ETV Bharat / city

ਹਾਈਕੋਰਟ ਵੱਲੋਂ ਵਿਵਾਦਿਤ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡਾ ਝਟਕਾ

author img

By

Published : Aug 31, 2021, 10:55 PM IST

ਪੰਜਾਬ ਹਰਿਆਣਾ ਹਾਈਕੋਰਟ ਤੋਂ ਵਿਵਾਦਿਤ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਹਾਈਕੋਰਟ ‘ਚ ਸੈਣੀ ਵੱਲੋਂ ਗ੍ਰਿਫਤਾਰੀ ਤੋਂ ਸੱਤ ਦਿਨ ਪਹਿਲਾਂ ਨੋਟਿਸ ਦਿੱਤੇ ਜਾਣ ਦੇ ਮਸਲੇ ਨੂੰ ਲੈਕੇ ਜਲਦ ਸੁਣਵਾਈ ਦੀ ਮੰਗ ਕੀਤੀ ਗਈ ਸੀ ਪਰ ਹਾਈਕੋਰਟ ਦੇ ਸਖਤ ਰੁਖ ਨੂੰ ਵੇਖਦਿਆਂ ਸੈਣੀ ਨੇ ਅਰਜੀਆਂ ਵਾਪਿਸ ਲੈ ਲਈਆਂ ਸਨ। ਇਸ ਤੋੋਂ ਬਾਅਦ ਹੁਣ ਹਾਈਕੋਰਟ ਨੇ ਉਨ੍ਹਾਂ ਦੀ ਅਰਜ਼ੀਆਂ ਨੂੰ ਖਾਰਿਜ਼ ਕਰ ਦਿੱਤਾ ਗਿਆ ਹੈ।

ਹਾਈਕੋਰਟ ਵੱਲੋਂ ਵਿਵਾਦਿਤ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡਾ ਝਟਕਾ
ਹਾਈਕੋਰਟ ਵੱਲੋਂ ਵਿਵਾਦਿਤ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡਾ ਝਟਕਾ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇੇ ਗ੍ਰਿਫ਼ਤਾਰੀ ਤੋਂ ਸੱਤ ਦਿਨ ਪਹਿਲਾਂ ਨੋਟਿਸ ਦਿੱਤੇ ਜਾਣ ਦੇ ਆਦੇਸ਼ ਦੀ ਜਲਦ ਸੁਣਵਾਈ ਕਰਨ ਦੀ ਮੰਗ ਨੂੰ ਲੈ ਕੇ ਦਾਖਲ ਅਰਜ਼ੀ ਵਾਪਿਸ ਲੈ ਲਈ ਸੀ ਜਿਸਦੇ ਚੱਲਦੇ ਹਾਈਕੋਰਟ ਨੇ ਅਰਜੀ ਖਾਰਿਜ਼ ਕਰ ਦਿੱਤਾ ਹੈ। ਹਾਈਕੋਰਟ ਦੇ ਸਖ਼ਤ ਰੁਖ ਨੂੰ ਵੇਖਦੇ ਹੋਏ ਸੈਣੀ ਵੱਲੋਂ ਅਰਜ਼ੀ ਵਾਪਿਸ ਲਈ ਗਈ ਸੀ। ਇਸ ਤੋਂ ਇਲਾਵਾ ਸੈਣੀ ਨੇ ਇਕ ਇੰਟਰਵਿਊ ਦਾ ਹਵਾਲਾ ਦੇ ਕੇ ਉਸ ਦੀ ਪੈੱਨਡਰਾਈਵ ਰਿਕਾਰਡ ਵਿੱਚ ਲੈਂਦੇ ਹੋਏ ਕੰਟੈਂਪਟ ਦੀ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅਰਜ਼ੀ ਦਾਖ਼ਲ ਕੀਤੀ ਸੀ ਉਹ ਵੀ ਵਾਪਸ ਲੈ ਲਈ ।

ਜਸਟਿਸ ਅਰੁਣ ਕੁਮਾਰ ਤਿਆਗੀ ਜਿੰਨ੍ਹਾਂ ਦੇ ਸਾਹਮਣੇ ਸੈਣੀ ਦੀ ਇਨ੍ਹਾਂ ਅਰਜ਼ੀਆਂ ‘ਤੇ ਸੁਣਵਾਈ ਹੋਣੀ ਸੀ ਉਹ ਮੰਗਲਵਾਰ ਨੂੰ ਰਿਟਾਇਰ ਹੋ ਗਏ। ਇਸ ਤੋਂ ਪਹਿਲਾਂ 18 ਅਗਸਤ ਦੀ ਰਾਤ ਨੂੰ ਸੈਣੀ ਨੂੰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਹੋਣ ਤੋਂ ਬਾਅਦ ਅਗਲੇ ਦਿਨ 19 ਅਗਸਤ ਨੂੰ ਹਾਈ ਕੋਰਟ ਨੇ ਉਨ੍ਹਾਂ ਨੂੰ ਰਿਹਾਅ ਕਰਨ ਦੇ ਜੋ ਆਦੇਸ਼ ਦਿੱਤੇ ਸੀ ਉਹ ਆਦੇਸ਼ ਜਸਟਿਸ ਤਿਆਗੀ ਨੇ ਹੀਂ ਦਿੱਤੇ ਸੀ। ਇਨ੍ਹਾਂ ਸਾਰੀਆਂ ਪਟੀਸ਼ਨਾਂ ‘ਤੇ ਹਾਈਕੋਰਟ ਨੇ 9 ਸਿਤੰਬਰ ਨੂੰ ਸੁਣਵਾਈ ਤੈਅ ਕੀਤੀ ਸੀ ਇਸੇ ਦੇ ਮੱਦੇਨਜ਼ਰ ਸੈਣੀ ਨੇ ਹਾਈ ਕੋਰਟ ਵਿਚ ਅਰਜ਼ੀ ਦਾਖ਼ਲ ਕਰ ਕਿਹਾ ਕਿ ਜਸਟਿਸ ਤਿਆਗੀ ਨੇ ਹੀਂ ਪਹਿਲਾਂ ਉਨ੍ਹਾਂ ਦੇ ਮਾਮਲੇ ਵਿੱਚ ਆਦੇਸ਼ ਦਿੱਤੇ ਸੀ ਉਨ੍ਹਾਂ ਨੂੰ ਇਸ ਕੇਸ ਦੀ ਪੂਰੀ ਜਾਣਕਾਰੀ ਹੈ ਅਤੇ ਉਹ 31 ਅਗਸਤ ਨੂੰ ਰਿਟਾਇਰ ਹੋ ਰਹੇ ਹਨ ਇਸ ਕਰਕੇ ਉਨ੍ਹਾਂ ਦੀ ਪਟੀਸ਼ਨ ਤੇ 9 ਸਿਤੰਬਰ ਦੀ ਬਜਾਏ 31 ਅਗਸਤ ਨੂੰ ਉਨ੍ਹਾਂ ਦੀ ਬੈਂਚ ਸੁਣਵਾਈ ਕਰਨ।

ਸੈਣੀ ਦੀ ਅਰਜ਼ੀ ‘ਤੇ ਪੰਜਾਬ ਸਰਕਾਰ ਵੱਲੋਂ ਪੇਸ਼ ਹੋਈ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਸਰਤੇਜ ਨਰੂਲਾ ਨੇ ਵਿਰੋਧ ਕੀਤਾ ਅਤੇ ਕਿਹਾ ਕਿ ਪਟੀਸ਼ਨਕਰਤਾ ਇਹ ਤੈਅ ਨਹੀਂ ਕਰ ਸਕਦਾ ਕਿ ਉਸ ਦੀ ਪਟੀਸ਼ਨ ‘ਤੇ ਕੌਣ ਜੱਜ ਸੁਣਵਾਈ ਕਰੇਗਾ। ਉਨ੍ਹਾਂ ਕਿਹਾ ਕਿ ਇਹ ਮੰਗ ਸਹੀ ਨਹੀਂ ਹੈ। ਨਰੂਲਾ ਦੀ ਇਸ ਦਲੀਲ ਤੋਂ ਬਾਅਦ ਜਸਟਿਸ ਤਿਆਗੀ ਨੇ ਸੈਣੀ ਦੇ ਵਕੀਲ ਨੂੰ ਸਾਫ ਕਰ ਦਿੱਤਾ ਕਿ ਉਹ ਇਸ ਅਰਜ਼ੀ ਨੂੰ ਖਾਰਿਜ ਕਰ ਦੇਣਗੇ। ਬੈਂਚ ਦੇ ਸਖਤ ਰੁਖ ਤੋਂ ਬਾਅਦ ਸੈਣੀ ਦੇ ਵਕੀਲ ਨੇ ਆਪਣੀ ਦੋਨੋਂ ਅਰਜ਼ੀਆਂ ਵਾਪਸ ਲੈ ਲਈਆਂ ਹਨ। ਅਰਜ਼ੀਆਂ ਵਾਪਸ ਲਏ ਜਾਣ ਦੇ ਚਲਦੇ ਹਾਈ ਕੋਰਟ ਨੇ ਇਨ੍ਹਾਂ ਅਰਜ਼ੀਆਂ ਨੂੰ ਖਾਰਿਜ ਕਰ ਦਿੱਤਾ ।ਹੁਣ ਇਸ ਪਟੀਸ਼ਨ ‘ਤੇ ਪਹਿਲਾਂ ਤੋਂ ਤੈਅ ਤਰੀਕ 9 ਸਿਤੰਬਰ ਨੂੰ ਹੀ ਸੁਣਵਾਈ ਹੋਵੇਗੀ ।

ਸੁਮੇਧ ਸਿੰਘ ਸੈਣੀ ਦੀ ਰਿਹਾਈ ਦੇ ਆਦੇਸ਼ ਵਾਪਸ ਦਿੱਤੇ ਜਾਣ ਦੀ ਵਿਜੀਲੈਂਸ ਦੀ ਅਰਜ਼ੀ ‘ਤੇ ਅੱਜ ਸੁਣਵਾਈ ਨਹੀਂ ਹੋ ਸਕੀ। ਵਿਜੀਲੈਂਸ ਨੇ ਅਰਜ਼ੀ ਵਿੱਚ ਕਿਹਾ ਸੀ ਕਿ 18 ਅਗਸਤ ਦੀ ਰਾਤ ਨੂੰ ਸੈਣੀ ਦੀ ਗ੍ਰਿਫਤਾਰੀ ਨੂੰ ਗ਼ੈਰਕਾਨੂੰਨੀ ਹਿਰਾਸਤ ਵਿੱਚ ਰੱਖੇ ਜਾਣਾ ਨਹੀਂ ਕਿਹਾ ਜਾ ਸਕਦਾ ।ਅਗਲੇ ਦਿਨ ਹਾਈ ਕੋਰਟ ਵਿੱਚ ਸੁਣਵਾਈ ਤੋਂ ਪਹਿਲਾਂ ਹੀ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਸੈਣੀ ਨੂੰ ਪੇਸ਼ ਕੀਤਾ ਜਾ ਚੁੱਕਿਆ ਸੀ ਅਜਿਹੇ ਵਿਚ ਇਸ ਗ੍ਰਿਫਤਾਰੀ ਨੂੰ ਗੈਰ ਕਨੂੰਨੀ ਗ੍ਰਿਫਤਾਰੀ ਨਹੀਂ ਕਿਹਾ ਜਾ ਸਕਦਾ ।

ਇਹ ਵੀ ਪੜ੍ਹੋ:ਕੈਬਨਿਟ ਮੰਤਰੀ ਨਾਲ ਪੰਗਾ ਲੈਣ ਵਾਲਾ ਅਫ਼ਸਰ ਬਰਖ਼ਾਸਤ

ETV Bharat Logo

Copyright © 2024 Ushodaya Enterprises Pvt. Ltd., All Rights Reserved.