ਚੰਡੀਗੜ੍ਹ:ਕਾਂਗਰਸ ਪਾਰਟੀ (Congress party) ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ (Harish Rawat) ਵਲੋਂ ਲਗਾਤਾਰ ਮੋਦੀ ਸਰਕਾਰ (Modi Government) 'ਤੇ ਹਮਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ (Social Media) ਅਕਾਉਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ। ਕਿਸਾਨਾਂ ਬਾਰੇ ਗੱਲ ਕਰ ਰਹੇ ਹਨ। ਇਸ ਵੀਡੀਓ ਵਿਚ ਉਨ੍ਹਾਂ ਨੇ ਕਿਸਾਨਾਂ ਨਾਲ ਹੋ ਰਹੇ ਧੱਕੇ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ 'ਹਰ ਕਿਸਾਨ ਸ੍ਰੀ ਮੋਦੀ ਤੋਂ ਪ੍ਰੇਸ਼ਾਨ' ਇਸ ਹੈਸ਼ਟੈਗ ਦੇ ਤਹਿਤ ਇਕ ਮੁਹਿੰਮ ਚਲਾਉਣ ਜਾ ਰਹੇ ਹਨ।
-
#हर_किसान_मोदी_से_परेशान pic.twitter.com/hXOLi5Mupn
— Harish Rawat (@harishrawatcmuk) September 21, 2021 " class="align-text-top noRightClick twitterSection" data="
">#हर_किसान_मोदी_से_परेशान pic.twitter.com/hXOLi5Mupn
— Harish Rawat (@harishrawatcmuk) September 21, 2021#हर_किसान_मोदी_से_परेशान pic.twitter.com/hXOLi5Mupn
— Harish Rawat (@harishrawatcmuk) September 21, 2021
ਟਵੀਟ ਕਰਕੇ ਹਰੀਸ਼ ਰਾਵਤ ਨੇ ਕੀਤੀ ਕਿਸਾਨਾਂ ਬਾਰੇ ਗੱਲ
ਇਸ ਮੁਹਿੰਮ ਤਹਿਤ ਉਹ ਪੰਜਾਬ ਅਤੇ ਉੱਤਰਾਖੰਡ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਦੇਸ਼ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਅੱਜ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਕੇਂਦਰ ਉਨ੍ਹਾਂ ਪ੍ਰਤੀ ਗੰਭੀਰ ਨਹੀਂ ਹੈ। ਕਿਸਾਨ ਇਸ ਵੇਲੇ ਬਹੁਤ ਹੀ ਗੰਭੀਰ ਰੂਪ ਨਾਲ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਆਪਣਾ ਅੱਗੇ ਦਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ।
ਜਦੋਂ ਕਿ ਕੇਂਦਰ ਸਰਕਾਰ ਕੰਨਾਂ ਵਿਚ ਰੂੰ ਪਾ ਕੇ ਬੈਠੀ ਹੈ ਅਤੇ ਇਸ ਤੋਂ ਇਲਾਵਾ ਕਿਸਾਨਾਂ ਦਾ ਕੇਂਦਰ ਸਰਕਾਰ ਵਲੋਂ ਕੋਈ ਆਦਰ ਨਹੀਂ ਕੀਤਾ ਜਾ ਰਿਹਾ ਹੈ।ਹੁਣ ਜਦੋਂ ਕੇਂਦਰ ਸਰਕਾਰ ਸੱਤਾ ਵਿਚ ਆਵੇਗੀ ਤਾਂ ਅਸੀਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਨੂੰ ਹੱਲ ਕਰਨ 'ਤੇ ਪਹਿਲ ਦੇ ਆਧਾਰ 'ਤੇ ਕੰਮ ਕਰਾਂਗੇ। ਜੇਕਰ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਅਸੀਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਪ੍ਰਮੁੱਖਤਾ ਦੇਵਾਂਗੇ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਹਰੀਸ਼ ਰਾਵਤ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਟਵੀਟ ਕੀਤੇ ਗਏ, ਜਿਨ੍ਹਾਂ ਵਿਚ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦਾ ਬਚਾਅ ਕੀਤਾ ਅਤੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਜੱਫੀ ਪਾਉਂਦੇ ਹਨ ਤਾਂ ਉਸ ਦਾ ਕੁਝ ਨਹੀਂ ਅਤੇ ਜੇਕਰ ਨਵਜੋਤ ਸਿੰਘ ਸਿੱਧੂ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਦੇ ਆਰਮੀ ਚੀਫ ਬਾਜਵਾ ਨਾਲ ਜੱਫੀ ਪਾਈ ਜਾਂਦੀ ਹੈ ਤਾਂ ਉਹ ਗਲਤ ਹੈ।
ਇਹ ਵੀ ਪੜ੍ਹੋ -ਐਕਸ਼ਨ ਮੋਡ 'ਚ ਨਵੇਂ ਮੁੱਖ ਮੰਤਰੀ, ਕਈ ਬਦਲੇ