ਚੰਡੀਗੜ੍ਹ: ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਔਰਤਾਂ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਮਨਾਇਆ ਗਿਆ। ਇਸੇ ਤਰ੍ਹਾਂ ਪੀਜੀਆਈ ਦੀਆਂ ਸਾਰੀਆਂ ਮਹਿਲਾ ਡਾਕਟਰਾਂ ਨੇ ਫਿਲਮ ਥੱਪੜ ਵੇਖ ਕੇ ਮਹਿਲਾ ਦਿਵਸ ਮਨਾਇਆ। ਇਸ ਤੋਂ ਬਾਅਦ ਉਹ ਸੈਕਟਰ 17 ਵਿਖੇ ਹੋਟਲ ਵਿੱਚ ਇਕੱਠੀਆਂ ਹੋਈਆਂ। ਈਟੀਵੀ ਭਾਰਤ ਨੇ ਉਨ੍ਹਾਂ ਡਾਕਟਰਾਂ ਦੇ ਨਾਲ ਖਾਸ ਗੱਲਬਾਤ ਕੀਤੀ।
ਡਾਕਟਰਾਂ ਨੇ ਦੱਸਿਆ ਕਿ ਪੀਜੀਆਈ ਵਿੱਚ ਤਕਰੀਬਨ ਸਾਢੇ ਪੰਜ ਸੌ ਡਾਕਟਰ ਕੰਮ ਕਰਦੇ ਹਨ। ਉਨ੍ਹਾਂ ਵਿੱਚੋਂ ਲਗਭਗ ਦੋ ਸੌ ਔਰਤਾਂ ਹਨ ਅਤੇ ਉਨ੍ਹਾਂ ਵਿੱਚੋਂ ਕੁੱਝ ਮਹਿਲਾ ਡਾਕਟਰਾਂ ਦੇ ਵੱਲੋਂ ਅੱਜ ਆਪਣੇ ਲਈ ਸਮਾਂ ਕੱਢ ਕੇ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ 'ਚ ਇੱਕ ਡਾਕਟਰ ਨੇ ਕਿਹਾ ਕਿ ਅੱਜ ਉਹ ਸਿਰਫ ਹੱਸਣਗੇ ਖੇਡਣਗੇ ਅਤੇ ਆਫ਼ਿਸ ਬਾਰੇ ਕੋਈ ਵੀ ਗੱਲ ਨਹੀਂ ਕਰਨਗੇ। ਪੀਜੀਆਈ ਦੇ ਇੱਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਡਾਕਟਰ ਨੀਲਮ, ਡਾਕਟਰ ਲਕਸ਼ਮੀ ਕਰੀ, ਡਾ. ਉਮਾ ਅਤੇ ਹੋਰ ਵੀ ਕਈ ਡਾਕਟਰਾਂ ਨੇ ਰਲ ਕੇ ਵਟਸਐਪ ਗਰੁੱਪ ਬਣਾਇਆ ਸੀ ਜਿਸ ਦੇ ਵਿੱਚ ਸਾਰੇ ਮਹਿਲਾ ਡਾਕਟਰਾਂ ਨੂੰ ਐਡ ਕੀਤਾ ਅਤੇ ਬਾਅਦ ਵਿੱਚ ਮਹਿਲਾ ਦਿਵਸ ਵਾਲੇ ਦਿਨ ਪਹਿਲਾਂ ਸਭ ਨੇ ਰਲ ਕੇ ਫਿਲਮ ਥੱਪੜ ਦੇਖੀ ਅਤੇ ਬਾਅਦ ਦੇ ਵਿੱਚ ਲੰਚ ਕੀਤਾ।
ਆਪਣੀ ਰਾਏ ਦਿੰਦਿਆਂ ਡਾਕਟਰ ਮੀਨਾਕਸ਼ੀ ਨੇ ਦੱਸਿਆ ਕਿ ਥੱਪੜ ਫ਼ਿਲਮ ਹਰੇਕ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਕਿਉਂਕਿ ਇਹ ਦਿਖਾਉਂਦੀ ਹੈ ਕਿ ਔਰਤਾਂ ਆਪਣੇ ਜੀਵਨ ਦੇ ਵਿੱਚ ਕੀ ਕੁਝ ਵੇਖਦਿਆਂ ਹਨ ਅਤੇ ਉਨ੍ਹਾਂ ਦੇ ਕੀ ਪ੍ਰਭਾਵ ਹਨ।