ਚੰਡੀਗੜ੍ਹ: ਪੰਜਾਬ ਵਿੱਚ ਮੰਗਲਵਾਰ ਹੁਣ ਤੱਕ ਨੂੰ ਕੋਰੋਨਾ ਵਾਇਰਸ ਦੇ 156 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1402 ਹੋ ਗਈ ਹੈ। ਹੁਸ਼ਿਆਰਪੁਰ ਨਾਲ ਸਬੰਧਤ ਵਿਅਕਤੀ ਦੀ ਅੰਮ੍ਰਿਤਸਰ ਵਿੱਚ ਹੋਈ ਮੌਤ ਨਾਲ ਸੂਬੇ 'ਚ ਕੁੱਲ ਗਿਣਤੀ 25 ਹੋ ਗਈ ਹੈ।
ਇਨ੍ਹਾਂ 130 ਨਵੇਂ ਮਾਮਲਿਆਂ ਵਿੱਚੋਂ ਲੁਧਿਆਣਾ ਵਿੱਚ 18, ਜਲੰਧਰ5, ਫ਼ਾਜ਼ਿਲਕਾ 30, ਫ਼ਰੀਦਕੋਟ 26, ਗੁਰਦਾਸਪੁਰ 42, ਤਰਨ ਤਾਰਨ 47 ਅਤੇ ਫ਼ਤਿਹਗੜ੍ਹ ਸਾਹਿਬ ਵਿੱਚ 1,ਨਵਾਂ ਮਾਮਲਾ ਸਾਹਮਣੇ ਆਇਆ ਹੈ। । ਮਰੀਜ਼ਾਂ ਵਿੱਚੋਂ 128 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1,274 ਐਕਟਿਵ ਮਾਮਲੇ ਹਨ।
ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ |
---|
ਜ਼ਿਲ੍ਹਾ | ਕੁੱਲ ਮਰੀਜ਼ | ਠੀਕ ਮਰੀਜ਼ | ਮੌਤਾਂ | ਜ਼ਿਲ੍ਹਾ | ਕੁੱਲ ਮਰੀਜ਼ | ਠੀਕ ਮਰੀਜ਼ | ਮੌਤਾਂ |
---|---|---|---|---|---|---|---|
ਅੰਮ੍ਰਿਤਸਰ | 218 | 8 | 2 | ਮਾਨਸਾ | 17 | 4 | 0 |
ਬਰਨਾਲਾ | 19 | 1 | 1 | ਮੋਹਾਲੀ | 95 | 43 | 2 |
ਬਠਿੰਡਾ | 36 | 0 | 0 | ਮੋਗਾ | 28 | 4 | 0 |
ਫ਼ਰੀਦਕੋਟ | 45 | 2 | 0 | ਮੁਕਤਸਰ | 49 | 1 | 0 |
ਫ਼ਾਜ਼ਿਲਕਾ | 34 | 0 | 0 | ਪਠਾਨਕੋਟ | 27 | 9 | 1 |
ਫ਼ਿਰੋਜ਼ਪੁਰ | 29 | 1 | 1 | ਪਟਿਆਲਾ | 86 | 8 | 1 |
ਗੁਰਦਾਸਪੁਰ | 78 | 0 | 1 | ਰੂਪਨਗਰ | 14 | 2 | 1 |
ਹੁਸ਼ਿਆਰਪੁਰ | 88 | 6 | 2 | ਸੰਗਰੂਰ | 63 | 3 | 0 |
ਜਲੰਧਰ | 133 | 8 | 4 | ਸ਼ਹੀਦ ਭਗਤ ਸਿੰਘ ਨਗਰ | 85 | 18 | 1 |
ਕਪੂਰਥਲਾ | 13 | 2 | 1 | ਤਰਨ ਤਾਰਨ | 87 | 0 | 0 |
ਲੁਧਿਆਣਾ | 128 | 6 | 7 | ਫ਼ਤਹਿਗੜ੍ਹ ਸਾਹਿਬ | 17 | 2 | 0 |