ਚੰਡੀਗੜ੍ਹ: ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦਾ ਯੂਕੇ ਦੀ ਯੂਨੀਵਰਸਿਟੀ ਨਾਲ ਅਲਾਇੰਸ ਕਰਵਾਉਣ ਵਾਲੇ ਐਨਆਰਆਈ ਕੋਆਰਡੀਨੇਟਰ ਮਨਜੀਤ ਸਿੰਘ ਨਿੱਜਰ ਨਾਲ ਈਟੀਵੀ ਭਾਰਤ ਨੇ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਸਿਖਿਆ ਖੇਤਰ ਤੇ ਵਾਤਾਵਰਣ ਨਾਲ ਸੰਬੰਧਤ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ।
ਮਨਜੀਤ ਸਿੰਘ ਨਿੱਜਰ ਨੇ ਦੱਸਿਆ ਕਿ ਖੇਡ ਦੇ ਨਾਲ ਨਾਲ ਅਸੀਂ ਸਿਖਿਆ 'ਚ ਵੀ ਬਹੁਤ ਅਲਾਇੰਸ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਔਖਲਾਮਾ ਯੂਨੀਵਰਸਿਟੀ ਯੂਐਸ ਦੇ ਨਾਲ ਅਸੀਂ ਅਲਾਇੰਸ ਕਰਵਾਇਆ ਹੈ, ਜਿਸ ਵਿੱਚ ਬੱਚਿਆਂ ਨੂੰ ਐਡੀਸ਼ਨਲ ਥਰੈਟੀਕਲ ਨਾਲਜ ਉਨ੍ਹਾਂ ਨੂੰ ਪ੍ਰੈਕਟੀਕਲ ਅਪਲਾਈ ਕਿੰਝ ਕਰਨਾ ਹੈ, ਅਸੀਂ ਜਿਹੜੇ ਰਿਫਾਰਮ ਹਨ ਜਿਸ ਅਸੀ ਪ੍ਰੈਕਟੀਕਲ ਐਲੀਮੇਂਟ ਨੂੰ ਜੋੜਾਗੇ।
ਇਸ ਤੋਂ ਇਲਾਵਾ ਪਲੇਸਮੈਂਟ ਭਵਿੱਖ ਸਵਾਂਰਣ ਦਾ ਰਸਤਾ ਹੈ। ਇੰਡਸਟਰੀ ਅਤੇ ਸਿੱਖਿਆ ਅਦਾਰਿਆਂ ਨੂੰ ਜੋੜਿਆ ਜਾਵੇਗਾ ਜਿਵੇ ਵਿਦੇਸ਼ੀ ਮੁਲਕਾਂ 'ਚ ਕਮਰਸ਼ਿਅਲ ਅਟੈਚ ਹੁੰਦੇ ਹਨ। ਨਾਲ ਹੀ ਬੱਚਿਆਂ ਦੀ ਕਰੀਅਰ ਕਾਊਂਸਲਿੰਗ ਸ਼ੁਰੂ ਤੋਂ ਹੀ ਕਰਨ ਬਾਰੇ ਸੁਝਾਅ ਸਰਕਾਰ ਨੂੰ ਦਿਤੇ ਜਾਣਗੇ ਤਾਂ ਜੋ ਬੱਚਿਆਂ ਦਾ ਰੁਝਾਨ ਕਿਸ ਸਟਰੀਮ ਵੱਲ ਹੈ ਉਸ ਬਾਰੇ ਅਧਿਆਪਕਾ ਨੂੰ ਪਤਾ ਲੱਗ ਸਕੇ ਤੇ ਸਿਖਿਆ ਰੁਜ਼ਗਾਰ ਦੇਣ ਵਾਲੀ ਬਣ ਸਕੇ।
ਨਿੱਜਰ ਨੇ ਦੱਸਿਆ, ਕੀ ਅਸੀ ਇਸ ਉੱਪਰ ਕੰਮ ਕਰ ਰਹੇ ਹਾਂ ਤੇ ਜਿਹੜੀ ਇੰਟਰਨੈਸ਼ਨਲ ਸਿੱਖਿਆ ਹੈ ਉਹ 2 ਤਰ੍ਹਾਂ ਦੀ ਹੈ ਤੇ ਬੱਚੇ ਵੀ 2 ਤਰੀਕੇ ਦੀ ਐਜੁਕੇਸ਼ਨ ਲਈ ਬਾਹਰ ਜਾਂਦੇ ਹਨ। ਜੇ ਇਥੇ ਪੜ੍ਹਣ ਲਿੱਖਣ ਤੋਂ ਬਾਅਦ ਵੀ ਨੌਕਰੀ ਨਹੀਂ ਹੈ ਤੇ ਤੁਸੀ ਫਿਰ ਵੀ ਇਥੇ 4 ਤੋਂ 5 ਸਾਲ ਲਾਉਂਣੇ ਆ।
ਬੀਏ, ਐਮਏ, ਐਮਕਾਮ, ਪੀਐੱਚਡੀ ਕਰਨ ਤੋਂ ਬਾਅਦ ਵੀ ਨੌਕਰੀ ਨਹੀਂ ਮਿਲਦੀ। ਇਸ ਦਾ ਕਾਰਨ ਪੰਜਾਬ 'ਚ ਨੌਕਰੀਆਂ ਦੀ ਘਾਟ ਹੈ। ਪੰਜਾਬੀ ਬੱਚੇ ਬਾਰ੍ਹਵੀਂ ਜਮਾਤ ਤੋ ਬਾਅਦ ਵਿਦੇਸ਼ ਜਾਣ ਨੂੰ ਪਹਿਲ ਦੇ ਰਹੇ ਹਨ, ਇਸ ਕਾਰਨ ਉਹ ਬੱਚੇ ਨਕਲੀ ਇਮਮੀਗ੍ਰੇਸ਼ਨ ਵਾਲਿਆ ਦਾ ਸ਼ਿਕਾਰ ਵੀ ਹੋ ਰਹੇ ਹਨ। ਇੱਕ ਸਮਾਂ ਯੂਕੇ 'ਚ ਅਜਿਹਾ ਵੀ ਆਇਆ ਕਿ ਇਨ੍ਹੇ ਬੱਚੇ ਚੱਲ ਗਏ ਸਨ ਕਿ ਉਨ੍ਹਾਂ ਨੂੰ ਰਹਿਣ ਨੂੰ ਕੋਈ ਥਾਂ ਨਹੀਂ ਸੀ, ਕੁੜੀਆਂ ਨੂੰ ਗੁਰੂ ਘਰ 'ਚ ਠਹਿਰਾਉਣਾ ਪੈਂਦਾ ਸੀ।
ਇਸ ਦੌਰਾਨ NRI ਪੰਜਾਬੀਆਂ ਨੇ ਜਿਥੇ ਬੱਚਿਆਂ ਦੀ ਮਦਦ ਕੀਤੀ ਉਥੇ ਹੀ ਮਾਪਿਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਨਾ ਭੇਜਣ। ਇਸ ਦਾ ਮੁੱਖ ਕਾਰਨ ਹੈ ਕਿ ਪੰਜਾਬੀ ਲੋਕਾਂ ਨੂੰ ਇੰਝ ਲਗਦਾ ਹੈ ਕਿ ਵਿਦੇਸ਼ੀ ਮੁਲਕਾਂ 'ਚ ਨੌਕਰੀਆਂ ਰੁਜ਼ਗਾਰ ਹੈ ਪਰ ਅਸਲੀਅਤ ਇਹ ਹੈ ਕਿ ਉਨ੍ਹਾਂ ਮੁਲਕਾਂ 'ਚ ਨੌਕਰੀਆਂ ਵੀ ਉਨ੍ਹਾਂ ਨੂੰ ਹੀ ਮਿਲਦੀਆਂ ਹਨ ਜਿਨ੍ਹਾਂ ਦੀ ਸਿੱਖਿਆ ਉਨ੍ਹਾਂ ਦੇ ਕੰਮ ਮੁਤਾਬਕ ਹੋਵੇ। ਜ਼ਿਆਤਰ ਪੰਜਾਬੀ ਸਿੱਖਿਆ ਦੇ ਨਾਂਅ 'ਤੇ ਵਿਦੇਸ਼ਾਂ 'ਚ ਰੁਜ਼ਗਾਰ ਦੀ ਭਾਲ 'ਚ ਹੀ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਸਟਰਗਲ ਸਣੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਨਿੱਜਰ ਨੇ ਦੱਸਿਆ ਕਿ ਸਾਡਾ ਮੁੱਖ ਟੀਚਾ ਦੇਸ਼ 'ਚ ਹੀ ਪੰਜਾਬੀਆਂ ਲਈ ਵਿਦੇਸ਼ੀ ਸਿੱਖਿਆ ਤੇ ਗਲੋਬਲ ਨੌਕਰੀਆਂ ਪੈਦਾ ਕਰਨਾ ਹੈ। ਇਸ ਦੇ ਨਾਲ ਹੀ ਨਵੀਂ ਤਕਨੀਕ ਰਾਹੀ ਪੰਜਾਬ ਨੂੰ ਸੁਧਾਰਿਆ ਜਾ ਸਕਦਾ ਹੈ।
ਮਨਜੀਤ ਸਿੰਘ ਨਿੱਜਰ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਸਣੇ ਵਰਲਡ ਲੈਵਲ ਤਕਨੀਕ ਰਾਹੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ NRI ਪੰਜਾਬੀਆਂ ਦੀ ਪ੍ਰਾਪਰਟੀ ਨੂੰ ਆਨਲਾਈਨ ਕੀਤਾ ਜਾਵੇਗ, ਜਿਸ ਨਾਲ ਕੋਈ ਵੀ ਪੰਜਾਬੀ ਆਪਣੀ ਪ੍ਰਾਪਰਟੀ ਦਾ ਸਟੇਟਸ ਦੇਖ ਸਕੇਗਾ ਤੇ ਕੋਈ ਵੀ ਪ੍ਰੇਸ਼ਾਨੀ NRI ਪੰਜਾਬੀ ਨੂੰ ਨਹੀਂ ਹੋਵੇਗੀ ਤੇ ਮਾਲਕ ਦੀ ਮਰਜ਼ੀ ਤੋ ਬਿਨਾਂ ਕੁਝ ਨਹੀਂ ਹੋ ਸਕੇਗਾ। ਪੰਜਾਬ ਦੀ ਆਰਥਿਕ ਸਥਿਤੀ ਨੂੰ ਠੀਕ ਕਰਨ 'ਚ ਵੀ ਪੰਜਾਬੀ ਬਹੁਤ ਯੋਗਦਾਨ ਪਾ ਸਕਦੇ ਹਨ।