ਚੰਡੀਗੜ੍ਹ: ਅੱਜ ਦੇ ਵਿਅਸਤ ਜੀਵਨ ਵਿੱਚ ਲੋਕ ਆਪਣੇ ਰੁਝੇਵਿਆਂ ਵਿੱਚ ਫੱਸੇ ਰਹਿੰਦੇ ਹਨ ਅਤੇ ਆਪਣੀ ਰੁਟੀਨ ਦੀ ਜਿੰਦਗੀ ਤੋਂ ਬਾਹਰ ਨਹੀਂ ਸੋਚ ਪਾਉਂਦੇ। ਇੱਕ ਪਾਸੇ ਲੋਕਾਂ ਨੂੰ ਆਪਣੇ ਜੀਵਨ ਨੂੰ ਤਰੱਕੀ ਵੱਲ ਮੋੜਨਾ ਹੈ ਤੇ ਦੂਜੇ ਪਾਸੇ ਸਾਨੂੰ ਸਾਡੇ ਆਸਪਾਸ ਦੇ ਮਹੋਲ ਨੂੰ ਵੀ ਠੀਕ ਰੱਖਣਾ ਹੈ। ਜੇਕਰ ਗੱਲ ਕਰੀਏ ਤਾਂ ਅੱਜ ਜਲਵਾਯੂ ਪੂਰੇ ਸੰਸਾਰ ਦੀ ਸਮੱਸਿਆ ਬਣੀ ਹੋਈ ਹੈ। ਸਰਕਾਰਾਂ ਇਸ ਨੂੰ ਲੈ ਕੇ ਚਿੰਤਿਤ ਹਨ ਕਿ ਵਾਤਾਵਰਣ ਅਤੇ ਮਨੁੱਖੀ ਤਰੱਕੀ ਨੂੰ ਕਿਵੇਂ ਇੱਕਸਾਰ ਅੱਗੇ ਵਾਧਾਇਆ ਜਾਵੇ। ਇਹੋ ਜਿਹੇ ਸਮੇਂ 'ਤੇ ਇੱਕ ਹੀਰੋ ਵਾਂਗ ਜੀਵਨ ਜਿਉਣ ਵਾਲੇ ਵੀ ਸਾਨੂੰ ਲੋਕ ਮਿਲਦੇ ਹਨ। ਅੱਜ ਦੇ ਸਾਡੇ ਹੀਰੇ ਹਨ ਸੰਤ ਬਲਵੀਰ ਸਿੰਘ ਸੀਚੇਵਾਲ। ਇਹ ਉਹ ਹੀਰੋ ਨਹੀਂ ਹਨ ਜੋ ਕਿ ਫਿਲਮਾਂ-ਗਾਣਿਆਂ ਵਿੱਚ ਦੇਖੇ ਜਾਂਦੇ ਹਨ। ਨਾਂ ਈ ਉਹ ਹਨ ਜੋ ਬੜੀ ਅਰਾਮ ਪਰਸਤ ਜਿੰਦਗੀ ਬੀਤਾ ਰਹੇ ਹਨ। ਇਹ ਉਹ ਹੀਰੋ ਹਨ ਜੋ ਸਮਾਜ ਦੀ ਸਮੱਸਿਆਂ ਨੂੰ ਆਪਣੇ ਸਮੱਸਿਆ ਸਮਝ ਕੇ ਹੱਲ ਕਰ ਰਹੇ ਹਨ। ਪੂਰੀ ਮਨੁੱਖਤਾਂ ਨੂੰ ਇੱਕ ਨਵੀਂ ਸੇਧ ਦਿੰਦਿਆ ਹੋਏ ਇਹ ਉਸ ਵਾਤਾਵਰਣ ਨੂੰ ਸਾਫ਼ ਅਤੇ ਲੋਕਾਂ ਦੀ ਜੀਵਨ ਨੂੰ ਸੁਖਾਲ਼ਾ ਕਰ ਰਹੇ ਹਨ। ਇਹ ਹੀ ਕਾਰਨ ਹੈ ਕਿ ਲੋਕ ਉਨ੍ਹਾਂ ਨੂੰ ਵਾਤਾਵਰਣ ਦੇ ਹੀਰੋ ਮੰਨਦੀ ਹੈ।
ਬਲਵੀਰ ਸਿੰਘ ਤੋਂ ਸੰਤ ਸੀਚੇਵਾਲ: ਪਿੰਡ ਸੀਚੇਵਾਲ ਦੇ 2 ਵਾਰ ਸੰਰਪੰਚ ਰਹੇ ਚੁੱਕੇ ਸੰਤ ਦਾ ਜਨਮ 2 ਫਰਵਰੀ 1962 ਨੂੰ ਇੱਕ ਆਮ ਕਿਸਾਨੀ ਪਰਿਵਾਰ ਵਿੱਚ ਹੋਇਆ। ਉਨ੍ਹਾਂ ਆਪਣੀ ਉੱਚ ਸਿੱਖਿਆ ਨਕੋਦਰ ਦੇ ਡੀਏਵੀ ਕਾਲਜ ਵਿੱਚੋਂ ਕੀਤੀ ਜਿਸ ਦੌਰਾਨ ਉਨ੍ਹਾਂ ਸੰਤ ਬਣਨ ਦਾ ਫੈਸਲਾ ਕੀਤਾ। ਉਨ੍ਹਾਂ ਨੂੰ ਇੱਕ ਨਿੱਜੀ ਮੈਗਜ਼ੀਨ ਨੇ 30 ਵਾਤਾਵਰਨ ਹੀਰੋਜ਼ ਵਿੱਚ ਸ਼ਾਮਿਲ ਕੀਤਾ ਹੈ ਅਤੇ ਇਸ਼ ਮੈਗਜ਼ੀਨ ਨੂੰ ਦਿੱਤੇ ਇੰਟਰਵਿਉ ਵਿੱਚ ਉਨ੍ਹਾਂ ਕਿਹਾ ਸੀ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਇੱਕ ਲਾਈਨ ਬਹੁੁਤ ਹੀ ਪਸੰਦ ਹੈ,“ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ” ਅਤੇ ਇਸ ਨੂੰ ਪੜ੍ਹ ਕੇ ਹੀ ਅਸੀਂ ਇਸ ਕੰਮ ਨੂੰ ਕਰ ਰਹੇ ਹਾਂ।
ਕਾਲੀ ਬੇਈਂ ਮੁਹਿੰਮ: ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਪਵਿਤੱਰ ਛੋਟਾ ਨਦੀ ਕਾਲੀ ਬੇਈਂ ਦਾ ਪਾਣੀ ਬਹੁਤ ਹੀ ਜਿਆਦਾ ਖਰਾਬ ਸੀ। ਇਸ ਨਹਿਰ ਦੇ ਨੇੜੇ ਵਸੇ ਪਿੰਡਾਂ ਦੇ ਲੋਕ ਇਸ ਵਿੱਚ ਗੰਦ ਸੁੱਟਦੇ ਸਨ ਅਤੇ ਕਈ ਗੰਦੇ ਪਾਣੀ ਦੇ ਨਾਲੇ ਵੀ ਇਸ ਨਾਲ ਜੁੜੇ ਹੋਏ ਸਨ। ਕਾਲੀ ਬੇਈਂ ਨਹਿਰ ਦੇ ਕੋਲੋਂ ਲੰਘਣ ਸਮੇਂ ਲੋਕਾਂ ਨੂੰ ਆਪਣੇ ਮੁੰਹ 'ਤੇ ਕਪੜਾ ਰੱਖਣਾ ਪੈਂਦਾ ਸੀ। ਇਸ ਨਹਿਰ ਦੀ ਇਹ ਹਲਾਤ ਦੇਖਦੇ ਹੋਏ ਸੰਤ ਸੀਚੇਵਾਲ ਵੱਲੋਂ ਇਸ ਨੂੰ ਸਾਫ਼ ਕਰਨ ਲਈ ਮੁਹਿੰਮ ਚਲਾਈ ਗਈ। ਉਨ੍ਹਾਂ ਆਪਣੇ ਲੋਕਾਂ ਨਾਲ ਮਿਲ ਕੇ ਇਸ ਨੂੰ ਸਾਫ਼ ਕਰਣ ਦਾ ਬੀੜਾ ਚੁੱਕਿਆ। ਨਾਲ ਹੀ ਕਾਲੀ ਬੇਈਂ ਦੇ ਨਾਲ ਰਹੀ ਰਹੇ ਲੋਕਾਂ ਨੂੰ ਇਸ ਪਵਿਤਰ ਨਦੀ ਦਾ ਮਹੱਤਵ ਸਮਝਾਇਆ।
ਮੁਹਿੰਮ ਦਾ ਅਸਰ: ਕਾਲੀ ਬੇਈਂ ਮੁਹਿੰਮ ਦਾ ਅਸਰ ਲੋਕਾਂ 'ਤੇ ਦਿਖਣ ਲੱਗ ਪਿਆ ਅਤੇ ਨਦੀ ਹੋਲੀ-ਹੋਲੀ ਸਾਫ਼ ਵੀ ਹੋਣ ਲੱਗ ਪਈ। ਲੋਕਾਂ ਨੇ ਇਸ ਬਦਲਾਅ ਨੂੰ ਆਪਣੀਆਂ ਅੱਖਾਂ ਸਾਹਮਣੇ ਹੁੰਦਿਆ ਦੇਖਿਆ। ਸੰਤ ਸੀਚੇਵਾਲ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਨਦੀ ਕੰਢੇ ਸੜਕਾਂ ਬਣਵਾਈਆਂ ਨਾਲ ਹੀ ਉਨ੍ਹਾਂ ਗੰਦੇ ਪਾਣੀ ਦੇ ਨਾਲੇਆਂ ਨੂੰ ਨਦੀ ਨਾਲੋਂ ਅੱਲਗ ਕੀਤਾ ਗਿਆ। ਇਸ ਵਿੱਚ ਸਰਕਾਰਾਂ ਨੂੰ ਵੀ ਅੱਗੇ ਆਉਣਾ ਪਿਆ ਤੇ ਲੋਕ ਪੱਖੀ ਕੰਮਾਂ ਵਿੱਚ ਧਿਆਨ ਦਿੱਤਾ ਗਿਆ। ਨਦੀ ਦੇ ਕੰਢੇ ਤਿਆਰ ਕੀਤੇ ਗਏ ਤਾਂ ਕਿ ਲੋਕ ਨਦੀ ਕੋਲ ਆ ਕੇ ਬੈਠ ਸਕਣ। ਹੁਣ ਜਿਸ ਨਦੀਂ ਕੋਲੋਂ ਲੰਘਣ ਵੇਲੇ ਲੋਕ ਪਰੇਸ਼ਾਨ ਹੁੰਦੇ ਸਨ, ਉਸ ਨਦੀ ਕੋਲ ਲੋਕ ਹੁਣ ਪਿੱਕਨਿੱਕ ਮਨਾਉਂਣ ਲੱਗ ਪਏ ਸਨ।
ਸਰਕਾਰ ਵੱਲੋਂ ਮਿਲਿਆ ਪਦਮਸ਼੍ਰੀ ਅਵਾਰਡ: ਸੰਤ ਸੀਚੇਵਾਲ ਦੇ ਵਾਤਾਵਰਣ ਪ੍ਰਤੀ ਇਸ ਤਰ੍ਹਾਂ ਦੇ ਸਮਰਪਨ ਨੂੰ ਦੇਖਦਿਆ ਸਰਕਾਰਾਂ ਨੇ ਵੀ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਹੈ। ਭਾਰਤ ਸਰਕਾਰ ਨੇ ਉਨ੍ਹਾਂ ਨੂੰ 2017 ਵਿੱਚ ਪਦਮਸ਼੍ਰੀ ਅਵਾਰਡ ਦਿੱਤਾ ਸੀ। ਇਸ ਤੋਂ ਅਲਾਵਾ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦਾ ਮੈਂਬਰ ਵੀ ਬਣਾਈਆ ਹੈ। 2017 ਵਿੱਚ ਹੀ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਸਫਾਈਗਿਰੀ ਅਵਾਰਡ ਵੀ ਦਿੱਤਾ ਗਿਆ ਸੀ। ਮਾਰਚ 2022 ਵਿੱਚ ਨਵੀਂ ਬਣੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਰਾਜਸਭਾ ਦਾ ਮੈਂਬਰ ਬਣਾਇਆ ਗਿਆ ਹੈ। ਉਨ੍ਹਾਂ 'ਤੇ ਬੋਲਦਿਆ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਚਾਹੁਣੇ ਹਾਂ ਸੰਤ ਸੀਚੇਵਾਲ ਦੀ ਕਲਮ ਨੂੰ ਇੱਕ ਨਵੀਂ ਤਾਕਤ ਦਿੱਤੀ ਜਾਵੇ। ਇਸ ਲਈ ਅਸੀ ਉਨ੍ਹਾਂ ਨੂੰ ਰਾਜ ਸਭਾ ਭੇਜ ਰਹੇ ਹਾਂ।
ਅੱਗੇ ਦਾ ਟੀਚਾ: ਸੰਤ ਸੀਚੇਵਾਲੇ ਅੱਜ ਵੀ ਪੰਜਾਬ ਦੀਆਂ ਨਹਿਰਾਂ ਅਤੇ ਦਰਿਆਵਾਂ ਨੂੰ ਲੈ ਕੇ ਲਗਾਤਾਰ ਕੰਮ ਕਰ ਰਹੇ ਹਨ। ਪੰਜਾਬ ਦਾ ਬੁੱਢਾ ਨਾਲ ਜਿਸ ਦਾ ਪਾਣੀ ਬਹੁਤ ਹੀ ਜਿਆਦਾ ਪ੍ਰਦੂਸ਼ਤ ਹੈ, ਸੰਤ ਸੀਚੇ ਵਾਲ ਉਸ 'ਤੇ ਕੰਮ ਕਰ ਰਹੇ ਹਨ। ਉਹ ਆਪਣੇ ਸਮਰਥਕਾਂ ਨਾਲ ਲਗਾਤਾਰ ਇਸ ਨੂੰ ਲੈ ਕੇ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਦਾ ਮਕਸਦ ਇਸ ਨਾਲੇ ਅਤੇ ਘੱਗਰ ਨਦੀ ਨੂੰ ਸਾਫ ਕਰਨਾ ਹੈ। ਉਨ੍ਹਾਂ ਕਹਿਣਾ ਹੈ ਕਿ ਕਿਸੇ ਵੀ ਦਰਿਆ ਨੂੰ ਦੂਸ਼ਤ ਕਰਨਾ ਇੱਕ ਜੁਰਮ ਹੈ, ਭਾਰਤ ਦੇ ਸੰਵਿਧਾਨ ਅਤੇ ਆਈਪੀਸੀ ਦੀ ਧਾਰਾਵਾਂ ਦੇ ਅਨੂਸਾਰ ਇਸ ਨੂੰ ਲੈ ਕੇ 3 ਤੋਂ 6 ਸਾਲ ਦੀ ਸਜ਼ਾ ਹੋ ਸਕਦੀ ਹੈ।
ਇਹ ਵੀ ਪੜ੍ਹੋ: ਕੁਦਰਤੀ ਜੀਵਾਂ ਨੂੰ ਬਚਾਉਣ ਲਈ ਨੌਜਵਾਨ ਕਰ ਰਹੇ ਖਾਸ ਉਪਰਾਲਾ