ਚੰਡੀਗੜ੍ਹ: ਪੰਜਾਬ ਵਿੱਚ ਸ਼ੱਕਰਵਾਰ ਨੂੰ ਕੋਰੋਨਾ ਵਾਇਰਸ ਦੇ 1498 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 60013 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 15,731 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 1739 ਲੋਕਾਂ ਦੀ ਮੌਤ ਹੋਈ ਹੈ। ਸ਼ੁੱਕਰਵਾਰ ਨੂੰ ਪੰਜਾਬ ਵਿੱਚ 49 ਲੋਕਾਂ ਦੀ ਮੌਤ ਹੋ ਗਈ ਹੈ।
ਇਨ੍ਹਾਂ 1498 ਨਵੇਂ ਮਾਮਲਿਆਂ ਵਿੱਚੋਂ 184 ਲੁਧਿਆਣਾ, 210 ਜਲੰਧਰ, 92 ਅੰਮ੍ਰਿਤਸਰ, 36 ਸੰਗਰੂਰ, 184 ਪਟਿਆਲਾ, 138 ਮੋਹਾਲੀ, 101 ਬਠਿੰਡਾ, 108 ਗੁਰਦਾਸਪੁਰ, 57 ਫ਼ਿਰੋਜ਼ਪੁਰ, 58 ਮੋਗਾ, 12 ਫ਼ਤਿਹਗੜ੍ਹ ਸਾਹਿਬ, 13 ਪਠਾਨਕੋਟ, 71 ਫ਼ਰੀਦਕੋਟ, 21 ਬਰਨਾਲਾ, 20 ਮਾਨਸਾ, 34 ਫ਼ਾਜ਼ਿਲਕਾ ਅਤੇ 36 ਮੁਤਕਸਰ, 5 ਰੂਪਨਗਰ 10 ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਤੋਂ 58 ਸਾਹਮਣੇ ਆਇਆ ਹੈ।
ਇਨ੍ਹਾਂ 60013 ਮਰੀਜ਼ਾਂ ਵਿੱਚੋਂ 42543 ਵਿਅਕਤੀ ਕੋਰੋਨਾ ਨੂੰਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 15731 ਐਕਟਿਵ ਮਾਮਲੇ ਹਨ।