ETV Bharat / city

27 ਦਸੰਬਰ ਹੋਣਗੀਆਂ ਆਈ.ਟੀ ਕਾਡਰ ਦੇ 322 ਤਕਨੀਕੀ ਮਾਹਰਾਂ ਦੀ ਪ੍ਰੀਖਿਆਵਾਂ - IT cadre

ਪੰਜਾਬ ਸਰਕਾਰ ਵੱਲੋਂ ਸੀਨੀਅਰ ਸਿਸਟਮ ਮੈਨੇਜਰ, ਸਿਸਟਮ ਮੈਨੇਜਰ, ਐਸਿਸਟੈਂਟ ਮੈਨੇਜਰ ਅਤੇ ਟੈਕਨੀਕਲ ਐਸਿਸਟੈਂਟ ਸਮੇਤ ਆਈ.ਟੀ. ਕਾਡਰ ਦੀਆਂ 322 ਅਸਾਮੀਆਂ ਲਈ ਪ੍ਰੀਖਿਆ 27 ਦਸੰਬਰ, 2020 ਨੂੰ ਮੁਹਾਲੀ ਵਿਖੇ ਲਈ ਜਾਵੇਗੀ।

ਆਈ ਟੀ ਕਾਡਰ
ਆਈ ਟੀ ਕਾਡਰ
author img

By

Published : Dec 17, 2020, 7:27 PM IST

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੀਨੀਅਰ ਸਿਸਟਮ ਮੈਨੇਜਰ, ਸਿਸਟਮ ਮੈਨੇਜਰ, ਐਸਿਸਟੈਂਟ ਮੈਨੇਜਰ ਅਤੇ ਟੈਕਨੀਕਲ ਐਸਿਸਟੈਂਟ ਸਮੇਤ ਆਈ.ਟੀ. ਕਾਡਰ ਦੀਆਂ 322 ਅਸਾਮੀਆਂ ਲਈ ਪ੍ਰੀਖਿਆ 27 ਦਸੰਬਰ, 2020 ਨੂੰ ਮੁਹਾਲੀ ਵਿਖੇ ਲਈ ਜਾਵੇਗੀ।

ਸੂਬਾ ਸਰਕਾਰ ਵੱਲੋਂ ਇਹ ਭਰਤੀ ਕੌਮੀ ਈ-ਗਵਰਨੈਂਸ ਪ੍ਰੋਗਰਾਮ ਦੇ ਤਹਿਤ ਡਿਜੀਟਲ ਇੰਡੀਆ ਵਰਗੇ ਵੱਖ-ਵੱਖ ਪ੍ਰੋਜੈਕਟਾਂ ਨੂੰ ਚਲਾਉਣ ਲਈ ਸੂਬਾ ਪੱਧਰੀ ਆਈ.ਟੀ. ਕਾਡਰ ਸਿਰਜਣ ਦੇ ਉਪਰਾਲਿਆਂ ਦੀ ਲੜੀ ਦਾ ਹਿੱਸਾ ਹੈ ਤਾਂ ਕਿ ਸੂਬੇ ਨੂੰ ਡਿਜੀਟਲ ਤੌਰ 'ਤੇ ਸਸ਼ਕਤੀਕਰਨ ਸਮਾਜ ਵਿੱਚ ਤਬਦੀਲ ਕੀਤਾ ਜਾ ਸਕੇ।

ਪ੍ਰਸ਼ਾਸਕੀ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਦੇ ਵਧੀਕ ਮੁੱਖ ਸਕੱਤਰ ਅਨੁਰਿਧ ਤਿਵਾੜੀ ਨੇ ਦੱਸਿਆ ਕਿ ਆਈ.ਟੀ. ਕਾਡਰ ਦੀ ਭਰਤੀ ਪ੍ਰਕ੍ਰਿਆ ਸਤੰਬਰ, 2020 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਸੂਬੇ ਦੇ ਆਈ.ਟੀ.ਕਾਡਰ ਲਈ ਚਾਹਵਾਨ ਅਤੇ ਤਜਰਬੇਕਾਰ ਟੈਕਨੋਕਰੇਟਾਂ ਪਾਸੋਂ ਅਰਜ਼ੀਆਂ ਮੰਗੀਆਂ ਗਈਆਂ ਸਨ ਜਿਨ੍ਹਾਂ ਦੀਆਂ ਸੇਵਾਵਾਂ ਠੇਕੇ ਦੇ ਆਧਾਰ 'ਤੇ ਲਈਆਂ ਜਾਣਗੀਆਂ।

ਉਨ੍ਹਾਂ ਅੱਗੇ ਦੱਸਿਆ ਕਿ ਇਹ ਆਈ.ਟੀ. ਪੇਸ਼ੇਵਾਰ ਸਾਰੇ ਸਰਕਾਰੀ ਵਿਭਾਗਾਂ ਵਿੱਚ ਤਾਇਨਾਤ ਕੀਤੇ ਜਾਣਗੇ ਤਾਂ ਕਿ ਸੂਬਾ ਸਰਕਾਰ ਵੱਲੋਂ ਵਿਕਸਤ ਕੀਤੇ ਜਾ ਰਹੇ ਸਾਂਝੇ ਪਲੇਟਫਾਰਮ ਉਤੇ ਇਕ-ਦੂਜੇ ਵਿਭਾਗ ਦੀ ਸੂਚਨਾ ਸੁਚਾਰੂ ਰੂਪ ਵਿੱਚ ਸਾਂਝੀ ਕਰਨ 'ਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।

ਤਿਵਾੜੀ ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਕਾਡਰ ਐਮਸੇਵਾ, ਡਿਜੀਲੌਕਰ, ਸੇਵਾ ਕੇਂਦਰਾਂ ਅਤੇ ਜੀ.ਈ.ਐਮ/ਈ-ਪ੍ਰੋਕਿਊਰਮੈਂਟ ਵਰਗੀਆਂ ਵੱਖ-ਵੱਖ ਵਿਭਾਗੀ ਸੇਵਾਵਾਂ ਨੂੰ ਇਕਸੂਤਰ ਵਿੱਚ ਪ੍ਰੋਣ ਲਈ ਵਿਭਾਗਾਂ ਦੀ ਮਦਦ ਕਰੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.