ETV Bharat / city

ਕੈਪਟਨ ਦੀ ਸੁਰੱਖਿਆ 'ਚ ਤਾਇਨਾਤ ਕਾਂਸਟੇਬਲ ਦੇ ਕਤਲ ਮਾਮਲੇ 'ਚ ਪੁਲਿਸ ਨੇ ਸਾਧੀ ਚੁੱਪੀ - constable shot dead

ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਕਾਂਸਟੇਬਲ ਸੁਖਵਿੰਦਰ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮੋਹਾਲੀ ਦੇ ਫ਼ੇਜ਼ 11 ਸਥਿਤ ਇੱਕ ਨਾਈਟ ਕਲੱਬ 'ਚ ਇਹ ਘਟਨਾ ਵਾਪਰੀ। ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੈ। ਪੁਲਿਸ ਨੇ 2 ਨੂੰ ਹਿਰਾਸਤ 'ਚ ਲੈ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਫ਼ੋਟੋ
author img

By

Published : Aug 4, 2019, 4:43 PM IST

ਮੋਹਾਲੀ: ਸ਼ਨੀਵਾਰ ਰਾਤ ਨੂੰ ਆਪਸੀ ਝਗੜੇ ਦੌਰਾਣ ਚੱਲੀ ਗੋਲੀ ਕਾਰਨ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਕਾਂਸਟੇਬਲ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ 'ਚ ਪੁਲਿਸ ਵੱਲੋਂ ਕੋਈ ਵੀ ਅਧਿਕਾਰਿਕ ਤੌਰ 'ਤੇ ਬਿਆਨ ਦੇਣ ਨੂੰ ਤਿਆਰ ਨਹੀਂ ਹੈ।

ਵੀਡੀਓ

ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਸਾਹਿਲ ਮੌਕੇ ਤੋਂ ਫ਼ਰਾਰ ਹੈ। ਉਸ ਦੀ ਭਾਲ਼ ਲਈ ਪੁਲਿਸ ਥਾਂ–ਥਾਂ ਉੱਤੇ ਛਾਪੇਮਾਰੀ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਨਾਈਟ ਕਲੱਬ ਦੇ ਮਾਲਕ 'ਤੇ ਮੁਲਜ਼ਮ ਸਾਹਿਲ ਦੀ ਪ੍ਰੇਮਿਕਾ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰ ਰਹੀ ਹੈ।

ਇੱਥੇ ਇੱਕ ਹੋਰ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਜੇ ਸੀਐੱਮ ਦੀ ਸੁਰੱਖਿਆ 'ਤੇ ਲੱਗਾ ਕਾਂਸਟੇਬਲ ਹੀ ਸੁਰੱਖਿਅਤ ਨਹੀਂ ਹੈ ਤਾਂ ਆਮ ਜਨਤਾ ਕਿਵੇਂ ਸੁਰੱਖਿਅਤ ਹੋਵੇਗੀ। ਜ਼ਿਕਰਯੋਗ ਹੈ ਕਿ ਕਾਂਸਟੇਬਲ ਸੁਖਵਿੰਦਰ ਸਿੰਘ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸੁਰੱਖਿਆ ਵਿੱਚ ਤਾਇਨਾਤ ਸੀ। ਦੱਸਣਯੋਗ ਹੈ ਕਿ ਬੀਤੀ ਰਾਤ ਇੱਕ ਨਾਈਟ ਕਲੱਬ 'ਚ ਆਪਸੀ ਝਗੜੇ ਦੌਰਾਣ ਚੱਲੀ ਗੋਲੀ ਲੱਗਣ ਕਾਰਨ ਕਾਂਸਟੇਬਲ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਹੈ।

ਮੁੱਖ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਕਾਂਸਟੇਬਲ ਦੀ ਮੌਤ

ਇਹ ਘਟਨਾ ਮੁਹਾਲੀ ਦੇ ਇੱਕ ਨਾਈਟ ਕਲੱਬ ’ਚ ਵਾਪਰੀ, ਜਿੱਥੇ ਮ੍ਰਿਤਕ ਇੱਕ ਪਾਰਟੀ 'ਚ ਸ਼ਾਮਲ ਹੋਣ ਗਿਆ ਸੀ। ਪਾਰਟੀ 'ਚ ਉਸ ਦਾ ਸਾਹਿਲ ਨਾਂਅ ਦੇ ਮੁੰਡੇ ਨਾਲ ਝਗੜਾ ਹੋ ਗਿਆ, ਜਿਸ ਮਗਰੋਂ ਕਲੱਬ ਦੇ ਮਾਲਕ ਨੇ ਉਨ੍ਹਾਂ ਦੋਵਾਂ ਨੂੰ ਬਾਹਰ ਚਲੇ ਜਾਣ ਲਈ ਆਖਿਆ। ਬਾਹਰ ਜਾਂਦੇ ਸਮੇਂ ਸਾਹਿਲ ਨੇ ਆਪਣਾ ਰਿਵਾਲਵਰ ਕੱਢ ਕੇ ਸੁਖਵਿੰਦਰ ਸਿੰਘ ਦੇ ਗੋਲੀ ਮਾਰੀ ਜਿਸ ਨਾਲ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

Intro:ਬੀਤੀ ਰਾਤ ਮੁਹਾਲੀ ਦੇ ਵਾਕਿੰਗ ਸਟਰੀਟ ਵਕਲੱਬ ਵਿੱਚ ਹੋਏ ਕੈਪਟਨ ਅਮਰਿੰਦਰ ਦੇ ਕਾਂਸਟੇਬਲ ਦੀ ਹੱਤਿਆ ਦੇ ਮਾਮਲੇ ਉੱਪਰ ਪੁਲਿਸ ਵੱਲੋਂ ਚੁੱਪੀ ਸਾਧ ਲਈ ਗਈ ਹੈ।

Body:ਜਾਣਕਾਰੀ ਲਈ ਦੱਸ ਦੀਏ ਬੀਤੀ ਰਾਤ ਤਕਰੀਬਨ ਸਾਢੇ ਤਿੰਨ ਦੇ ਕਰੀਬ ਸੀਐੱਮ ਦੀ ਸਕਿਓਰਿਟੀ ਦੇ ਨਾਲ ਤੈਨਾਤ ਤੇਈ ਸਾਲਾ ਸੁਖਵਿੰਦਰ ਸਿੰਘ ਦਾ ਅੰਮ੍ਰਿਤਸਰ ਦੇ ਰਹਿਣ ਵਾਲੇ ਵਿਅਕਤੀ ਸਾਹਿਲ ਵੱਲੋਂ ਕਲੱਬ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਮੌਕੇ ਤੋਂ ਫਰਾਰ ਹੋ ਗਿਆਜਿਸ ਤੋਂ ਬਾਅਦ ਪੁਲਿਸ ਨੇ ਕਲੱਬ ਨੂੰ ਤਹਿਸੀਲ ਕਰ ਦਿੱਤਾ ਅਤੇ ਕਲੱਬ ਦੇ ਮਾਲਕ ਨੂੰ ਵੀ ਹਿਰਾਸਤ ਵਿੱਚ ਹਿਰਾਸਤ ਵਿੱਚ ਲਿਆ ਪਰ ਅਧਿਕਾਰਿਕ ਤੌਰ ਤੇ ਉੱਪਰ ਇਸ ਉੱਪਰ ਕੁਝ ਵੀ ਬੋਲਣ ਤੋਂ ਤਿਆਰ ਨਹੀਂ ਹੈ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਸਾਹਿਲ ਨਾਂ ਦੇ ਵਿਅਕਤੀ ਦੀ ਗਰਲਫ੍ਰੈਂਡ ਨੂੰ ਵੀ ਹਿਰਾਸਤ ਵਿੱਚ ਲਿਆ ਜੋ ਕਿ ਉਸ ਦੇ ਨਾਲ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੀ ਸੀ ਪਰ ਪੁਲਿਸ ਇਸ ਦਾ ਕੋਈ ਖੁਲਾਸਾ ਕਰਨ ਪਿਆਰ ਨਹੀਂ ਹੈ ਇਥੇ ਦੱਸਣਾ ਇਹ ਵੀ ਬਣਦਾ ਹੈ ਕਿ ਸਾਹਿਬ ਇਸ ਵਕਤ ਖੜ੍ਹਦੇ ਵਿੱਚ ਰਹਿ ਰਿਹਾ ਸੀ ਅਤੇ ਉਹ ਜ਼ੀਰਕਪੁਰ ਦੇ ਵਿੱਚ ਇੱਕ ਕਲੱਬ ਚਲਾਉਂਦਾ ਸੀ ਨਾਲ ਹੀ ਤੁਹਾਨੂੰ ਦੱਸ ਦਈਏ ਸੀਐੱਮ ਦੀ ਸਕਿਓਰਿਟੀ ਨਾਲ ਤੈਨਾਤ ਸੁਖਵਿੰਦਰ ਦੇ ਨਾਲ ਦੇ ਤਿੰਨ ਚਾਰ ਸਾਥੀ ਅਕਸਰ ਕਲੱਬ ਦੇ ਵਿਚ ਜਾਂਦੇ ਸੀ ਅਤੇ ਬੀਤੀ ਰਾਤ ਜਦੋਂ ਕਲੱਬ ਵਿਚ ਗਏ ਤਾਂ ਸਾਹਿਲ ਵੀ ਉੱਥੇ ਮੌਜੂਦ ਸੀ ਜਿਸਦੀ ਸੁਖਵਿੰਦਰ ਦੇ ਇੱਕ ਸਾਥੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਜਾਂਦੀ ਹੈ ਤੇ ਇਹ ਬਹਿਸਬਾਜ਼ੀ ਏਨੀ ਜ਼ਿਆਦਾ ਵਧ ਜਾਂਦੀ ਹੈ ਕਿ ਉਹ ਇੱਕ ਦੂਜੇ ਦੇ ਨਾਲ ਹੱਥੋਂ ਪਾਈ ਵੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਕਲੱਬ ਦਾ ਮਾਲਕ ਦੋਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੰਦਾ ਹੈ ਅਤੇ ਬਾਹਰ ਆਪਣਾ ਮਾਮਲਾ ਸੁਲਝਾਉਣ ਦੀ ਗੱਲ ਕਹਿੰਦਾ ਪਰ ਸਾਹਿਬ ਤਹਿਤ ਵਿੱਚ ਆ ਕੇ ਬਾਹਰ ਆਉਂਦੇ ਹੀ ਸੁਖਵਿੰਦਰ ਨੂੰ ਗੋਲੀਆਂ ਮਾਰ ਦਿੰਦਾ ਹੈ ਜਿਸ ਨੂੰ ਮੌਕੇ ਛੇ ਕੇਸ ਵਿੱਚ ਮੌਜੂਦ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਪੁਲਿਸ ਵੱਲੋਂ ਇਸ ਮਾਮਲੇ ਤੋਂ ਬਾਅਦ ਕਲੱਬ ਨੂੰ ਸੀਲ ਵੀ ਕਰ ਦਿੱਤਾ ਗਿਆ ਅਤੇ ਪੂਰੀ ਗੰਭੀਰਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

Conclusion:ਹਾਲਾਂਕਿ ਪੁਲਿਸ ਮਾਮਲੇ ਵਿੱਚ ਕੋਈ ਅਧਿਕਾਰਿਕ ਤੌਰ ਤੇ ਬਿਆਨ ਦੇਣ ਨੂੰ ਤਿਆਰ ਨਹੀਂ ਹੈ ਮਾਮਲਾ ਕਾਫੀ ਗੰਭੀਰ ਸੀਐੱਮ ਦੀ ਸੁਰੱਖਿਅਤ ਗਾਰਡ ਦੇ ਨਾਲ ਜੁੜਿਆ ਹੋਇਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਕਦੋਂ ਤੱਕ ਮੁਜਰਮ ਨੂੰ ਕਾਬੂ ਕਰ ਲੈਂਦੀ ਹੈ ਤੇ ਕਤਲ ਦੀ ਜਿਹੜੀ ਅਸਲੀ ਵਜ੍ਹਾ ਸਾਹਮਣੇ ਆਉਂਦੀ ਹੈ ਸਵਾਲ ਇੱਥੇ ਨਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਜਿੱਥੇ ਸੀਐੱਮ ਦੇ ਸੁਰੱਖਿਅਤ ਗਾੜ੍ਹੀ ਸੁਰੱਖਿਅਤ ਨਹੀਂ ਹੈ ਤਾਂ ਆਮ ਜਨਤਾ ਨੇ ਸੁਰੱਖਿਅਤ ਕਿੱਥੋਂ ਹੋਣ ਨਾਲ ਇੱਥੇ ਇੱਕ ਸਵਾਲ ਹੋਰ ਵੱਡਾ ਖੜ੍ਹਾ ਹੁੰਦਾ ਹੈ ਕਿ ਮੁਹਾਲੀ ਅੱਧੀ ਅੱਧੀ ਰਾਤ ਨੂੰ ਕਲੱਬ ਖੁੱਲ੍ਹੇ ਰਹਿੰਦੇ ਹਨ ਪਰ ਇਨ੍ਹਾਂ ਨੂੰ ਕੋਈ ਸੁਰੱਖਿਆ ਦੇਣ ਵਾਲਾ ਮੁਲਾਜ਼ਮ ਤੈਨਾਤ ਨਹੀਂ ਕੀਤਾ ਜਾਂਦਾ ਹੈ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ
ETV Bharat Logo

Copyright © 2025 Ushodaya Enterprises Pvt. Ltd., All Rights Reserved.