ਚੰਡੀਗੜ੍ਹ :ਬੀਜੇਪੀ ਵਲੋਂ ਦੇਸ਼ ਭਰ 'ਚ ਬੰਗਾਲ 'ਚ ਹੋਈ ਹਿੰਸਾ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਦਰਸ਼ਨ 'ਤੇ ਕਾਂਗਰਸ ਨੂੰ ਨਿਸ਼ਾਨੇ ਸਾਧਣ ਦਾ ਮੌਕਾ ਮਿਲ ਗਿਆ ਹੈ।
ਬੀਜੇਪੀ ਦੇ ਪ੍ਰਦਰਸ਼ਨ 'ਤੇ ਟਿਪਣੀ ਕਰਦਿਆਂ ਕਾਂਗਰਸ ਦੇ ਸੀਨੀਅਰ ਵਿਧਾਇਕ ਤੇ ਬੁਲਾਰੇ ਡਾ.ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਦਿੱਲੀ, ਪੰਜਾਬ, ਯੂਪੀ ਅਤੇ ਬੰਗਾਲ ਵਿੱਚ ਵਿਰੋਧੀ ਧਿਰਾਂ ਉਪਰ ਕੁੱਟਮਾਰ ਦੇ ਇਲਜਾਮ ਲਗਾਏ ਜਾ ਰਹੇ ਹਨ ਜਦਕਿ ਬੀਜੇਪੀ ਖਿਲਾਫ਼ ਦੇਸ਼ ਭਰ 'ਚ ਗੁੱਸਾ ਹੈ।
ਕਾਂਗਰਸ ਦੇ ਕਿਸੇ ਵੀ ਫ਼ੈਸਲੇ ਤੋਂ ਅਕਾਲੀ ਦਲ ਨੂੰ ਤਕਲੀਫ਼- ਵੇਰਕਾ
ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਬੀਜੇਪੀ ਦਾ ਦੇਸ਼ ਵਿਚੋਂ ਹੀ ਸਫਾਇਆ ਹੋ ਜਾਵੇਗਾ। ਇਸ ਦੌਰਾਨ ਉਨ੍ਹਾਂ ਅਕਾਲੀ ਦਲ ਨੂੰ ਵੀ ਆੜੇ ਹੱਥੀਂ ਲਿਆ। ਉਨ੍ਹਾਂ ਅਕਾਲੀ ਦਲ ਵਲੋਂ ਕੋਰੋਨਾ ਦੀ ਹਦਾਇਤਾਂ ਨੂੰ ਲੈ ਕੇ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਵੇਰਕਾ ਨੇ ਕਿਹਾ ਕਿ ਅਕਾਲੀ ਦਲ ਨੂੰ ਦੇਸ਼ ਦੇ ਕਿਸੇ ਸੂਬੇ ਵਿਚ ਪਾਬੰਦੀਆਂ ਲੱਗਣ ਤਾਂ ਕੋਈ ਤਕਲੀਫ਼ ਨਹੀਂ ਹੁੰਦੀ ਜਦਕਿ ਪੰਜਾਬ ਸਰਕਾਰ ਕੋਈ ਫੈਸਲਾ ਕਰੇ ਤਾਂ ਉਨ੍ਹਾਂ ਨੂੰ ਤਕਲੀਫ਼ ਹੋਣ ਲੱਗ ਪੈਂਦੀ ਹੈ।