ਚੰਡੀਗੜ੍ਹ: ਕੈਂਸਰ ਨੂੰ ਹਮੇਸ਼ਾ ਤੋਂ ਹੀ ਇੱਕ ਅਜਿਹੀ ਬਿਮਾਰੀ ਮੰਨਿਆ ਜਾਂਦਾ ਹੈ ਜਿਸ ਦਾ ਕੋਈ ਇਲਾਜ ਨਹੀਂ ਹੈ। ਜੇ ਭਾਰਤ ਦੀ ਗੱਲ ਕਰੀਏ ਤਾਂ ਹਰ ਅੱਠਵੇਂ ਮਿਨਟ ਦੇ ਵਿੱਚ ਕੈਂਸਰ ਕਾਰਨ ਇੱਕ ਮੌਤ ਹੁੰਦੀ ਹੈ। ਭਾਰਤ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਚੌਦਾਂ ਲੱਖ ਤੋਂ ਵੱਧ ਹੈ।
ਉਥੇ ਹੀ 4 ਫਰਵਰੀ ਨੂੰ ਵਿਸ਼ਵ ਪੱਧਰ 'ਤੇ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਨਿਜੀ ਹਸਪਤਾਲ ਵੱਲੋਂ ਦੋ ਫਰਵਰੀ ਨੂੰ ਕੈਂਸਰ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ, ਜੋ ਪੂਰੇ ਫਰਵਰੀ ਮਹੀਨੇ ਤੱਕ ਚੱਲੇਗਾ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੈਂਸਰ ਸਰਜਨ ਡਾ. ਮੁਨੀਸ਼ ਮਹਾਜਨ ਨੇ ਦੱਸਿਆ ਕਿ ਕੈਂਸਰ ਨਾਲੋਂ ਵੱਧ ਮੌਤਾਂ ਕੈਂਸਰ ਦੀ ਜਾਗਰੂਕਤਾ ਨਾ ਹੋਣ ਕਾਰਨ ਹੁੰਦੀਆਂ ਹਨ। ਇਸੇ ਕਾਰਨ ਉਨ੍ਹਾਂ ਵੱਲੋਂ ਇਹ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਐਸਟੀਐਫ਼ ਨੂੰ ਮਿਲੀ ਵੱਡੀ ਸਫ਼ਲਤਾ, ਅੰਮ੍ਰਿਤਸਰ ਤੋਂ ਬਰਾਮਦ ਕੀਤੀ 200 ਕਿੱਲੋ ਹੈਰੋਈਨ
ਉਨ੍ਹਾਂ ਦੱਸਿਆ ਕਿ ਇਹ ਕੈਂਪ ਪੂਰਾ ਮਹੀਨਾ ਚੱਲੇਗਾ। ਇਸ ਕੈਂਪ ਦੇ ਵਿੱਚ ਫ੍ਰੀ ਸਕ੍ਰੀਨਿੰਗ ਹੋਵੇਗੀ ਤੇ ਕੈਂਸਰ ਨੂੰ ਲੈ ਕੇ ਜਾਰੂਰੀ ਜਾਣਕਾਰੀ ਵੀ ਮੁਫ਼ਤ ਉਪਲੱਬਧ ਕਰਵਾਈ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਜੇਕਰ ਕੈਂਸਰ ਨਾਲ ਜੁੜੇ ਕੋਈ ਟੈਸਟ ਵੀ ਕੋਈ ਮਰੀਜ਼ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਟੈਸਟ ਵੀ ਘੱਟ ਦਰਾਂ 'ਤੇ ਕੀਤੇ ਜਾਣਗੇ।