ETV Bharat / city

ਲੌਕਡਾਊਨ ਹੋਣ 'ਤੇ ਸ਼ਰਧਾਲੂਆਂ ਨੇ ਘਰਾਂ 'ਚ ਹੀ ਮਨਾਈ ਨਵਰਾਤਰੀ

ਕੋਰੋਨਾ ਵਾਇਰਸ ਕਰਕੇ ਪੂਰੇ ਦੇਸ਼ ਨੂੰ ਲੌਕਡਾਊਨ ਕਰ ਦਿੱਤਾ ਹੈ ਜਿਸ ਨਾਲ ਲੋਕ ਇਸ ਵਾਰ ਦੀ ਨਵਰਾਤਰੀ ਨੂੰ ਧੂਮਧਾਮ ਨਾਲ ਨਹੀਂ ਮਨਾ ਪਾ ਰਹੇ ਹਨ ਪਰ ਉਨ੍ਹਾਂ ਦੇ ਵਿੱਚ ਉਹ ਹੀ ਸ਼ਰਧਾ ਭਾਵਨਾ ਹੈ ਜਿਸ ਨਾਲ ਉਹ ਹਰ ਸਾਲ ਨਵਰਾਤਰੀ ਮਨਾਉਂਦੇ ਸਨ।

ਫ਼ੋੋਟੋ
ਫ਼ੋੋਟੋ
author img

By

Published : Mar 27, 2020, 10:32 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਦੇਸ਼ ਨੂੰ 14 ਅਪ੍ਰੈਲ ਤੱਕ ਲੌਕਡਾਊਨ ਕਰ ਦਿੱਤਾ ਹੈ ਜਿਸ ਤਹਿਤ ਪੂਰੇ ਦੇਸ਼ ਦੇ ਸਮੂਹਿਕ ਅਦਾਰੇ, ਫੈਕਟਰੀਆਂ ਆਦਿ ਨੂੰ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮੰਦਰਾਂ ਨੂੰ ਵੀ ਪੂਰਨ ਤੌਰ 'ਤੇ ਲੌਕਡਾਊਨ ਕਰ ਦਿੱਤਾ ਹੈ। ਪੂਰੇ ਦੇਸ਼ 'ਚ ਨਰਾਤੇ ਚੱਲ ਰਹੇ ਹਨ ਪਰ ਲੌਕਡਾਊਨ ਕਰਕੇ ਸ਼ਰਧਾਲੂ ਆਪਣੇ ਘਰਾਂ ਦੇ ਅੰਦਰ ਹੀ ਨਵਰਾਤਰੀ ਦੀ ਪੂਜਾ ਕਰ ਰਹੇ ਹਨ।

ਵੀਡੀਓ

ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਰਕੇ ਪੂਰੇ ਦੇਸ਼ 'ਚ ਡਰ ਦਾ ਮਾਹੌਲ ਬਣਿਆ ਹੈ ਜਿਸ ਕਰਕੇ ਕੇਂਦਰ ਸਰਕਾਰ ਨੇ ਦੇਸ਼ ਨੂੰ ਲੌਕਡਾਊਨ ਕਰ ਦਿੱਤਾ ਹੈ। ਲੌਕਡਾਊਨ ਹੋਣ ਨਾਲ ਉਨ੍ਹਾਂ ਨੂੰ ਬਾਹਰ ਜਾਣ ਦੀ ਮਨਾਹੀ ਹੈ ਤੇ ਨਾ ਹੀ ਉਹ ਬਜ਼ਾਰਾਂ ਦੇ ਵਿੱਚੋਂ ਪੂਜਾ ਸਮਾਨ ਲੈ ਕੇ ਆ ਸਕਦੇ ਹਨ ਪਰ ਉਨ੍ਹਾਂ ਦੇ ਵਿੱਚ ਉਹ ਸ਼ਰਧਾ ਭਾਵਨਾ ਹੈ ਜਿਸ ਨਾਲ ਉਹ ਹਰ ਸਾਲ ਨਵਰਾਤਰੀ ਮਨਾਉਂਦੇ ਹਨ।

ਇਹ ਵੀ ਪੜ੍ਹੋ:ਬਠਿੰਡਾ ਨਗਰ ਨਿਗਮ ਵੱਲੋਂ ਇਲਾਕੇ ਨੂੰ ਕੀਤਾ ਗਿਆ ਸੈਨੀਟਾਈਜ਼

ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਬਾਹਰ ਜਾ ਕੇ ਸਮਾਨ ਲੈਣ ਜਾਂਦੇ ਹਨ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਵਾਪਿਸ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਉਹ ਨਵਰਾਤਰੀ ਦੇ ਵਿੱਚ ਮੰਦਰ ਨਹੀਂ ਜਾ ਪਾ ਰਹੇ। ਇਸ ਦੇ ਨਾਲ ਨਾ ਹੀ ਬਜ਼ਾਰਾਂ ਦੇ ਵਿੱਚ ਪੂਜਾ ਦਾ ਸਮਾਨ ਮਿਲ ਰਿਹਾ ਜਿਸ ਨਾਲ ਪੂਜਾ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਉਹ ਘਰ 'ਚ ਪਏ ਸਮਾਨ ਨਾਲ ਹੀ ਨਵਰਾਤਰੀ ਦੀ ਪੂਜਾ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸ ਵਾਰ ਨਵਰਾਤਰੀ 'ਚ ਉਨ੍ਹਾਂ ਦੀ ਇਹ ਹੀ ਅਰਦਾਸ ਹੈ ਕਿ ਇਸ ਮਹਾਂਮਾਰੀ ਤੋਂ ਸਭ ਦੀ ਰੱਖਿਆ ਕਰੇ ਤੇ ਸੰਕਟ ਭਰੇ ਸਮੇਂ ਚੋਂ ਸਭ ਨੂੰ ਬਾਹਰ ਕਰੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.