ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਚੰਡੀਗੜ੍ਹ ਵਿਖੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹ ਸੂਬੇ ਦੀ ਸੁਰੱਖਿਆ ਤੇ ਅੱਤਵਾਦ ਦੇ ਮੁੱਦੇ 'ਤੇ ਦੱਸਿਆ। ਇਸ ਦੌਰਾਨ ਡੀਜੀਪੀ ਨੇ ਸੂਬੇ ਦੀ ਸੁਰੱਖਿਆ ਦੇ ਮੱਦੇਨਜ਼ਰ ਲੋਕਾਂ ਨੂੰ ਪੁਲਿਸ ਦੀ ਮਦਦ ਕਰਨ ਦੀ ਅਪੀਲ ਕੀਤੀ।
ਪੰਜਾਬ ਵਿੱਚ ਹਾਈ ਅਲਰਟ ਜਾਰੀ
15 ਅਗਸਤ ਦੇ ਮੱਦੇਨਜ਼ਰ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੇ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਵੱਧਾ ਦਿੱਤੀ ਗਈ ਹੈ ਤੇ ਸੂਬਾ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਡੀਜੀਪੀ ਵੱਲੋਂ ਸਾਰੇ ਹੀ ਜ਼ਿਲ੍ਹਿਆਂ ਦੇ ਐਸਐਸਪੀ ਨਾਲ ਮੀਟਿੰਗ ਕੀਤੀ ਗਈ ਹੈ।
ਡੀਜੀਪੀ ਨੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ
ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਡੀਜੀਪੀ ਨੇ ਲੋਕਾਂ ਨੂੰ ਪੁਲਿਸ ਦੀ ਮਦਦ ਲਈ ਖ਼ਾਸ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਜਨਤਕ ਥਾਵਾਂ,ਰੈਸਟੋਰੈਂਟ, ਬੱਸ ਸਟੈਡ, ਰੇਲਵੇ ਸਟੇਸ਼ਨ ਆਦਿ 'ਤੇ ਕਿਸੇ ਵੀ ਤਰ੍ਹਾਂ ਦੀ ਲਵਾਰਸ ਚੀਜ਼ ਜਾਂ ਬੈਂਗ ਆਦਿ ਵੇਖਣ 'ਤੇ ਪੁਲਿਸ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਲੋਕ 112, 181 ਨੰਬਰ 'ਤੇ ਫੋਨ ਕਰਕੇ ਪੁਲਿਸ ਨੂੰ ਸੂਚਨਾ ਦੇ ਸਕਦੇ ਹਨ।
ਅੱਤਵਾਦੀ ਗਤੀਵਿਧੀਆਂ 'ਚ ਹੋਇਆ ਵਾਧਾ
ਪ੍ਰੈਸਕਾਨਫਰੰਸ ਦੌਰਾਨ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਹ ਬੰਬ ਟ੍ਰੇਂਡ ਅੱਤਵਾਦੀਆਂ ਵੱਲੋਂ ਤਿਆਰ ਕਤੀ ਗਏ ਸਨ। ਉਨ੍ਹਾੰ ਦੱਸਿਆ ਕਿ ਪਿਛਲੇ ਤਿੰਨ ਮਹੀਨੀਆਂ ਤੋਂ ਸਰਹੱਦ 'ਤੇ ਹੱਲਚੱਲ ਤੇ ਅੱਤਵਾਦੀ ਗਤੀਵਿਧੀਆਂ ਵੱਧ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਵੱਚਨਬੱਧ ਹੈ, ਇਸ ਦੇ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ।
ਅੰਮ੍ਰਿਤਸਰ 'ਚ ਬਰਾਮਦ ਹੋਏ ਬੰਬ
ਦੱਸਣਯੋਗ ਹੈ ਕਿ ਕੱਲ ਸ਼ਾਮ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਦਿਹਾਤੀ ਖ਼ੇਤਰ ਵਿੱਚ ਹੈਂਡ ਗ੍ਰਨੇਡ ਅਤੇ ਟਿਫਨ ਬੰਬ ਬਰਾਮਦ ਹੋਏ ਸਨ। ਇਹ ਬੰਬ ਬੱਚਿਆਂ ਦੇ ਪਲਾਸਟਿਕ ਟਿਫਨ ਬਾਕਸ ਚੋਂ ਬਰਾਮਦ ਕੀਤੇ ਗਏ ਹਨ। ਇਹ ਘਟਨਾਕਲੇਕੇ ਪਿੰਡ ਥਾਣਾ ਲੋਪੋਕੇ ਤੋਂ ਵਿੱਚ ਵਾਪਰੀ। ਇਸ ਤੋਂ ਇਲਾਵਾ ਅੰਮ੍ਰਿਤਸਰ ਸਰਹੱਦ ਉੱਤੇ ਸ਼ੱਕੀ ਡਰੋਨ ਵੀ ਵੇਖੇ ਗਏ ਹਨ। ਪਿੰਡ ਵਾਸੀਆਂ ਨੇ ਜਿਨ੍ਹਾਂ ਦੀ ਅਵਾਜ਼ ਸੁਣੀ ਤੇ ਉਨ੍ਹਾਂ ਨੇ ਇਹ ਸ਼ੱਕੀ ਡਰੋਨ ਵੀ ਵੇਖੇ ਗਏ ਸਨ।
ਡਰੋਨ ਰਾਹੀਂ ਭੇਜੇ ਗਏ ਟਿਫਨ ਬੰਬ
7 ਬੰਬ ਬਾਕਸ ਬਰਾਮਦ ਕੀਤੇ ਗਏ ਹਨ ਜੋ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੇ ਗਏ ਹਨ। ਬਰਾਮਦ ਕੀਤੇ IED ਬੰਬ ਵਿੱਚ 2 ਤੋਂ 4 ਕਿਲੋ ਦੀ RDX ਭਰੀ ਗਈ ਸੀ ਅਤੇ ਇਹ ਹਾਈ ਤਕਨੀਕ ਵਾਲਾ ਟਾਈਮਰ ਬੰਬ ਸੀ। ਇਨ੍ਹਾਂ ਬੰਬਾਂ ਨੂੰ ਰਿਮੋਟ ਨਾਲ ਵੀ ਐਕਟਿਵ ਕੀਤਾ ਜਾ ਸਕਦਾ ਸੀ। ਇਸ ਦੇ ਨਾਲ ਹੀ 3 ਡੇਟੋਨੇਟਰ ਵੀ ਬਰਾਮਦ ਕੀਤੇ ਗਏ ਹਨ। ਫਿਲਹਾਲ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਡਬਲ ਡੇਕਰ ਟਿਫਨ ਰਾਹੀਂ ਹੁਣ ਤੱਕ ਕਿੰਨੇ ਬੰਬ ਭੇਜੇ ਗਏ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦਿਹਾਤੀ ਇਲਾਕੇ 'ਚੋਂ ਹੈਂਡ ਗ੍ਰੇਨੇਡ ਤੇ ਟਿਫਿਨ ਬੰਬ ਮਿਲੇ, ਪੰਜਾਬ 'ਚ ਹਾਈ ਅਲਰਟ ਜਾਰੀ