ਚੰਡੀਗੜ੍ਹ: ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪੂਰੇ ਪੰਜਾਬ ਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ’ਚ ਸੋਗ ਦੀ ਲਹਿਰ ਹੈ। ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ, ਹੁਣ ਇੱਕ ਸੋਸ਼ਲ ਮੀਡੀਆ ’ਤੇ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਮੂਸੇਵਾਲਾ ਨੂੰ ਕੌਣ ਨੀ ਜਾਣਦਾ ! ਕਿੰਨ੍ਹਾਂ ਵਿਵਾਦਾਂ ’ਚ ਰਿਹਾ ਸਿੱਧੂ ?
ਕਤਲ ਦਾ ਬਦਲਾ ਲੈਣ ਦੀ ਕਹੀ ਗੱਲ: ਇਸ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਦੇ ਫੇਸਬੁਕ ਵਾਲੀ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਿਖਿਆ ਹੋਇਆ ਹੈ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ, ਰਾਮ ਰਾਮ ਸਾਰਿਆ ਭਰਾਵਾਂ ਨੂੰ, ਅੱਜ ਜੋ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਹੈ ਬਹੁਤ ਹੀ ਮਾੜਾ ਕੰਮ ਕੀਤਾ ਲਾਰੈਂਸ ਦੇ ਗੋਲਡੀ ਬਰਾੜ ਨੇ, ਇਹ ਹਰ ਵਾਰ ਬਿਨਾ ਕਸੂਰ ਤੋਂ ਬੰਦੇ ਨੂੰ ਮਾਰਦੇ ਆ ਫੇਰ ਆਪਣੇ ਵੀ ਮੂਸੇਵਾਲਾ ਆ...ਇੱਕ ਗੱਲ ਹੋਰ ਅਸੀਂ ਸਾਰਿਆ ਨੂੰ ਦੱਸਣੀ ਚਾਹੁੰਦੇ ਹਾਂ ਕਿ ਇਸ ਕਤਲ ਵਿੱਚ ਮਨਕੀਰਤ ਔਲਖ ਦਾ ਪੂਰਾ ਹੱਥ ਹੈ ਕਿਉਂਕਿ ਸਾਰੇ ਕਲਾਕਾਰ ਤੋਂ ਪੈਸੇ ਇਕੱਠੇ ਕਰਕੇ ਜਾ ਉਹਨਾਂ ਦੀਆਂ ਪਰਸਨਲ ਇੰਫੋਰਮੇਸ਼ਨ ਮਨਕੀਰਤ ਹੀ ਲਾਰੈਂਸ ਬਿਸ਼ਨੋਈ ਨੂੰ ਦਿੰਦਾ ਹੈ, ਬਾਕੀ ਤੁਹਾਨੂੰ ਪਤਾ ਹੈ ਕਿ ਮਨਕੀਰਤ ਔਲਖ ਨੂੰ ਬਿਨਾ ਗੱਲ ਤੋਂ ਸੁਰੱਖਿਆ ਦਿੱਤੀ ਗਈ ਹੈ ਤੇ ਸਿੱਧੂ ਮੂਸੇਵਾਲਾ ਤੋਂ ਸੁਰੱਖਿਆ ਖੋਹ ਲਈ ਗਈ। ਸਿੱਧੂ ਮੂਸੇਵਾਲਾ ਦਾ ਕਿਸੇ ਵੀ ਗੈਂਗ ਨਾਲ ਕੋਈ ਸਬੰਧੀ ਨਹੀਂ ਸੀ, ਉਹ ਆਪਣੀ ਨਾਰਮਲ ਜ਼ਿੰਦਗੀ ਜੀਅ ਰਿਹਾ ਸੀ, ਚਲੋ ਫੇਰ ਵੀ ਜੇ ਸਾਰੇ ਗਰੁੱਪ ਨਾਲ ਉਸਦਾ ਨਾਂ ਜੋੜਿਆ ਜਾ ਰਿਹਾ ਹੈ ਤਾਂ ਅਸੀਂ ਉਸਦੀ ਮੌਤ ਦਾ ਬਦਲਾ ਜਰੂਰ ਲਵਾਂਗੇ। ਸਾਡਾ ਅਮਰ ਰਹੋ ਸਿੱਧੂ ਮੂਸੇਵਾਲਾ...
![ਦਵਿੰਦਰ ਬੰਬੀਹਾ ਗਰੁੱਪ](https://etvbharatimages.akamaized.net/etvbharat/prod-images/whatsapp-image-2022-05-30-at-71457-am_3005newsroom_1653877095_467.jpeg)
ਗੈਂਗਸਟਰ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ: ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੈਂਗਸਟਰ ਗੋਲਡੀ ਬਰਾੜ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਨੇ ਪੋਸਟ ਵਿੱਚ ਲਿਖਿਆ ਕਿ ਮੈਂ ਅਤੇ ਮੇਰਾ ਭਰਾ ਗੋਲਡੀ ਬਰਾੜ ਅੱਜ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈ ਰਹੇ ਹਾਂ। ਅੱਜ ਲੋਕ ਸਾਨੂੰ ਜੋ ਵੀ ਦੱਸਣ, ਇਸ ਨੇ ਸਾਡੇ ਭਰਾ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਮਦਦ ਕੀਤੀ। ਅਸੀਂ ਅੱਜ ਆਪਣੇ ਭਰਾ ਦੇ ਕਤਲ ਦਾ ਬਦਲਾ ਲਿਆ ਹੈ। ਮੈਂ ਸਿੱਧੂ ਨੂੰ ਜੈਪੁਰ ਤੋਂ ਵੀ ਫੋਨ ਕਰਕੇ ਕਿਹਾ ਸੀ ਕਿ ਤੁਸੀਂ ਗਲਤ ਕੀਤਾ ਹੈ। ਇਸ ਨੇ ਮੈਨੂੰ ਕਿਹਾ ਕਿ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ, ਤੁਸੀਂ ਜੋ ਕਰ ਸਕਦੇ ਹੋ ਕਰੋ। ਮੈਂ ਹਥਿਆਰ ਵੀ ਲੱਦ ਲਿਆ ਸੀ ਤੇ ਅੱਜ ਅਸੀਂ ਆਪਣੇ ਭਰਾ ਵਿੱਕੀ ਦੇ ਕਤਲ ਦਾ ਬਦਲਾ ਲੈ ਲਿਆ ਹੈ। ਇਹ ਤਾਂ ਸ਼ੁਰੂਆਤ ਹੈ, ਜੋ ਉਸ ਕਤਲ ਵਿੱਚ ਸ਼ਾਮਲ ਸਨ, ਉਹ ਵੀ ਤਿਆਰ ਰਹਿਣ। ਬਾਕੀ ਮੀਡੀਆ ਜੋ ਕਹਿ ਰਿਹਾ ਹੈ ਕਿ AK-47 ਚਲਾਈ ਗਈ ਹੈ, ਉਹ ਬਿਲਕੁਲ ਗਲਤ ਹੈ। ਜਾਅਲੀ ਖ਼ਬਰਾਂ ਨਾ ਚਲਾਓ। ਅੱਜ ਅਸੀਂ ਸਾਰਿਆਂ ਦੇ ਭਰਮ ਦੂਰ ਕਰ ਦਿੱਤੇ ਹਨ...ਜੈ ਬਲਕਾਰੀ...
![ਗੈਂਗਸਟਰ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ](https://etvbharatimages.akamaized.net/etvbharat/prod-images/12_3005newsroom_1653877293_123.png)
ਇਸ ਤਰ੍ਹਾਂ ਵਾਪਸੀ ਘਟਨਾ: ਮਸ਼ਹੂਰ ਗਾਇਕ ਅਤੇ ਅਦਾਕਾਰ ਸ਼ੁਭਜੀਤ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ’ਤੇ ਇਹ ਹਮਲਾ ਪਿੰਡ ਜਵਾਹਰਕੇ ਨੇੜੇ ਹੋਇਆ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਲੱਗਣ ਤੋਂ ਬਾਅਦ ਇਸ ਨੂੰ ਗੰਭੀਰ ਜ਼ਖਮੀ ਹਾਲਾਤ ਵਿੱਚ ਮਾਨਸਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਦੌਰਾਨ ਹਮਲਾਵਰਾਂ ਨੇ ਲਗਭਗ 30 ਤੋਂ 35 ਰੋਂਦ ਫਾਇਰ ਕੀਤੇ, ਜਿਸ ਵਿਚ ਸਿੱਧੂ ਦੇ ਲਗਭਗ 8 ਤੋਂ 10 ਗੋਲ਼ੀਆਂ ਲੱਗੀਆਂ ਸਨ।
ਇਹ ਵੀ ਪੜੋ: ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਕਤਲ, ਕਾਂਗਰਸ ਨੇ ਸੀਐਮ ਭਗਵੰਤ ਮਾਨ ਤੋਂ ਮੰਗਿਆ ਅਸਤੀਫਾ