ETV Bharat / city

ਪਟਿਆਲਾ ਜੇਲ੍ਹ ’ਚ ਇੱਕਠੇ ਹੋਏ ਸਿੱਧੂ ਅਤੇ ਦਲੇਰ ਮਹਿੰਦੀ, ਪੁਰਾਣੇ ਹਨ ਦੋਸਤ - ਸਿੱਧੂ ਅਤੇ ਦਲੇਰ ਮਹਿੰਦੀ

ਪਟਿਆਲਾ ਜੇਲ੍ਹ ’ਚ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵੋਜਤ ਸਿੰਘ ਸਿੱਧੂ ਅਤੇ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਇੱਕੋ ਬੈਰਕ ਚ ਰੱਖਿਆ ਗਿਆ ਹੈ। ਪੜੋ ਪੂਰੀ ਖ਼ਬਰ...

ਪਟਿਆਲਾ ਜੇਲ੍ਹ ’ਚ ਸਿੱਧੂ ਅਤੇ ਦਲੇਰ ਮਹਿੰਦੀ ਹੋਈ ਇੱਕਠੇ

author img

By

Published : Jul 16, 2022, 10:51 AM IST

ਚੰਡੀਗੜ੍ਹ: ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਪੁਲਿਸ ਵੱਲੋਂ ਹਿਰਾਸਤ ਚ ਲੈ ਕੇ ਪਟਿਆਲਾ ਜੇਲ੍ਹ ਚ ਭੇਜ ਦਿੱਤਾ ਗਿਆ ਹੈ। ਇੱਥੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਟਿਆਲਾ ਜੇਲ੍ਹ ’ਚ ਪੰਜਾਬੀ ਗਾਇਕ ਦਲੇਰ ਮਹਿੰਦੀ ਅਤੇ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਦੀ ਜੋੜੀ ਬਣ ਗਈ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜੇਲ੍ਹ ਪ੍ਰਸ਼ਸਾਨ ਨੇ ਦੋਹਾਂ ਨੂੰ ਇੱਕੋਂ ਜੇਲ੍ਹ ’ਚ ਰੱਖਿਆ ਹੈ।

ਪੁਰਾਣੇ ਦੋਸਤ ਹਨ ਸਿੱਧੂ ਅਤੇ ਦਲੇਰ: ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਅਤੇ ਦਲੇਰ ਮਹਿੰਦੀ ਬਹੁਤ ਹੀ ਪੁਰਾਣੇ ਦੋਸਤ ਹਨ। ਉਹ ਕਈ ਟੀਵੀ ਸ਼ੋਅ ਚ ਇੱਕਠੇ ਵੀ ਨਜ਼ਰ ਆ ਚੁੱਕੇ ਹਨ। ਹੁਣ ਇਹ ਜੋੜੀ ਜੇਲ੍ਹ ਚ ਵੀ ਬਣ ਗਈ ਹੈ।

ਇਸ ਮਾਮਲੇ ’ਚ ਗ੍ਰਿਫਤਾਰ ਹੋਏ ਦਲੇਰ ਮਹਿੰਦੀ: ਦੱਸ ਦਈਏ ਕਿ ਮਾਮਲਾ 2003 ਦਾ ਹੈ ਅਤੇ ਕੇਸ ਦਾ ਫੈਸਲਾ 15 ਸਾਲ ਬਾਅਦ ਹੋਇਆ ਹੈ, ਦਲੇਰ ਮਹਿੰਦੀ ਨੂੰ ਪਹਿਲਾਂ ਦੀ ਮਨੁੱਖੀ ਤਸਕਰੀ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ, ਉਸ ਦੇ ਭਰਾ ਸਮਸ਼ੇਰ ਸਿੰਘ ਨੂੰ ਵੀ ਦੋ ਸਾਲ ਦਾ ਸਜ਼ਾ ਸੁਣਾਈ ਗਈ ਹੈ, ਨਾਲ ਹੀ ਉਸ ਨੂੰ ਜ਼ੁਰਮਾਨਾ ਵੀ ਲਾਇਆ ਗਿਆ ਹੈ। ਦੱਸ ਦਈਏ ਕਿ ਇਹ ਕੇਸ 2003 ਵਿੱਚ ਅਮਰੀਕਾ ਵਿੱਚ ਦਰਜ ਕੀਤਾ ਗਿਆ ਸੀ।

ਪਟਿਆਲਾ ਜੇਲ੍ਹ ’ਚ ਬੰਦ ਹਨ ਸਿੱਧੂ: 34 ਸਾਲਾਂ ਪੁਰਾਣੇ ਮਾਮਲੇ ’ਚ ਨਵਜੋਤ ਸਿੰਘ ਪਟਿਆਲਾ ਜੇਲ੍ਹ ਚ ਬੰਦ ਹਨ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਕੋਰਟ ਚ ਸਰੰਡਰ ਕੀਤਾ ਸੀ।

ਰੋਡ ਰੇਜ ਮਾਮਲੇ ਵਿੱਚ ਇੱਕ ਵਿਅਕਤੀ ਦੀ ਹੋਈ ਸੀ ਮੌਤ: ਜ਼ਿਕਰਯੋਗ ਹੈ ਕਿ ਰੋਡ ਰੇਜ ਮਾਮਲੇ ਵਿੱਚ ਇੱਕ ਸ਼ਖ਼ਸ ਦੀ ਮੌਤ ਹੋਈ ਸੀ। ਨਵਜੋਤ ਸਿੱਧੂ ਦੀ ਪਟਿਆਲਾ ਚ ਪਾਰਕਿੰਗ ਵਾਲੀ ਥਾਂ ਨੂ ਲੈਕੇ ਸ਼ਖ਼ਸ ਨਾਲ ਬਹਿਸ ਹੋਈ ਸੀ ਇਸ ਦੌਰਾਨ ਸਿੱਧੂ ਦੇ ਨਾਲ ਇੱਕ ਹੋਰ ਦੋਸਤ ਮੌਜੂਦ ਸੀ। ਇਸ ਮੌਕੇ ਦੋਵਾਂ ਤੇ ਸ਼ਖ਼ਸ ਨੂੰ ਕੁੱਟਣ ਦੇ ਇਲਜ਼ਾਮ ਲੱਗੇ ਸਨ ਅਤੇ ਇਸ ਦੌਰਾਨ ਬਾਅਦ ਵਿੱਚ ਸ਼ਖ਼ਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਹਾਈਕੋਰਟ ਨੇ 2006 ਵਿੱਚ ਸਿੱਧੂ ਨੂੰ ਦੋਸ਼ੀ ਠਹਿਰਾਇਆ ਸੀ।

ਇਹ ਵੀ ਪੜੋ: ਸੀਐੱਮ ਮਾਨ ਦੀ ਕੋਠੀ ਸਾਹਮਣੇ ਬੈਠੇ 2 ਮੁੰਡਿਆਂ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ !

ETV Bharat Logo

Copyright © 2024 Ushodaya Enterprises Pvt. Ltd., All Rights Reserved.