ਚੰਡੀਗੜ੍ਹ: ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀ ਕਮਰ ਕੱਸ ਲਈ ਹੈ ਤੇ ਉਹ ਇਹ ਸਿਆਸੀ ਜੰਗ ਲਈ ਤਿਆਰ ਹਨ। ਇਸ ਲੜੀ ਦੇ ਤਹਿਤ ਮੋਹਾਲੀ ਤੋਂ ਵਿਧਾਇਕ ਤੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਪ੍ਰੈਸ ਵਾਰਤਾ ਕੀਤੀ ਤੇ ਉਨ੍ਹਾਂ ਨੇ ਨਾਲ ਹੀ 50 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ।
ਸੂਚੀ 'ਚ 50 ਫੀਸਦ ਔਰਤਾਂ
ਬਲਬੀਰ ਸਿੱਧੂ ਨੇ 50 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਿਸ 'ਚ 25 ਔਰਤਾਂ ਸ਼ਾਮਿਲ ਹਨ। ਉਨ੍ਹਾਂ ਨੇ ਦੱਸਿਆ ਕਿ ਮੋਹਾਲੀ ਦੇ 'ਚ 250 ਉਮੀਦਾਵਰਾਂ ਨੇ ਆਪਣੇ ਆਪ ਨੂੰ ਸੂਚੀਬੱਧ ਕੀਤਾ ਸੀ ਜਿਨ੍ਹਾਂ 'ਚੋਂ ਪੰਜਾਬ ਦੇ ਸੂਬਾ ਕਮੇਟੀ ਪ੍ਰਧਾਨ ਸੁਨੀਲ ਜਾਖੜ ਤੇ ਮੁੱਖ ਮੰਤਰੀ ਦੀ ਅਗਵਾਈ 'ਚ 50 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ।
ਵਿਰੋਧੀ ਧਿਰ 'ਤੇ ਸਾਧੇ ਨਿਸ਼ਾਨੇ
ਸਿੱਧੂ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਮੁਕਾਬਲੇ ਕੋਈ ਵੀ ਪਾਰਟੀ ਨਹੀਂ ਹੈ ਨਾਂਹ ਹੀ ਆਪ ਤੇ ਨਾਂਹ ਹੀ ਅਕਾਲੀ ਦਲ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਸਾਰੇ ਵਿਕਾਸ ਕਾਰਣ ਪੂਰੇ ਕਰਵਾਏ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਚੋਣਾਂ 'ਚ ਜੇਤੂ ਰਹਿਣਗੇ।