ਚੰਡੀਗੜ੍ਹ: ਪੰਜਾਬ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 105 ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 585 ਹੋ ਗਈ ਹੈ। ਇਨ੍ਹਾਂ 105 ਮਾਮਲਿਆਂ ਵਿੱਚੋਂ 6 ਮੋਹਾਲੀ, 1 ਫ਼ਤਿਹਗੜ੍ਹ ਸਾਹਿਬ, 1 ਪਟਿਆਲਾ, 16 ਜਲੰਧਰ, 13 ਲੁਧਿਆਣਾ, 4 ਫ਼ਾਜ਼ਿਲਕਾ, 15 ਫ਼ਿਰੋਜ਼ਪੁਰ, 1 ਮੋਗਾ ਅਤੇ 48 ਮਾਮਲੇ ਅੰਮ੍ਰਿਤਸਰ ਤੋਂ ਸਾਹਮਣੇ ਆਏ। ਕੋਰੋਨਾ ਵਾਇਰਸ ਕਾਰਨ ਸੂਬੇ ਵਿੱਚ ਹੁਣ ਤੱਕ 20 ਲੋਕਾਂ ਦੀ ਮੌਤ ਹੋਈ ਹੈ।
ਇਨ੍ਹਾਂ 585 ਮਰੀਜ਼ਾਂ ਵਿੱਚੋਂ 108 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 457 ਐਕਟਿਵ ਮਾਮਲੇ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਪ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਰੀਜ਼ਾਂ ਗਿਣਤੀ 23176 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 18222 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। 4369 ਲੋਕਾਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।
ਸਾਰੇ ਜ਼ਿਲ੍ਹੇ ਆਏ ਕੋਰੋਨਾ ਦੀ ਮਾਰ ਹੇਠ
ਪੰਜਾਬ ਦੇ ਸਾਰੇ 22 ਜ਼ਿਲ੍ਹੇ ਕੋਰੋਨਾ ਦੀ ਮਾਰ ਹੇਠ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਹੁਣ ਤੱਕ ਆਏ ਮਾਮਲਿਆਂ ਦੀ ਗਿਣਤੀ ਇਸ ਤਰ੍ਹਾਂ ਹੈ। ਜਲੰਧਰ ਵਿੱਚ 105, ਮੋਹਾਲੀ ਵਿੱਚ 92, ਪਟਿਆਲਾ ਵਿੱਚ 65, ਪਠਾਨਕੋਟ ਵਿੱਚ 25, ਨਵਾਂਸ਼ਹਿਰ ਵਿੱਚ 23, ਲੁਧਿਆਣਾ ਵਿੱਚ 76, ਅੰਮ੍ਰਿਤਸਰ ਵਿੱਚ 90, ਮਾਨਸਾ ਵਿੱਚ 13, ਹੁਸ਼ਿਆਰਪੁਰ ਵਿੱਚ 11, ਤਰਨ ਤਾਰਨ ਵਿੱਚ 14, ਮੋਗਾ ਵਿੱਚ 6, ਰੋਪੜ ਵਿੱਚ 5, ਕਪੂਰਥਲਾ ਵਿੱਚ 12, ਸੰਗਰੂਰ ਵਿੱਚ 6, ਫ਼ਰੀਦਕੋਟ ਵਿੱਚ 6, ਫ਼ਤਿਹਗੜ੍ਹ ਸਾਹਿਬ ਵਿੱਚ 3, ਬਰਨਾਲਾ ਵਿੱਚ 2, ਬਠਿੰਡਾ ਵਿੱਚ 2, ਮੁਕਤਸਰ ਸਾਹਿਬ ਵਿੱਚ 4, ਗੁਰਦਾਸਪੁਰ ਵਿੱਚ 4, ਫਾਜ਼ਿਲਕਾ ਵਿੱਚ 4 ਅਤੇ ਫ਼ਿਰੋਜ਼ਪੁਰ ਵਿੱਚ 17 ਕੋਰੋਨਾ ਪੌਜ਼ੀਟਿਵ ਕੇਸ ਹਨ।