ਅੱਜ ਜਿੰਨ੍ਹਾਂ ਖ਼ਬਰਾਂ ਤੇ ਰਹੇਗੀ ਨਜ਼ਰ
1. ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਦਾ ਗੁਰਗੱਦੀ ਦਿਵਸ ਮਨਾਇਆ ਜਾਵੇਗਾ
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. ਕਿਸਾਨ ਮਹਾਪੰਚਾਇਤ: ਕਰਨਾਲ 'ਚ ਕਿਸਾਨਾਂ ਦਾ ਹੱਲਾ ਬੋਲ, ਸਰਕਾਰ ਨੂੰ ਪਾਈ ਬਿਪਤਾ
ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ’ਚ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਗਈ। ਮਹਾਪੰਚਾਇਤ ’ਚ ਪਹੁੰਚਣ ਲਈ ਸਵੇਰੇ ਦਸ ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ। ਕਰੀਬ ਸਵਾ ਘੰਟੇ ਬਾਅਦ 11.15 ਵਜੇ ਮਹਾਪੰਚਾਇਤ ਸ਼ੁਰੂ ਹੋਈ
2.2022 ਦੀਆਂ ਚੋਣਾਂ ਤੋਂ ਪਹਿਲਾਂ ਸਿਮਰਜੀਤ ਸਿੰਘ ਬੈਂਸ ਦਾ ਵੱਡਾ ਧਮਾਕਾ
ਲੁਧਿਆਣਾ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ (Simarjit Singh Bains) ਨੇ ਵੱਡਾ ਐਲਾਨ ਦਿੱਤਾ ਹੈ, ਬੈਂਸ ਨੇ ਕਿਹਾ ਜੇਕਰ ਸੰਯੁਕਤ ਮੋਰਚੇ ਦੇ ਬੈਨਰ ਹੇਠ ਕਿਸਾਨ ਪੰਜਾਬ ਚ ਚੋਣਾਂ ਲੜਨਗੇ ਤਾਂ ਆਪਣੀ ਸੀਟ ਵੀ ਛੱਡਣ ਨੂੰ ਤਿਆਰ ਹਾਂ
3.ਮੰਦਰ ਦਾ ਮਾਲਕ ਭਗਵਾਨ ਜਾਂ ਪੁਜਾਰੀ ਇਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫੈਸਲਾ
ਸੁਪਰੀਮ ਕੋਰਟ ( Supreme Court ) ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਮੰਦਰ ਨਾਲ ਜੁੜੀ ਸੰਪਤੀ ਦੇ ਸੰਬੰਧ ਵਿੱਚ ਇੱਕ ਫੈਸਲਾ ਦਿੱਤਾ ਹੈ, ਕਿ ਮੰਦਰ ਨਾਲ ਜੁੜੀ ਜ਼ਮੀਨ-ਜਾਇਦਾਦ ( Real estate ) ਮੰਦਰ ਦੀ ਦੇਵੀ ਜਾਂ ਦੇਵਤੇ ਦੀ ਹੈ, ਪੁਜਾਰੀ ਨੂੰ ਉਸ ਦਾ ਮਾਲਕ ਨਹੀਂ ਮੰਨਿਆ ਜਾ ਸਕਦਾ।
4. ਭਗਵੰਤ ਮਾਨ ਤੇ ਹੋਰ 'ਆਪ' ਆਗੂਆਂ ਖਿਲਾਫ ਆਖਰ ਕਿਉਂ ਚੱਲੇਗਾ ਮਾਮਲਾ
ਮਿਲੀ ਜਾਣਕਾਰੀ ਮੁਤਾਬਿਕ ਇਨ੍ਹਾਂ ਸਾਰੇ ਆਪ ਆਗੂਆਂ ( AAP leaders ) ਦੇ ਖਿਲਾਫ ਸੈਕਟਰ ਤਿੰਨ ਥਾਣਾ ਪੁਲਿਸ ਨੇ ਜੁਡੀਸ਼ੀਅਲ ਮੈਜਿਸਟ੍ਰੇਟ ਅਮਨਿੰਦਰ ਸਿੰਘ ਦੀ ਕੋਰਟ ਵਿਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਉਨ੍ਹਾਂ ਵੱਲੋਂ ਆਗੂਆਂ ਨੂੰ ਜਵਾਬ ਦੇਣ ਦੇ ਲਈ ਨੋਟਿਸ ਕਰ ਦਿੱਤਾ ਗਿਆ ਹੈ।
5. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਦੀਪਮਾਲਾ
ਸਿੱਖ ਕੌਮ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ ਗਈ।
Explainer--
1.ਨਰਮੇ ਦੀ ਫਸਲ ‘ਤੇ ਗੁਲਾਬੀ ਸੂੰਡੀ ਦਾ ਹਮਲਾ, ਕਿਸਾਨ ਵੇਖਣ ਇਹ ਜ਼ਰੂਰੀ ਖ਼ਬਰ
ਪੰਜਾਬ ਵਿੱਚ ਨਰਮੇ ਦੀ ਫਸਲ ਉੱਪਰ ਗੁਲਾਬੀ ਸੁੰਡੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਇਸ ਸੁੰਡੀ ਨੇ ਦਸਤਕ ਦੇ ਦਿੱਤੀ ਹੈ ਜਿਸ ਕਾਰਨ ਕਿਸਾਨਾਂ ਨੂੰ ਇੱਕ ਹੋਰ ਚਿੰਤਾ ਨੇ ਘੇਰ ਲਿਆ ਹੈ। ਕਿਸਾਨਾਂ ਨੂੰ ਇਸ ਸਮੱਸਿਆ ‘ਚੋਂ ਕੱਢਣ ਦੇ ਲਈ ਪੰਜਾਬ ਦੇ ਖੇਤੀਬਾੜੀ ਮਾਹਿਰਾਂ (Agricultural experts) ਦੇ ਵੱਲੋਂ ਵੱਖ-ਵੱਖ ਪਹਿਲੂਆਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ।
Exclusive--
1.ਕਰਤਾਰਪੁਰ ਲਾਂਘੇ ਦੇ ਸੀਈਓ ਦਾ ਭਖਿਆ ਮਾਮਲਾ: ਬੀਬੀ ਜਗੀਰ ਕੌਰ ਨੇ ਪਾਕਿ ਸਰਕਾਰ ਨੂੰ ਲਿਆ ਆੜੇ ਹੱਥੀਂ
ਅੰਮ੍ਰਿਤਸਰ: ਮੁਹੰਮਦ ਲਤੀਫ ਨੂੰ ਪੀਐਮਯੂ ਕਰਤਾਰਪੁਰ ਲਾਂਘੇ ਦਾ ਸੀਈਓ ਨਿਯੁਕਤ ਕਰਨ ਦਾ ਮਾਮਲਾ ਗਰਮਉਂਦਾ ਜਾ ਰਿਹਾ ਹੈ ਸ਼ੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਾਕਿਸਤਾਨ ਸਰਕਾਰ 'ਤੇ ਸਵਾਲ ਚੁੱਕੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਸਿੱਖ ਸੰਗਤਾਂ ਸਵੇਰੇ ਸ਼ਾਮ ਵਿਛੜੇ ਗੁਰੂ ਧਾਮਾਂ ਦੀ ਅਰਦਾਸ ਹਰ ਰੋਜ਼ ਕਰਦੇ ਹਨ ਜਿਸ ਦੇ ਤਹਿਤ ਪਾਕਿਸਤਾਨ ਵਿੱਚ ਸਥਿਤ ਕਈ ਗੁਰਦੁਆਰਾ ਸਾਹਿਬ ਜੋ ਕਿ ਸਿੱਖਾਂ ਦੀ ਆਸਥਾ ਦਾ ਕੇਂਦਰ ਹਨ ਉਨ੍ਹਾਂ ਦੀ ਸਾਂਭ ਸੰਭਾਲ ਲਈ ਹੁਣ ਪਾਕਿਸਤਾਨ ਸਰਕਾਰ ਵੱਲੋਂ ਦੂਸਰੇ ਧਰਮਾਂ ਦੇ ਲੋਕਾਂ ਨੂੰ ਸਾਂਭ ਸੰਭਾਲ ਦੇਣ ਦੀ ਗੱਲ ਕਹੀ ਗਈ ਹੈ।