੂੰ ਰਿਲੀਜ਼ ਕਰਨ ਤੇ ਪੰਜਾਬ ਅਤੇ ਹਰਿਆਣਾ ਵੱਲੋਂ ਰੋਕ ਲਗਾ ਦਿੱਤੀ ਗਈ ਸੀ।

ਇਸ ਰੁੱਖ ਦੇ ਖ਼ਿਲਾਫ਼ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਫਿਲਮ ਦੇ ਡਾਇਰੈਕਟਰ ਕੇਵਲ ਸਿੰਘ ਵੱਲੋਂ ਦਾਖ਼ਲ ਪਟੀਸ਼ਨ ਵਿੱਚ ਦੱਸਿਆ ਗਿਆ, ਕਿ ਹਰਿਆਣਾ ਅਤੇ ਪੰਜਾਬ ਸਰਕਾਰ ਨੇ ਫ਼ਿਲਮ ਤੇ ਰੋਕ ਲਗਾਈਏ ਉਹ ਕਾਨੂੰਨ ਗ਼ਲਤ ਹੈ।
ਮਾਮਲੇ ਵਿੱਚ ਬਹਿਸ ਦੇ ਦੌਰਾਨ ਪਟੀਸ਼ਨਕਰਤਾ ਦੇ ਵਕੀਲ ਵਿਜੈ ਪਾਲ ਲਈ ਬੈਂਚ ਨੂੰ ਦੱਸਿਆ, ਕਿ ਪਿਛਲੇ ਸਾਲ ਫਰਵਰੀ ਮਹੀਨੇ ਵਿਚ ਹਰਿਆਣਾ ਅਤੇ ਪੰਜਾਬ ਸਰਕਾਰ ਨੇ ਆਪਣੇ ਸੂਬਿਆਂ ਵਿੱਚ ਫਿਲਮ ਰਿਲੀਜ਼ ਰੋਕ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਸੀ।

10 ਮਾਰਚ 2020 ਨੂੰ ਫਿਲਮ ਸਰਟੀਫਿਕੇਸ਼ਨ ਦੇ ਕੇਂਦਰੀ ਬੋਰਡ ਨੇ ਫਿਲਮ ਦਾ ਪ੍ਰਮਾਣ ਪੱਤਰ ਜਾਰੀ ਕਰ ਦਿੱਤਾ ਸੀ। ਸੁਪਰੀਮ ਕੋਰਟ ਵੀ ਇਸ ਮਾਮਲੇ ਵਿੱਚ ਸਾਫ ਕਰ ਚੁੱਕਿਆ ਹੈ, ਕਿ ਜੇਕਰ ਇੱਕ ਵਾਰ ਕੇਂਦਰੀ ਫ਼ਿਲਮ ਸਰਟੀਫਿਕੇਸ਼ਨ ਬੋਰਡ ਕਿਸੇ ਫ਼ਿਲਮ ਨੂੰ ਰਿਲੀਜ਼ ਕਰਨ ਦਾ ਪ੍ਰਮਾਣ ਪੱਤਰ ਜਾਰੀ ਕਰਦਾ ਹੈ, ਤਾਂ ਉਸ ਤੇ ਰੋਕ ਨਹੀਂ ਲਗਾਈ ਜਾ ਸਕਦੀ ।

ਕੋਰਟ ਨੂੰ ਦੱਸਿਆ ਗਿਆ, ਕਿ ਪਟੀਸ਼ਨਰ ਪੱਖ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਇਸ ਬਾਰੇ ਕਾਨੂੰਨੀ ਨੋਟਿਸ ਦੇ ਕੇ ਫ਼ਿਲਮ ਤੇ ਰੋਕ ਦੇ ਆਦੇਸ਼ ਵਾਪਿਸ ਲੈਣ ਦੀ ਮੰਗ ਕੀਤੀ ਸੀ। ਪਰ ਸਰਕਾਰਾਂ ਨੇ ਹਾਲੇ ਤੱਕ ਇਸ ਉੱਤੇ ਕੋਈ ਫ਼ੈਸਲਾ ਨਹੀਂ ਲਿਆ। ਹਾਈਕੋਰਟ ਤੋਂ ਮੰਗ ਕੀਤੀ ਗਈ ਹੈ, ਕਿ ਕੋਰਟ ਸਰਕਾਰ ਦੇ ਆਦੇਸ਼ ਨੂੰ ਰੱਦ ਕਰ ਫ਼ਿਲਮ ਰਿਲੀਜ਼ ਕਰਨ ਦੀ ਇਜਾਜ਼ਤ ਦੇਣ। ਸਾਰੇ ਧਿਰਾਂ ਨੂੰ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਮਾਮਲੇ ਨੂੰ ਅਗਲੇ ਹਫ਼ਤੇ ਮੰਗਲਵਾਰ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ:-ਕਰਨ ਔਜਲਾ ਦਾ 'CHU GON DO' ਨਵਾਂ ਗੀਤ ਰਿਲੀਜ਼

ETV Bharat Logo

Copyright © 2025 Ushodaya Enterprises Pvt. Ltd., All Rights Reserved.