ਚੰਡੀਗੜ੍ਹ: ਧੂਰੀ ਟੋਲ ਪਲਾਜ਼ਾ ਨੂੰ ਲੈ ਕੇ ਕ੍ਰੇਡਿਟ ਵਾਰ ਲਈ ਘਮਾਸਾਣ ਸ਼ੁਰੂ ਹੋ ਗਿਆ ਹੈ। ਦੱਸ ਦਈਏ ਕਿ ਧੁਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਵੱਲੋਂ ਟੋਲ ਪਲਾਜ਼ਾਂ ਬੰਦ ਕਰਨ ਦੇ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੀਐੱਮ ਭਗਵੰਤ ਮਾਨ ਨੂੰ ਘੇਰਦੇ ਹੋਏ ਕਿਹਾ ਕਿ ਉਹ ਆਪਣੀ ਉਪਲਬਧੀਆਂ ਨੂੰ ਦੱਸਣ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਟੋਲ ਲੱਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਸਾਲ 2014 ਤੋਂ ਇਸ ਸਬੰਧੀ ਲੜਾਈ ਲੜ ਰਹੇ ਹਨ। ਜਿਸ ਦੇ ਚੱਲਦੇ ਟੋਲ ਪਲਾਜ਼ਾ ਮੈਨੇਜਮੇਂਟ ਵੱਲੋ ਉਨ੍ਹਾਂ ਉੱਤੇ ਕੇਸ ਵੀ ਕੀਤਾ। ਸੰਗਰੂਰ ਲੋਕਸਭਾ ਤੋਂ ਦੋ ਵਾਰ ਮਾਨ ਚੁੱਣੇ ਗਏ ਸੀ ਉਸ ਸਮੇਂ ਉਨ੍ਹਾਂ ਨੇ ਇਸਦੇ ਖਿਲਾਫ ਕੋਈ ਆਵਾਜ ਨਹੀਂ ਚੁੱਕੀ। ਉਨ੍ਹਾਂ ਵੱਲੋਂ ਇਸ ਲੜਾਈ ਵਿੱਚ ਉਨ੍ਹਾਂ ਦਾ ਨਾਂ ਜ਼ਿਕਰ ਨਹੀਂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਬੀਤੇ ਦਿਨ ਟੋਲ ਦਾ ਠੇਕਾ ਖਤਮ ਹੋਇਆ। ਜੇਕਰ ਉਹ ਇਹ ਕਹਿੰਦੇ ਕਿ ਪੰਜਾਬ ਦੇ ਸਾਰੇ ਟੋਲ ਖਤਮ ਹੁੰਦੇ ਤਾਂ ਵਧੀਆ ਵੀ ਹੁੰਦਾ ਪਰ ਜਿਸਦਾ ਠੇਕਾ ਖਤਮ ਹੋਇਆ ਹੈ ਉਸ ਨੂੰ ਬੰਦ ਕਰਨ ਦੀ ਗੱਲ ਕਰਕੇ ਉਹ ਸ਼ਾਬਾਸ਼ੀ ਲੁੱਟ ਰਹੇ ਹਨ।
ਸਾਬਕਾ ਵਿਧਾਇਕ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਖਿਲਾਫ ਸੈਸ਼ਨ ਕੋਰਟ ਵਿੱਚ ਅਜੇ ਵੀ ਮਾਮਲਾ ਚਲ ਰਿਹਾ ਹੈ। ਕਿਸਾਨ ਅੰਦੋਲਨ ਸਮੇਂ ਸਾਰੇ ਟੋਲ ਬੰਦ ਰਹੇ। ਟੋਲ ਪਲਾਜਾ ਵਾਲਿਆਂ ਵੱਲੋਂ ਉਨ੍ਹਾਂ ਉੱਤੇ 35 ਲੱਖ ਰੁਪਏ ਦਾ ਕੇਸ ਪਾਇਆ। ਉਨ੍ਹਾਂ ਸਵਾਲ ਪੁੱਛਦੇ ਹੋਏ ਕਿਹਾ ਕਿ ਸੀਐੱਮ ਮਾਨ ਨੇ ਸਿਰਫ ਦੋ ਹੀ ਟੋਲ ਬੰਦ ਕਿਉਂ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਅੱਗੇ ਲੈਕੇ ਆਉਣਾ ਹੈ ਤਾਂ ਸਾਰਿਆਂ ਦੇ ਕੰਮ ਦੀ ਗੱਲ ਕਰਨੀ ਚਾਹੀਦੀ ਹੈ। ਇਸ ਨੂੰ ਸਿਰਫ ਹਿਮਾਚਲ ਅਤੇ ਗੁਜਰਾਤ ਚੋਣਾਂ ਦੇ ਲਈ ਉਪਲੱਬਧੀ ਦੱਸ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਉਨ੍ਹਾਂ ਨੇ ਖੁਦ ਲੋਕਾਂ ਦੇ ਚੱਲਣ ਦੇ ਲਈ ਸੜਕ ਬਣਾਈ ਸੀ। ਜਿਸ ਤੋਂ ਬਾਅਦ ਉਨ੍ਹਾਂ ਤੇ ਮਾਮਲਾ ਦਰਜ ਹੋਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਉਹ ਟੋਲ ਪਲਾਜ਼ਾ ਦੇ ਖਿਲਾਫ ਲੜਾਈ ਲੜਦੇ ਰਹਿਣਗੇ। ਹੋਰ ਟੋਲ ਦੀ ਵੀ ਜਾਣਕਾਰੀ ਆਰਟੀਆਈ ਤੋਂ ਲਈ ਜਾ ਰਹੀ ਹੈ।
ਇਹ ਵੀ ਪੜੋ: ਸਾਬਕਾ ਮੰਤਰੀ ਧਰਮਸੋਤ ਤੇ ਗਿਲਜੀਆਂ ਦੇ ਭਤੀਜੇ ਨੂੰ ਮਿਲੀ ਜ਼ਮਾਨਤ