ਚੰਡੀਗੜ੍ਹ:ਭਾਰਤੀ ਚੋਣ ਕਮਿਸ਼ਨ(eci news) ਨੇ ਰਾਜਨੀਤਕ ਪਾਰਟੀਆਂ ਦੇ ਚੋਣ ਪ੍ਰਚਾਰ ਦਾ ਸਮਾਂ ਦੁੱਗਣਾ ਕਰ ਦਿੱਤਾ ਹੈ(eci enhanced time for political parties campaign on doordarshan and air)। ਉਨ੍ਹਾਂ ਦਾ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ’ਤੇ ਪ੍ਰਚਾਰ ਕਰਨ ਦਾ ਸਮਾਂ ਵਧਾਇਆ ਗਿਆ ਹੈ। ਇਹ ਫੈਸਲਾ ਕੋਵਿਡ ਦੇ ਮੱਦੇਨਜਰ ਲਿਆ ਗਿਆ ਹੈ।
ਚੋਣ ਕਮਿਸ਼ਨ ਮੁਤਾਬਕ ਹਰੇਕ ਕੌਮੀ ਤੇ ਖੇਤਰੀ ਪਾਰਟੀ ਨੂੰ ਸਮਾਂ ਦਿੱਤਾ ਜਾਵੇਗਾ। ਇਹ ਸਮਾਂ ਮੌਜੂਦਾ ਪੰਜ ਸੂਬਿਆਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ 2022 ਲਈ ਪ੍ਰਚਾਰ ਵਾਸਤੇ ਦਿੱਤਾ ਜਾ ਰਿਹਾ ਹੈ। ਚੋਣ ਕਮਿਸ਼ਨ ਨੇ ਇਸ ਸਬੰਧੀ ਰੇਡੀਓ ਤੇ ਦੂਰਦਰਸ਼ਨ ਤੋਂ ਇਲਾਵਾ ਹੋਰ ਸਬੰਧਤ ਤੇ ਜਰੂਰੀ ਅਥਾਰਟੀਆਂ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ।
ਸਮਾਂ ਵਧਾਉਣ ਦੇ ਨਾਲ ਹੀ ਚੋਣ ਕਮਿਸ਼ਨ ਨੇ ਜਿਥੇ ਪੈਨਲ ਡਿਸਕਸ਼ਨ ਲਈ ਵੀ ਸਮਾਂ ਦੇਣ ਦੀ ਗੱਲ ਕਹੀ ਹੈ, ਉਥੇ ਇਸ ਦੌਰਾਨ ਵਰਤੇ ਜਾਣ ਵਾਲੀਆਂ ਸਾਵਧਾਨੀਆਂ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਜਿਕਰਯੋਗ ਹੈ ਕਿ ਚੋਣ ਕਮਿਸ਼ਨ ਕੋਵਿਡ ਦੇ ਮੱਦੇਨਜਰ ਰਾਜਸੀ ਪਾਰਟੀਆਂ ਨੂੰ ਡਿਜੀਟਲ ਚੋਣ ਪ੍ਰਚਾਰ ਲਈ ਜੋਰ ਪਾ ਰਿਹਾ ਹੈ ਤੇ ਇਸ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਜਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਵੱਡੀਆਂ ਰੈਲੀਆਂ ’ਤੇ ਰੋਕ ਲਗਾਈ ਹੋਈ ਹੈ। ਇਸੇ ਦੇ ਮੱਦੇਨਜਰ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਸ਼ੁੱਕਰਵਾਰ ਨੂੰ ਬਕਾਇਦਾ ਇੱਕ ਪੱਤਰ ਚੋਣ ਕਮਿਸ਼ਨ ਨੂੰ ਲਿਖ ਕੇ ਮੰਗ ਕੀਤੀ ਹੈ ਕਿ ਛੋਟੀਆਂ ਮੀਟਿੰਗਾਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਪਿੰਡਾਂ ਵਿੱਚ ਇੰਟਰਨੈਟ ਦੀ ਸਮੱਸਿਆ ਹੈ ਤੇ ਇਸ ਤੋਂ ਇਲਾਵਾ ਗਰੀਬਾਂ ਕੋਲ ਡਿਜੀਟਲ ਮਾਧਿਅਮ ਨਹੀਂ ਹੈ ਤੇ ਸਮਾਜ ਵਿੱਚ ਬਜੁਰਗਾਂ ਸਮੇਤ ਵੱਡਾ ਖਿੱਤਾ ਡਿਜੀਟਲ ਵਸੀਲੇ ਵਰਤਦਾ ਹੀ ਨਹੀਂ ਹੈ ਤੇ ਅਜਿਹੇ ਵਿੱਚ ਚੋਣ ਮੀਟਿੰਗਾਂ ਹੀ ਪ੍ਰਚਾਰ ਦਾ ਇੱਕ ਮਾਤਰ ਵੱਡਾ ਸਾਧਨ ਹੈ।
ਇਹ ਵੀ ਪੜ੍ਹੋ:ਜੇਕਰ ਤੁਹਾਡੇ ਵਿੱਚ ਇਹ ਲੱਛਣ ਦਿਖਦੇ ਹਨ ਤਾਂ ਹੋ ਜਾਵੋ ਸਾਵਧਾਨ, ਹੋ ਸਕਦਾ ਹੈ ਓਮੀਕਰੋਨ