ਫਰੀਦਕੋਟ: ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਰਹੇ ਮਹਿੰਦਰਪਾਲ ਬਿੱਟੂ (mahinderpal Bittu) ਜਿਸਦਾ 2019 ਦੇ ਵਿੱਚ ਨਾਭਾ ਜੇਲ੍ਹ ਦੇ ਵਿੱਚ 2 ਕੈਦੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਵੱਲੋਂ ਇਨਸਾਫ ਦੇ ਲਈ ਹਾਈਕੋਰਟ ਜਾਣ ਦਾ ਰੁਖ ਕੀਤਾ ਹੈ। ਪਰਿਵਾਰ ਦੇ ਵੱਲੋਂ ਜੇਲ੍ਹ ਦੇ ਵਿੱਚ ਮਹਿੰਦਰਪਾਲ ਬਿੱਟੂ ਦੇ ਹੋਏ ਕਤਲ ਨੂੰ ਲੈ ਕੇ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਪਰਿਵਾਰ ਮੁਤਾਬਕ 2018 ਦੇ ਵਿੱਚ ਪਾਲਮਪੁਰ ਹਿਮਾਚਲ ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਵੱਲੋਂ ਨਾਜਾਇਜ਼ ਤੌਰ ਉੱਤੇ ਮਹਿੰਦਰਪਾਲ ਬਿੱਟੂ (mahinderpal Bittu) ਤੇ 14 ਝੂਠੇ ਮੁਕੱਦਮੇ ਦਰਜ ਕੀਤੇ ਗੇ ਸਨ। ਇਸਦੇ ਨਾਲ ਹੀ ਬਿੱਟੂ ਦੀ 32 ਪੰਨਿਆਂ ਦੀ ਹੱਥ ਲਿਖਤ ਚਿੱਠੀ ਦੀ ਕਾਪੀ ਵੀ ਪਟੀਸ਼ਨ ਦੇ ਨਾਲ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਹੈ ਜਿਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਹਨ।
ਜਿਕਰਯੋਗ ਹੈ ਕਿ ਜਿਸ ਸਮੇਂ ਮਹਿੰਦਰਪਾਲ ਬਿੱਟੂ ਦਾ ਕਤਲ ਹੋਇਆ ਸੀ ਉਸ ਮੌਕੇ ਪਰਿਵਾਰ ਅਤੇ ਇਸ ਮਾਮਲੇ ਦੇ ਵਿੱਚ ਡੇਰਾ ਸੱਚਾ ਸੌਦਾ (dera sacha sauda) ਵੱਲੋਂ ਬਣਾਈ ਕਮੇਟੀ ਦੇ ਵੱਲੋਂ ਬਿੱਟੂ ਦੇ ਸਸਕਾਰ ਤੋਂ ਪਹਿਲਾਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਗਏ ਸਨ। ਉਸ ਮੌਕੇ ਪਰਿਵਾਰ ਤੇ ਕਮੇਟੀ ਦੇ ਵੱਲੋਂ ਕਿਹਾ ਗਿਆ ਸੀ ਕਿ ਜੋ ਬਿੱਟੂ ਦਾ ਕਤਲ ਹੋਇਆ ਹੈ ਉਹ ਪੂਰੀ ਸਾਜ਼ਿਸ਼ ਤਹਿਤ ਹੋਇਆ ਕਤਲ ਹੈ। ਉਨ੍ਹਾਂ ਕਿਹਾ ਕਿ ਸੀ ਇਸ ਪਿੱਛੇ ਕਿਹੜੀਆਂ ਸ਼ਕਤੀਆਂ ਹਨ ਜਿੰਨ੍ਹਾਂ ਦੇ ਵੱਲੋਂ ਕਤਲ ਕਰਨ ਦੇ ਲਈ ਉਕਸਾਇਆ ਗਿਆ ਹੈ ਇਸ ਦੀ ਪੂਰੀ ਜਾਂਚ ਹੋਵੇ। ਇਸ ਤੋਂ ਬਾਅਦ ਡੇਰਾ ਪ੍ਰੇਮੀਆਂ ਤੇ ਪ੍ਰਸ਼ਾਸਨ ਦੇ ਵਿਚਾਲੇ ਬਿੱਟੂ ਦਾ ਸਸਕਾਰ ਕਰਨ ਨੂੰ ਲੈ ਕੇ ਇੱਕ ਸਹਿਮਤੀ ਬਣ ਗਈ ਸੀ। ਪ੍ਰਸ਼ਾਸਨ ਦੇ ਵੱਲੋਂ ਡੇਰਾ ਸੱਚਾ ਸੌਦਾ ਵੱਲੋਂ ਬਣਾਈ ਕਮੇਟੀ ਦੀਆਂ ਕਈ ਮੰਗਾਂ ਨੂੰ ਮੰਨ ਲਿਆ ਗਿਆ ਸੀ। ਇਸ ਸਹਿਮਤੀ ਅਨੁਸਾਰ ਇੱਕ ਹਾਈ ਲੈਵਲ ਕਮੇਟੀ ਵੱਲੋਂ ਜਾਂਚ ਕਰਨਾ ਵੀ ਮੁੱਖ ਮੰਗ ਦੇ ਵਿੱਚ ਸ਼ਾਮਿਲ ਸੀ।
ਹੁਣ ਇਸ ਮਾਮਲੇ ਦੇ ਵਿੱਚ ਬਿੱਟੂ ਦੇ ਪਰਿਵਾਰ ਵੱਲੋਂ ਹਾਈਕੋਰਟ (High Court) ਦਾ ਰੁਖ ਕੇ ਮਾਮਲੇ ਦੀ ਕਿਸੇ ਨਿਰਪੱਖ ਜਾਂਚ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ: ਰਾਜਾ ਵੜਿੰਗ ਦਾ ਵੱਡਾ ਐਕਸ਼ਨ, ਸੜਕ ’ਤੇ ਘੇਰੀਆਂ ਔਰਬਿਟ ਬੱਸਾਂ ਤੇ...