ਚੰਡੀਗੜ੍ਹ: ਕ੍ਰਾਈਮ ਬ੍ਰਾਂਚ ਚੰਡੀਗੜ੍ਹ ਦੇ ਹੱਥ ਵੱਡੀ ਕਾਮਯਾਬੀ ਲੱਗੀ। ਕ੍ਰਾਇਮ ਬ੍ਰਾਂਚ ਵੱਲੋਂ 16 ਲਗਜ਼ਰੀ ਗੱਡੀਆਂ ਅਤੇ 2 ਮੋਟਰਸਾਈਕਲ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਬਾਰੇ ਗੱਲ ਕਰਦਿਆਂ ਐਸਪੀ ਕ੍ਰਾਈਮ ਵਿਨੀਤ ਕੁਮਾਰ ਨੇ ਦੱਸਿਆ ਕਿ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਸੀ ਕਿ ਇੱਕ ਵਾਹਨ ਚੋਰ ਗੈਂਗ ਐਕਟਿਵ ਹੈ ਜੋ ਲਗਜ਼ਰੀ ਕਾਰਾਂ ਦੀ ਚੋਰੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਲਈ ਕ੍ਰਾਈਮ ਬ੍ਰਾਂਚ ਦੇ ਡੀਐਸਪੀ ਰਾਜੀਵ ਅੰਬਸ਼ਟਾ ਦੀ ਅਗਵਾਈ ਹੇਠ ਇੰਸਪੈਕਟਰ ਰਣਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਿਸ਼ਾਨਦੇਹੀ ਕਰਕੇ 14 ਵਾਹਨਾਂ ਸਣੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਚੋਰ ਪਹਿਲਾਂ ਇੱਕ ਹਾਦਸਾਗ੍ਰਸਤ ਲਗਜ਼ਰੀ ਗੱਡੀਆਂ ਦੀ ਭਾਲ ਕਰਦੇ, ਫਿਰ ਉਸ ਦੇ ਮਾਲਕ ਨਾਲ ਗੱਲ ਕਰਕੇ ਉਸ ਨੂੰ ਖ਼ਰੀਦ ਲੈਂਦੇ ਸੀ ਅਤੇ ਉਸੇ ਤਰ੍ਹਾਂ ਦਿਖਣ ਵਾਲੀ ਇੱਕ ਹੋਰ ਗੱਡੀ ਨੂੰ ਚੋਰੀ ਕਰਕੇ ਬੜੀ ਸਫ਼ਾਈ ਨਾਲ ਆਰਸੀ, ਨੰਬਰ ਪਲੇਟ ਅਤੇ ਇੱਥੋਂ ਤੱਕ ਕਿ ਇੰਜਨ ਨੰਬਰ ਵੀ ਬਦਲ ਦਿੰਦੇ ਸਨ।
ਇਹ ਵੀ ਪੜ੍ਹੋ: ਅਸੀਂ 3 ਸਾਲਾ 'ਚ ਦਿੱਤੀਆਂ 12 ਲੱਖ ਨੌਕਰੀਆਂ, ਤੂਸੀਂ 10 ਸਾਲ 'ਚ ਕੀ ਦਿੱਤਾ: ਕੈਪਟਨ
ਐਸਪੀ ਨੇ ਦੱਸਿਆ ਕਿ ਉਨ੍ਹਾਂ ਕੋਲ ਅਜਿਹੇ ਸਾਫ਼ਟਵੇਅਰ ਵੀ ਮੌਜੂਦ ਸਨ ਜੋ ਗੱਡੀਆਂ ਨੂੰ ਰੀ-ਪ੍ਰੋਗਰਾਮ ਕਰ ਲੈਂਦੇ ਸੀ। ਗੱਡੀਆਂ ਨੂੰ ਚੁੱਕ ਕੇ ਥੋੜ੍ਹੀ ਅੱਗੇ ਲਿਜਾ ਕੇ ਸਾਫ਼ਟਵੇਅਰ ਦੀ ਮਦਦ ਨਾਲ ਸਿਕਿਓਰਿਟੀ ਚਾਬੀ ਨੂੰ ਰੀ-ਪ੍ਰੋਗਰਾਮ ਕੀਤਾ ਜਾਂਦਾ ਸੀ ਅਤੇ ਇਹ ਆਪਣੀ ਨਕਲੀ ਚਾਬੀ ਦੇ ਨਾਲ ਗੱਡੀ ਚੋਰੀ ਕਰਕੇ ਫਰਾਰ ਹੋ ਜਾਂਦੇ ਸੀ।