ਚੰਡੀਗੜ੍ਹ: ਦੇਸ਼ 'ਚ ਲਗਾਤਾਰ ਤਲਾਕ ਦੇ ਮਾਮਲੇ ਵੱਧ ਰਹੇ ਹਨ। ਪਤੀ-ਪਤਨੀ ਦੇ ਆਪਸੀਂ ਝਗੜੀਆਂ ਕਾਰਨ ਤਲਾਕ ਮਾਮਲਿਆਂ 'ਚ 4 ਫੀਸਦੀ ਵਾਧਾ ਹੋਇਆ ਹੈ। ਇਸ ਬਾਰੇ ਸਮਾਜ ਸੇਵੀ ਰੀਨੂੰ ਮਾਥੂਰ ਤੇ ਵਕੀਲ ਸ਼ਿਵਾਲੀ ਪ੍ਰਸਾਦ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।
ਸੋਸ਼ਲ ਮੀਡੀਆ ਤਲਾਕ ਦਾ ਮੁੱਖ ਕਾਰਨ
ਸਮਾਜ ਸੇਵੀ ਰੀਨੂੰ ਮਾਥੂਰ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਮਾਪਿਆਂ ਨੂੰ ਸਿਰਫ਼ ਲੋੜ ਪੈਣ 'ਤੇ ਕਪਲਸ ਵਿਚਾਲੇ ਦਖ਼ਲਅੰਦਾਜ਼ੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਨੂੰ ਵੀ ਤਲਾਕ ਦਾ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ। ਕਿਉਂਕਿ ਇਸ ਨਾਲ ਹਰ ਪਲ ਦੀ ਖ਼ਬਰ ਇੱਕ ਥਾਂ ਤੋਂ ਦੂਜੀ ਥਾਂ ਅਸਾਨੀ ਨਾਲ ਪਹੁੰਚਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਈ ਕਪਲਸ ਰੋਜ਼ਮਰਾ ਦੇ ਰੁੱਝਵੇਂ ਕਾਰਨ ਇੱਕ ਦੂਜੇ ਨੂੰ ਸਮਾਂ ਨਹੀਂ ਦਿੰਦੇ , ਇਸ ਕਾਰਨ ਉਹ ਇੱਕ ਦੂਜੇ ਨੂੰ ਸਮਝ ਨਹੀਂ ਪਾਉਂਦੇ। ਜਿਸ ਕਾਰਨ ਤਲਾਕ ਦੇ ਹਲਾਤ ਬਣ ਜਾਂਦੇ ਹਨ। ਉਨ੍ਹਾਂ ਕਿਹਾ ਮੌਜੂਦਾ ਸਮੇਂ 'ਚ ਤਲਾਕ ਮਾਮਲੇ ਘੱਟ ਕਰਨ ਲਈ ਕਪਲਸ ਨੂੰ ਇੱਕ ਦੂਜੇ ਨੂੰ ਸਮਾਂ ਦੇਣ ਤੇ ਇੱਕ ਦੂਜੇ ਨੂੰ ਸਮਝਣ ਦੀ ਲੋੜ ਹੈ। ਇਸ ਨਾਲ ਉਹ ਆਪਣੀ ਵਿਆਹੁਤਾ ਜ਼ਿੰਦਗੀ ਤੇ ਆਪਣੇ ਰਿਸ਼ਤੇ ਨੂੰ ਸਹੀ ਤਰੀਕੇ ਨਾਲ ਸਾਂਭ ਸਕਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਕਈ ਤਲਾਕ ਮਾਮਲੇ ਰੋਕੇ ਜਾ ਸਕਦੇ ਹਨ।
ਤਣਾਅ ਤੇ ਸਹਨਸ਼ੀਲਤਾ ਨਾਂ ਹੋਣ ਦੇ ਚਲਦੇ ਵੱਧ ਰਹੇ ਤਲਾਕ ਮਾਮਲੇ
ਵਕੀਲ ਸ਼ਿਵਾਲੀ ਆਜ਼ਾਦ ਨੇ ਦੱਸਿਆ ਕਿ ਸਾਲ 2020 'ਚ ਕੋਰੋਨਾ ਮਹਾਂਮਾਰੀ ਵਿਚਾਲੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਤਲਾਕ ਸਬੰਧੀ ਕਈ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੋਰਟ ਬੰਦ ਹੋਣ ਦੇ ਚਲਦੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ 1915 ਤੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਵੀ ਕਈ ਪਟੀਸ਼ਨਾਂ ਪੈਂਡਿੰਗ ਪਈਆਂ ਹਨ। ਉਨ੍ਹਾਂ ਦੱਸਿਆ ਕਿ ਤਲਾਕ ਮਾਮਲਿਆਂ 'ਚ ਲਗਭਗ 4 ਫੀਸਦੀ ਵਾਧਾ ਹੋਇਆ ਹੈ।
ਵਕੀਲ ਸ਼ਿਵਾਲੀ ਨੇ ਦੱਸਿਆ ਕਿ ਜਿਆਦਾਤਰ ਤਲਾਕ ਮਾਮਲਿਆਂ 'ਚ ਵਿਆਹੁਤਾ ਜੋੜਿਆਂ 'ਚ ਆਪਸੀ ਟਕਰਾਅ ਵੇਖਣ ਨੂੰ ਮਿਲਦਾ ਹੈ। ਜਿਸ ਦੇ ਮੁੱਖ ਕਾਰਨ ਅੰਹਕਾਰ ਤੇ ਸਹਨਸ਼ੀਲਤਾ ਨਾ ਹੋਣਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਦੌੜ-ਭੱਜ ਭਰੀ ਜ਼ਿੰਦਗੀ ਕਾਰਨ ਤਣਾਅ ਵੱਧ ਗਿਆ ਹੈ। ਤਣਾਅ ਦੇ ਚਲਦੇ ਵੀ ਲੋਕਾਂ ਦੀ ਸਿਹਤ ਦੇ ਨਾਲ-ਨਾਲ ਮਾਨਸਿਕ ਤੌਰ 'ਤੇ ਲੋਕ ਕਮਜ਼ੋਰ ਹੁੰਦੇ ਜਾ ਰਹੇ ਹਨ। ਜਿਸ ਕਾਰਨ ਉਹ ਆਪਣੇ ਵਿਰੁੱਧ ਕੋਈ ਗੱਲ ਜਾਂ ਆਪਣੀ ਗ਼ਲਤੀ ਨੂੰ ਮੰਨਣ ਤੋਂ ਇਨਕਾਰ ਕਰ ਦਿੰਦੇ ਹਨ। ਜਿਸ ਦੇ ਚਲਦੇ ਜਿਆਦਾਤਰ ਕਪਲਸ 'ਚ ਆਪਸੀ ਟਕਰਾਅ ਵੱਧ ਜਾਂਦਾ ਹੈ। ਵਕੀਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਲੋਕਾਂ ਦਾ ਸਵਾਰਥੀ ਹੋਣਾ, ਨਸ਼ੇ ਕਰਨਾ ਤੇ ਐਕਸਟ੍ਰਾ ਮੈਰੀਟੀਅਲ ਅਫੇਅਰ ਆਦਿ ਕਈ ਕਾਰਨਾਂ ਕਾਰਨ ਤਲਾਕ ਮਾਮਲੇ ਵੱਧ ਰਹੇ ਹਨ।