ਅੱਜ ਜਿੰਨ੍ਹਾਂ ਖ਼ਬਰਾਂ 'ਤੇ ਰਹੇਗੀ ਨਜ਼ਰ
1. ਮੁੱਖ ਮੰਤਰੀ ਪੰਜਾਬ ਤੇ ਉਨ੍ਹਾਂ ਦੇ ਬੇਟੇ 'ਤੇ ਮਾਂਮਲੇ ਵਿੱਚ ਹਾਈਕੋਰਟ ਵਿੱਚ ਸੁਣਵਾਈ ਹੋਵੇਗੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਬੇਟੇ ਰਨਿੰਦਰ ਸਿੰਘ ਉੱਤੇ ਚੱਲ ਰਹੇ ਆਏਕਰ ਮਾਂਮਲੇ ਵਿੱਚ ਅੱਜ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਵੇਗੀ। ਪਿਛਲੀ ਸੁਣਵਾਈ ਵਿੱਚ ਜਸਟਿਸ ਮਨੌਜ ਬਜਾਜ ਨੇ ਖੁਦ ਨੂੰ ਇਸ ਮਾਮਲੇ ਦੀ ਕਰਨ ਤੋਂ ਅਲੱਗ ਕਰ ਲਿਆ ਸੀ।
2. ਸੱਤਾ ਸਮੀਕਰਨਾਂ ਦਾ ਸੋਮਵਾਰ : ਵਿਰੋਧੀ ਧਿਰ ਦੀ ਮੀਟਿੰਗ, ਪ੍ਰਧਾਨ ਮੰਤਰੀ ਦਾ ਤੋਹਫ਼ਾ ਅਤੇ ਰਾਹੁਲ ਦਾ ਕਸ਼ਮੀਰ ਸੰਬੰਧ
ਸੋਮਵਾਰ ਯਾਨੀ 9 ਅਗਸਤ ਦੇਸ਼ ਦੇ ਰਾਜਨੀਤਕ ਘਟਨਾਕ੍ਰਮ ਵਿੱਚ ਬਹੁਤ ਦਿਲਚਸਪ ਹੋਣ ਵਾਲਾ ਹੈ। ਕੇਂਦਰ ਸਰਕਾਰ 'ਤੇ ਹਮਲਾ ਕਰਨ ਦੀ ਰਣਨੀਤੀ ਦੇ ਹਿੱਸੇ ਵਜੋਂ ਰਾਜ ਸਭਾ ਅਤੇ ਲੋਕ ਸਭਾ ਦੀਆਂ ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋਵੇਗੀ। ਇਸ ਦੇ ਨਾਲ ਹੀ ਪੀ.ਐਮ ਕਿਸਾਨ ਮੰਧਨ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਜਾਰੀ ਕੀਤੀ ਜਾਵੇਗੀ। ਨਾਲ ਹੀ, ਰਾਹੁਲ ਗਾਂਧੀ ਦਾ ਕਸ਼ਮੀਰ ਦੌਰਾ ਵੀ ਸੋਮਵਾਰ ਨੂੰ ਹੀ ਸ਼ੁਰੂ ਹੋਵੇਗਾ।
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. PSEB ਵੱਲੋਂ ਸਕੂਲਾਂ ਨੂੰ ਕੋਰੋਨਾ ਦੀਆਂ ਗਾਈਡਲਾਈਨਜ਼ ਜਾਰੀ
ਚੰਡੀਗੜ੍ਹ: ਸੂਬੇ 'ਚ ਕੋਰੋਨਾ ਦੇ ਮਾਮਲੇ ਘੱਟਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਲੰਬੇ ਸਮੇਂ ਤੋਂ ਬੰਦ ਪਏ ਸਕੂਲਾਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਜਿਥੇ ਸਿਹਤ ਵਿਭਾਗ ਵਲੋਂ ਕੋਰੋਨਾ ਦੇ ਚੱਲਦਿਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਥੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵੀ ਆਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਸਕੂਲ ਸਿੱਖਿਆ ਵਿਭਾਗ ਮੁਹਾਲੀ ਵਲੋਂ ਸੂਬੇ ਵਿਚਲੇ ਸਕੂਲਾਂ ਲਈ ਕੋਵਿਡ ਸਬੰਧੀ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।
2. Closing Ceremony:ਉੱਜਲ ਭਵਿੱਖ ਦੇ ਵਾਅਦੇ ਨਾਲ ਭਾਰਤ ਨੇ ਟੋਕੀਓ ਓਲੰਪਿਕ ਦੀ ਕੀਤੀ ਸਮਾਪਤੀ
ਹੈਦਰਾਬਾਦ: ਭਾਰਤ ਨੇ ਟੋਕੀਓ ਓਲੰਪਿਕਸ ਵਿੱਚ ਵੇਟਲਿਫਟਰ ਮੀਰਾਬਾਈ ਚਾਨੂ ਚਾਂਦੀ ਦੇ ਤਗਮਾ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਕੁਝ ਕਾਂਸੀ ਦੇ ਤਗਮੇ ਜਿੱਤੇ। ਪਰ ਦੇਸ਼ ਦੀ ਅਭਿਆਨ ਦਾ ਅੰਤ ਨੀਰਜ ਚੋਪੜਾ ਦੇ ਸੋਨ ਤਗਮੇ ਦੀ ਧੂਮਧਾਮ ਨਾਲ ਸਮਾਪਤ ਹੋਇਆ। ਭਾਰਤ ਨੂੰ ਟ੍ਰੈਕ ਐਂਡ ਫੀਲਡ ਈਵੈਂਟ ਵਿੱਚ ਆਪਣਾ ਪਹਿਲਾ ਤਗਮਾ ਮਿਲਿਆ। ਜੋ 13 ਸਾਲਾਂ ਬਾਅਦ ਪਹਿਲਾ ਸੋਨ ਤਗਮਾ ਵੀ ਸੀ। ਇਸ ਤੋਂ ਇਲਾਵਾ ਹਾਕੀ ਵਿੱਚ 41 ਸਾਲਾਂ ਤੋਂ ਚੱਲੇ ਆ ਰਹੇ ਮੈਡਲ ਦੀ ਉਡੀਕ ਵੀ ਖਤਮ ਹੋ ਗਈ। ਵੇਟਲਿਫਟਿੰਗ ਵਿੱਚ ਪਹਿਲਾ ਚਾਂਦੀ ਦਾ ਤਗਮਾ ਅਤੇ ਨੌਂ ਸਾਲਾਂ ਬਾਅਦ ਮੁੱਕੇਬਾਜ਼ੀ ਵਿੱਚ ਪਹਿਲਾ ਤਗਮਾ ਭਾਰਤ ਦੇ ਬੈਗ ਵਿੱਚ ਆਇਆ।
3. ਅਕਾਲੀ ਆਗੂ ਕਤਲ ਮਾਮਲਾ: ਇਸ ਗਰੁੱਪ ਨੇ ਲਈ ਜ਼ਿੰਮੇਵਾਰੀ
ਮੋਹਾਲੀ: ਬੀਤੇ ਦਿਨ ਜ਼ਿਲ੍ਹੇ ਦੇ ਸੈਕਟਰ -71 ਵਿੱਚ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਵਿੱਕੀ ਮਿੰਡੂਖੇੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਹੈ। ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ ’ਤੇ ਪੋਸਟ ਸਾਂਝੀ ਕਰਦੇ ਲਿਖਿਆ ਹੈ ਕਿ ‘ਸ੍ਰੀ ਅਕਾਲ ਜੀ ਸਹਾਇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਹੁਣੇ ਕੁੱਝ ਸਮਾਂ ਪਹਿਲਾਂ ਵਿੱਕੀ ਮਿੱਡੂਖੇੜਾ (ਬੱਕਰੇ) ਦਾ ਕਤਲ ਹੋਇਆ ਇਹ ਕਤਲ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਕੀਤਾ ਗਿਆ ਹੈ,
4 . BJP ਦੀ ਸਰਕਾਰ ਬਣੇਗੀ ਤਾਂ ਮਿਲੇਗੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ: ਅਸ਼ਵਨੀ ਸ਼ਰਮਾ
ਅੰਮ੍ਰਿਤਸਰ: ਬਰਗਾੜੀ ਵਿਖੇ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਹੁਣ ਇਸ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਰਾਜਨੀਤੀ ਇੱਕ ਵਾਰ ਫਿਰ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਜਿੱਥੇ ਕਾਂਗਰਸ ਦਾ ਕਹਿਣਾ ਸੀ ਕਿ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਜਲਦ ਸਜ਼ਾਵਾਂ ਦਵਾਉਣਗੇ ਪਰ ਸਾਢੇ 4 ਸਾਲ ਦੇ ਕਾਂਗਰਸ ਦੇ ਕਾਰਜਕਾਲ ਦੌਰਾਨ ਵੀ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਵਾ ਸਕੇ। ਹੁਣ ਭਾਜਪਾ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਸਾਡੀ ਸਰਕਾਰ ਪੰਜਾਬ ਵਿੱਚ ਬਣ ਜਾਵੇਗੀ ਤਾਂ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਜ਼ਰੂਰ ਸਜ਼ਾਵਾਂ ਦਿਵਾਉਣਗੇ।
Explainer--
1 . ਓਲੰਪਿਕਸ ਸਮਾਪਤੀ ਸਮਾਰੋਹ 'ਚ ਬੇਹੱਦ ਖੁਸ਼ ਨਜ਼ਰ ਆਇਆ ਭਾਰਤੀ ਦਲ
ਹੈਦਰਾਬਾਦ : ਟੋਕੀਓ ਓਲੰਪਿਕ 2020 ਆਪਣੇ ਆਖਰੀ ਪੜਾਅ 'ਤੇ ਹੈ। ਅੱਜ ਯਾਨੀ ਐਤਵਾਰ ਇਨ੍ਹਾਂ ਖੇਡਾਂ ਦਾ ਆਖਰੀ ਦਿਨ ਹੈ। ਅੱਜ ਸਾਰੇ ਦੇਸ਼ ਓਲੰਪਿਕ ਵਿਲੇਜ ਤੋਂ ਰਵਾਨਾ ਹੋਣਗੇ ਅਤੇ ਫਿਰ 2024 'ਚ ਪੈਰਿਸ ਓਲੰਪਿਕਸ ਵਿੱਚ ਮਿਲਣਗੇ। ਸਾਰੇ ਦੇਸ਼ਾਂ ਦੇ ਝੰਡੇ ਚੁੱਕਣ ਵਾਲੇ ਆਪਣੇ -ਆਪਣੇ ਦੇਸ਼ ਦੇ ਝੰਡੇ ਲੈ ਕੇ ਸਟੇਡੀਅਮ ਵਿੱਚ ਆਏ। ਭਾਰਤ ਦਾ ਝੰਡਾ ਖੇਡਾਂ ਵਿੱਚ ਇੱਕ ਕੁਸ਼ਤੀ ਖਿਡਾਰੀ ਅਤੇ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਦੇ ਹੱਥ ਵਿੱਚ ਹੈ। ਭਾਰਤ ਨੇ ਆਪਣੇ ਬੈਗ ਵਿੱਚ ਸੱਤ ਤਗਮੇ ਪਾਏ। ਭਾਰਤ ਨੇ ਜਾਪਾਨ ਦੀ ਰਾਜਧਾਨੀ ਵਿੱਚ ਹਾਕੀ ਵਿੱਚ ਓਲੰਪਿਕ ਤਮਗਿਆਂ ਦੇ ਚਾਰ ਦਹਾਕਿਆਂ ਦੇ ਸੋਕੇ ਦਾ ਅੰਤ ਕੀਤਾ ਅਤੇ ਇਸ ਤੋਂ ਬਾਅਦ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਦੇਸ਼ ਨੂੰ ਅਥਲੈਟਿਕਸ ਵਿੱਚ ਪਹਿਲਾ ਸੋਨ ਤਗਮਾ ਜਤਾਇਆ।
Exclusive--
1. ਕਈ ਤਮਗੇ ਜਿੱਤ ਚੁੱਕੀ ਨੈਸ਼ਨਲ ਖਿਡਾਰਨ ਮਾੜੇ ਹਲਾਤਾਂ ’ਚ ਰਹਿਣ ਲਈ ਮਜਬੂਰ
ਗੁਰਦਾਸਪੁਰ:ਇੱਕ ਪਾਸੇ ਜਿੱਥੇ ਟੋਕਿਓ ੳਲੰਪਿਕ ਵਿਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਵੱਡੇ ਇਨਾਮਾਂ ਨਾਲ ਨਵਾਜ਼ਿਆ ਜਾ ਰਿਹਾ ਹੈ, ਓਥੇ ਹੀ ਦੂਜੇ ਪਾਸੇ ਦੇਸ਼ 'ਚ ਆਗਮੀ ਖੇਡਾਂ ਲਈ ਹੋ ਰਹੇ ਖਿਡਾਰੀ ਲੋੜੀਂਦਾ ਸਹੂਲਤਾਂ ਲਈ ਵੀ ਤਰਸਦੇ ਨਜਰ ਆ ਰਹੇ ਹਨ। ਅਜਿਹਾ ਹੀ ਮਾਮਲਾ ਬਟਾਲਾ ਦੇ ਨੇੜਲੇ ਪਿੰਡ ਪ੍ਰਤਾਪਗੜ੍ਹ ਤੋਂ ਸਾਹਮਣੇ ਆਇਆ ਹੈ। ਇਥੋਂ ਦੀ ਰਹਿਣ ਵਾਲੀ ਨੈਸ਼ਨਲ ਖਿਡਾਰਨ ਨਵਦੀਪ ਕੌਰ ਜੋ ਕਿ ਅੰਡਰ 14 ਤੇ ਅੰਡਰ-17 ਵਿੱਚ ਖੇਲੋ ਇੰਡੀਆ ਖੇਡਾਂ 'ਚ ਵੇਟ ਲਿਫਟਿੰਗ ਵਿੱਚ ਗੋਲਡ ਮੈਡਲ ਜਿੱਤ ਚੁੱਕੀ ਹੈ। ਨਵਦੀਪ ਨੇ ਇਸ ਤੋਂ ਇਲਾਵਾ ਨੈਸ਼ਨਲ ਖੇਡਾਂ ਵਿੱਚ ਸਿਲਵਰ ਮੈਡਲ ਤੇ ਸਟੇਟ ਲੈਵਲ ਗੇਮ ਵਿੱਚ ਕਈ ਪੁਰਸਕਾਰ ਹਾਸਲ ਕੀਤੇ ਹਨ।