ਨਵਾਂਸ਼ਹਿਰ : ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਸਿਆਸੀ ਗਲਰਿਆਂ 'ਚ ਪੂਰੀ ਤਰ੍ਹਾਂ ਸਰਗਰਮੀ ਦਿਖਾਈ ਦੇ ਰਹੀ ਹੈ। ਇਸ ਦੇ ਚੱਲਦਿਆਂ ਕਾਂਗਰਸ ਵਲੋਂ ਅੱਠ ਉਮੀਦਵਾਰਾਂ ਦੀ ਆਖ਼ਰੀ ਸੂਚੀ ਜਾਰੀ ਕੀਤੀ ਗਈ ਹੈ। ਕਾਂਗਰਸ ਵਲੋਂ ਇਸ ਸੂਚੀ 'ਚ ਤਿੰਨ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ। ਜਿਸ ਦੇ ਚੱਲਦਿਆਂ ਕਾਂਗਰਸ 'ਚ ਬਗਾਵਤ ਸ਼ੁਰੂ ਹੋ ਚੁੱਕੀ ਹੈ।
ਕਾਂਗਰਸ ਵਲੋਂ ਨਵਾਂਸ਼ਹਿਰ ਤੋਂ ਮੌਜੂਦਾ ਵਿਧਾਇਕ ਅੰਗਦ ਸੈਣੀ ਦੀ ਵੀ ਟਿਕਟ ਕੱਟੀ ਗਈ ਹੈ। ਜਿਸ ਨੂੰ ਲੈਕੇ ਉਨ੍ਹਾਂ ਵਲੋਂ ਬਗਾਵਤ ਦਿਖਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਅੰਗਦ ਸੈਣੀ ਨੇ ਟਿਕਟ ਨਾ ਮਿਲਣ 'ਤੇ ਬਗਾਵਤ ਕਰਦਿਆਂ ਕਿਹਾ ਕਿ ਉਹ ਨਵਾਂਸ਼ਹਿਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਰਣਗੇ।
ਅੰਗਦ ਸੈਣੀ ਦਾ ਕਹਿਣਾ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਸੋਮਵਾਰ ਭਾਵ ਅੱਜ ਆਪਣੀ ਨਾਮਜ਼ਦਗੀ ਦਾਖ਼ਲ ਕਰਨਗੇ ਅਤੇ ਹਰ ਹਾਲਤ 'ਚ ਇਸ ਵਿਧਾਨ ਸਭਾ ਹਲਕੇ 'ਚ ਜਿੱਤ ਦਰਜ ਕਰਨਗੇ। ਦੱਸ ਦਈਏ ਕਿ ਕਾਂਗਰਸ ਵਲੋਂ ਇਸ ਵਾਰ ਅਪਣੇ ਕਈ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ।
ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਅੰਗਦ ਸੈਣੀ ਦੀ ਪਤਨੀ ਅਦਿਤੀ ਸਿੰਘ ਉੱਤਰ ਪ੍ਰਦੇਸ਼ 'ਚ ਭਾਜਪਾ 'ਚ ਸ਼ਾਮਲ ਹੋ ਗਏ ਸਨ ਅਤੇ ਉਹ ਭਾਜਪਾ ਦੀ ਟਿਕਟ 'ਤੇ ਚੋਣ ਵੀ ਲੜ ਰਹੇ ਹਨ। ਅੰਗਦ ਸੈਣੀ ਦੀ ਟਿਕਟ ਕੱਟੇ ਜਾਣ ਪਿੱਛੇ ਇਹੀ ਕਾਰਨ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਚੰਨੀ ਦੇ ਉਮੀਦਵਾਰ ਬਣਨ ਤੋਂ ਬਾਅਦ ਬਰਨਾਲਾ ਦੀ ਭਦੌੜ ਸੀਟ ਬਣੀ ਹੌਟ