ETV Bharat / city

ਕਾਂਗਰਸ ‘ਚ ਬਗਾਵਤ, ਛੋਟੇ ਆਗੂਆਂ ਵਿਰੁੱਧ ਕਾਰਵਾਈ ਤੇ ਵੱਡੇ ਨੂੰ ਕੀਤਾ ਨਜ਼ਰਅੰਦਾਜ

ਪੰਜਾਬ ਵਿਧਾਨ ਸਭਾ ਚੋਣਾਂ ਬਾਅਦ ਕਾਂਗਰਸ ਵਿਚ ਬਗਾਵਤ (revolt in congress) ਦੀਆਂ ਕਨਸੋਆ ਤੇਜ਼ ਹੋ ਗਈਆਂ ਹਨ। ਭਾਵੇ ਕਾਂਗਰਸ ਬਾਗੀਆਂ ਵਿਰੁਧ ਕਾਰਵਾਈ ਵੀ ਕਰ ਰਹੀ ਹੈ। ਪਰ ਇੰਜ ਜਾਪਦਾ ਹੈ ਕਿ ਕਾਂਗਰਸ ਦੇ ਕਾਰਵਾਈ ਦੇ ਮਾਪਦੰਡ ਵੀ ਵਖ ਵਖ ਹਨ .ਕਾਂਗਰਸ ਪਾਰਟੀ ਵੱਡੇ ਕਦ ਵਾਲੇ ਆਗੂਆ ਵਿਰੁਧ ਕਾਰਵਾਈ ਤੋ ਦੂਰੀ ਬਣਾ ਰਹੀ ਹੈ , ਪਰ ਛੋਟੇ ਪ੍ਰਭਾਵ ਵਾਲੇ ਆਗੂਆ ਨੂੰ ਪਾਰਟੀ ਤੋ ਬਾਹਰ ਕੀਤਾ ਜਾ ਰਿਹਾ ਹੈ।

ਕਾਂਗਰਸ ‘ਚ ਬਗਾਵਤ
ਕਾਂਗਰਸ ‘ਚ ਬਗਾਵਤ
author img

By

Published : Feb 23, 2022, 7:00 PM IST

Updated : Feb 23, 2022, 7:29 PM IST

ਚੰਡੀਗੜ੍ਹ : ਚੋਣ ਨਤੀਜਿਆ ਤੋਂ ਪਹਿਲਾਂ ਹੀ ਸੱਤਾਧਾਰੀ ਕਾਂਗਰਸ ਵਿਚ ਅੰਦਰੂਨੀ ਵਿਰੋਧ ਵਧਣਾ (in fight within congress) ਸ਼ੁਰੂ ਹੋ ਗਿਆ ਹੈ। ਟਿਕਟਾਂ ਦੀ ਵੰਡ ਦੌਰਾਨ ਵੀ ਕਾਂਗਰਸ ਵਿੱਚ ਬਗਾਵਤ ਦਾ ਲਾਵਾ ਫੁੱਟਿਆ (revolt in congress)ਸੀ। ਟਿਕਟ ਨਾ ਮਿਲਣ ਦੇ ਵਿਰੋਧ ਵਿਚ ਅੱਧਾ ਦਰਜ਼ਨ ਉਮੀਦਵਾਰ ਬਾਗੀ ਹੋ ਕੇ ਜਾਂ ਤਾਂ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋ ਗਏ ਜਾਂ ਫੇਰ ਆਜ਼ਾਦ ਉਮੀਦਵਾਰ ਵਜੋ ਚੋਣ ਮੈਦਾਨ ਵਿੱਚ ਕੁੱਦ ਪਏ। ਕਾਂਗਰਸ ਨੇ ਬਗਾਵਤੀ ਤੇਵਰਾਂ ਵਾਲੇ ਆਗੂਆਂ ਵਿਰੁੱਧ ਕਾਰਵਾਈ ਦਾ ਸਿਲਸਿਲ੍ਹਾ ਸ਼ੁਰੂ ਵੀ ਕੀਤਾ ਹੈ, ਪਰ ਇਹ ਕਾਰਵਾਈ ਸਿਰਫ ਉਂਨ੍ਹਾਂ ਆਗੂਆ ਵਿਰੁੱਧ ਹੀ ਕੀਤੀ ਜਾ ਰਹੀ ਹੈ, ਜਿਹੜੇ ਪਾਰਟੀ ਲਈ ਜਿਆਦਾ ਪ੍ਰਭਾਵਸ਼ਾਲੀ ਨਹੀ ਹਨ, ਜਦੋਂਕਿ ਦਮਦਾਰ ਆਗੂਆਂ ਵਿਰੁੱਧ ਕਾਂਗਰਸ ਵੀ ਕਾਰਵਾਈ ਕਰਨ ਤੋਂ ਕੰਨੀ ਵੱਟ ਰਹੀ ਹੈ।

ਕਾਂਗਰਸ ਦੇ ਛੇ ਸੰਸਦ ਮੈਬਰਾਂ ਦੀ ਬਿਆਨਬਾਜ਼ੀ:

ਪੰਜਾਬ ਵਿਚ ਕਾਂਗਰਸ ਦੇ ਅਜਿਹੇ ਛੇ ਸੰਸਦ ਮੈਂਬਰ ਹਨ, ਜਿੰਨ੍ਹਾ ਨੇ ਜਨਤਕ ਤੌਰ ‘ਤੇ ਪਾਰਟੀ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਇੰਨ੍ਹਾ ਵਿਚ 2 ਰਾਜ ਸਭਾ ਮੈਂਬਰ ਹਨ ਅਤੇ ਚਾਰ ਲੋਕ ਸਭਾ ਮੈਂਬਰ ਸ਼ਾਮਲ ਹਨ।

ਅਕਸਰ ਹੀ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਤਿੱਖੇ ਹਮਲੇ ਕਰਨ ਵਾਲੇ ਅਤੇ ਵੋਟਾਂ ਤੋਂ 10 ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੇ ਆਪਣੀ ਹੀ ਪਾਰਟੀ 'ਤੇ ਤਿੱਖਾ ਹਮਲਾ ਕਰਦਿਆਂ ਟਿਕਟਾਂ ਦੀ ਵੰਡ 'ਤੇ ਉਂਗਲ ਉਠਾਈ ਸੀ। ਦੂਲੋਂ ਵੱਲੋਂ ਅਕਸਰ ਹੀ ਕਾਂਗਰਸ ਆਗੂਆਂ ਨੂੰ ਨਿਸ਼ਾਨੇ ’ਤੇ ਲਿਆ ਜਾਂਦਾ ਰਿਹਾ ਹੈ। ਕਾਂਗਰਸ ਦੇ ਹੀ ਰਾਜ ਸਭਾ ਮੈਂਬਰ ਪਤ੍ਰਾਪ ਸਿੰਘ ਬਾਜਵਾ ਦੀ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਬਿਆਨਬਾਜ਼ੀ ਦੀ ਸੂਚੀ ਕਾਫੀ ਲੰਬੀ ਹੈ।

ਕਾਂਗਰਸ ਦੇ ਹੀ ਲੋਕ ਸਭਾ ਮੈਬਰ ਮੈਡਮ ਪਰਨੀਤ ਕੌਰ ਵੱਲੋਂ ਇੰਨ੍ਹਾਂ ਵਿਧਾਨ ਸਭਾ ਚੋਣਾਂ ਦੋਰਾਨ ਖੁੱਲ੍ਹ ਕੇ ਆਪਣੇ ਪਤੀ ਅਤੇ ਭਾਜਪਾ ਗਠਜੋੜ ਦਾ ਹਿੱਸਾ ਬਣੇ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕੀਤੀ ਗਈ ਅਤੇ ਉਂਨ੍ਹਾਂ ਲਈ ਚੋਣ ਪ੍ਰਚਾਰ ਕੀਤਾ। ਮਤਦਾਨ ਤੋਂ ਬਾਅਦ ਵੀ ਪਰਨੀਤ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਦਾ ਦਾਅਵਾ ਕੀਤਾ ਹੈ। ਲੋਕ ਸਭਾ ਮੈਂਬਰ ਮਨੀਸ਼ ਤਿਵਾਰੀ ਨੂੰ ਕਾਂਗਰਸ ਹਾਈਕਮਾਨ ਵਿਰੁੱਧ ਬੋਲਣ ਵਾਲੇ ਗਰੁੱਪ ਦਾ ਮੈਬਰ ਮੰਨਿਆ ਜਾਂਦਾ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਦੋਰਾਨ ਵੀ ਜਦੋਂ ਉਂਨ੍ਹਾਂ ਦਾ ਨਾਮ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਨਹੀਂ ਦਿੱਤਾ ਗਿਆ ਤਾਂ ਉਂਨ੍ਹਾ ਦੇ ਤੇਵਰ ਪਾਰਟੀ ਹਾਈ ਕਮਾਨ ਵਿਰੁਧ ਤਿੱਖੇ ਰਹੇ। ਉਨ੍ਹਾਂ ਦੇ ਟਵੀਟ ਵੀ ਚਰਚਾ ਦਾ ਵਿਸ਼ਾ ਬਣੇ ਰਹੇ। ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਵੀ ਚੋਣਾਂ ਦੋਰਾਨ ਪ੍ਰਿਅੰਕਾ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਨਵਜੋਤ ਸਿੰਘ ਸਿੱਧੂ ਨਾਲ ਗਰਮਾ-ਗਰਮੀ ਹੋਈ ਸੀ ਅਤੇ ਹੁਣ ਵੋਟਿੰਗ ਤੋਂ ਬਾਅਦ ਵੀ ਔਜਲਾ ਨੇ ਨਵਜੋਤ ਸਿਧੂ ਵਿਰੁੱਧ ਫੇਰ ਤੋਂ ਮੋਰਚਾ ਖੋਲ੍ਹਿਆ ਹੈ।

ਔਜਲਾ ਨੇ ਨਵਜੋਤ ਸਿੱਧੂ ਨੂੰ ਬੋਲਣ ਤੋਂ ਪਹਿਲਾਂ ਸੋਚਣ ਦੀ ਨਸੀਹਤ ਦਿੱਤੀ ਹੈ। ਖਡੂਰ ਸਾਹਿਬ ਤੋ ਕਾਂਗਰਸ ਦੇ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਆਪਣੇ ਬੇਟੇ ਨੂੰ ਟਿਕਟ ਨਾ ਮਿਲਣ ਦੇ ਰੋਸ਼ ਵਜੋਂ ਕਾਂਗਰਸ ਵਿਰੁਧ ਬਿਆਨਬਾਜ਼ੀ ਕੀਤੀ ਸੀ। ਡਿੰਪਾ ਦੇ ਬੇਟੇ ਉਪਦੇਸ਼ ਸਿੰਘ ਗਿੱਲ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ ਅਤੇ ਡਿੰਪਾ ਨੇ ਆਪਣੇ ਬੇਟੇ ਲਈ ਪ੍ਰਚਾਰ ਵੀ ਕੀਤਾ ਸੀ।

ਕਾਂਗਰਸ ਦੇ ਵੱਡੇ ਬਾਗੀ ਪਰ ਕਾਰਵਾਈ ਨਹੀਂ:

ਜਦੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਸਿਰਫ ਹਿੰਦੂ ਹੋਣ ਕਰਕੇ ਮੁਖਮੰਤਰੀ ਦੇ ਕਾਬਲ ਨਹੀਂ ਸਮਝਿਆ ਤਾਂ ਉਨ੍ਹਾਂ ਦੀ ਪਾਰਟੀ ਹਾਈ ਕਮਾਨ ਵਿਰੁੱਧ ਬਿਆਨਬਾਜ਼ੀ ਤੇਜ਼ ਹੋ ਗਈ ਸੀ। ਪਾਰਟੀ ਦੀ ਕੇਂਦਰੀ ਆਗੂ ਅੰਬਿਕਾ ਸੋਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁੱਧ ਉਨ੍ਹਾਂ ਦੇ ਟਵੀਟ ਹਾਲੇ ਵੀ ਹੁੰਦੇ ਰਹਿੰਦੇ ਹਨ।

ਮੋਜੂਦਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਉਮੀਦਵਾਰ ਵਿਰੁੱਧ ਆਜ਼ਾਦ ਚੋਣ ਲੜੀ ਹੈ। ਰਾਣਾ ਗੁਰਜੀਤ ਸਿੰਘ ਨੇ ਖੁੱਲ੍ਹ ਕੇ ਆਪਣੇ ਬੇਟੇ ਦਾ ਸਮਰਥਨ ਕੀਤਾ ਅਤੇ ਕਾਂਗਰਸ ਉਮੀਦਵਾਰ ਦਾ ਵਿਰੋਧ ਕੀਤਾ। ਗਿਦੜਬਾਹਾ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਆਪਣੀ ਹੀ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ ਗਿਆ।

ਖੁਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਮਨੋਹਰ ਸਿੰਘ ਸਮੇਤ ਦੋ ਹੋਰ ਆਗੂਆਂ ਦੇ ਕਰੀਬੀਆਂ ਨੇ ਕਾਂਗਰਸ ਉਮੀਦਵਾਰਾਂ ਵਿਰੁੱਧ ਹੀ ਚੋਣ ਲੜੀ। ਕਾਂਗਰਸ ਦੇ ਹੀ ਵਿਧਾਇਕ ਅਤੇ ਵਿਧਾਨਸਭਾ ਵਿਚ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਆਜ਼ਾਦ ਚੋਣ ਲੜ ਰਹੀ ਆਪਣੀ ਪਤਨੀ ਲਈ ਪ੍ਰਚਾਰ ਕੀਤਾ। ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬਲਬੀਰ ਰਾਣੀ ਸੋਢੀ ਨੇ ਟਿਕਟ ਨਾ ਮਿਲਣ ਦੇ ਵਿਰੋਧ ਵਿਚ ਬਗਾਵਤ ਦੀ ਧਮਕੀ ਦਿੱਤੀ ਸੀ ਅਤੇ ਕਿਹਾ ਸੀ ਪਾਰਟੀ ਦੇ ਆਗੂਆਂ ਨੇ ਉਸ ਦਾ ਪਖ ਹੀ ਨਹੀ ਸੁਣਿਆ।

ਕਾਂਗਰਸ ਨੇ ਜਿੰਨ੍ਹਾ ਨੂੰ ਪਾਰਟੀ ‘ਚੋਂ ਕਢਿਆ:
ਸਮਰਾਲਾ ਤੋਂ ਕਾਂਗਰਸ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਅਟਾਰੀ ਤੋਂ ਕਾਂਗਰਸ ਦੇ ਵਿਧਾਇਕ ਤਰਸੇਮ ਸਿੰਘ ਡੀ ਸੀ, ਫਿਰੋਜਪੁਰ ਦਿਹਾਤੀ ਤੋਂ ਕਾਂਗਰਸ ਦੀ ਆਗੂ ਅਤੇ ਸਾਬਕਾ ਵਿਧਾਇਕ ਸਤਕਾਰ ਕੌਰ, ਬਰਨਾਲਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ, ਜਲੰਧਰ ਜਿਲ੍ਹੇ ਦੇ 6 ਆਗੂਆਂ ਨੂੰ ਕਾਂਗਰਸ ਪਾਰਟੀ ‘ਚੋਂ ਕੱਢ ਚੁੱਕੀ ਹੈ।

ਪੰਜਾਬ ਕਾਂਗਰਸ ਦੇ ਸਾਬਕਾ ਪਰਧਾਨ ਅਤੇ ਕਾਂਗਰਸ ਦੇ ਰਾਜ ਸਭਾ ਮੈਬਰ ਸ਼ਮਸ਼ੇਰ ਸਿੰਘ ਦੂਲੋ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਸਕਰੀਨਿੰਗ ਕਮੇਟੀ ਨੇ ਮਿਲੀਭੁਗਤ ਨਾਲ ਸ਼ਰਾਬ, ਜਾਇਦਾਦ ਅਤੇ ਰੇਤ ਮਾਫੀਆ ਦੇ ਆਗੂਆਂ ਨੂੰ ਟਿਕਟਾਂ ਦਿੱਤੀਆਂ ਸਨ । ਦੂਲੋਂ ਨੇ ਕਿਹਾ ਕਿ ਨਵਜੋਤ ਸਿੱਧੂ ਕਹਿੰਦੇ ਸੀ ਕਿ ਪੰਜਾਬ ਕਾਂਗਰਸ ਵਿਚ ਜਾਂ ਤਾਂ ਉਹ ਹੋਣਗੇ ਜਾਂ ਮਾਫੀਆ।

ਮਾਫੀਆ ਨਾਲ ਜੁੜੇ ਸਿਆਸਤਦਾਨਾਂ ਨੂੰ ਟਿਕਟਾਂ ਦਿੱਤੀਆਂ ਅਤੇ ਕਰੋੜਾਂ ਦਾ ਵਜੀਫਾ ਘਪਲਾ ਕਰਨ ਵਾਲਿਆਂ ਨੂੰ ਟਿਕਟ ਦਿੱਤੀ ਅਤੇ ਨਵਜੋਤ ਸਿੱਧੂ ਸਕਰੀਨਿੰਗ ਕਮੇਟੀ ਦੇ ਮੈਂਬਰ ਸਨ। ਉਦੋਂ ਸਿੱਧੂ ਕਿਉਂ ਨਹੀਂ ਬੋਲੇ? ਦੂਲੋਂ ਨੇ ਕਿਹਾ ਕਿ ਉਂਨ੍ਹਾ ਨੇ ਤਾਂ ਪਾਰਟੀ ਹਾਈ ਕਮਾਨ ਨੂੰ ਪੱਤਰ ਲਿਖ ਕੇ ਟਿਕਟਾਂ ਦੀ ਗਲਤ ਵੰਡ ਦੀ ਜਾਂਚ ਲਈ ਕਮੇਟੀ ਦੇ ਗਠਨ ਦੀ ਮੰਗ ਕੀਤੀ ਸੀ।

ਦੂਲੋਂ ਨੇ ਕਿਹਾ ਕਿ ਪੁਰਾਣੇ ਤੇ ਸੀਨੀਅਰ ਟਕਸਾਲੀ ਕਾਂਗਰਸੀ ਮਹਿੰਦਰ ਸਿੰਘ ਕੇ.ਪੀ., ਜਗਮੋਹਨ ਸਿੰਘ ਕੰਗ, ਕ੍ਰਿਸ਼ਨ ਕੁਮਾਰ ਬਾਵਾ, ਨੱਥੂਰਾਮ, ਅਜਾਇਬ ਸਿੰਘ ਭੱਟੀ, ਦਮਨ ਬਾਜਵਾ ਸਮੇਤ ਕਈ ਆਗੂਆਂ ਨੂੰ ਗਲਤ ਰਿਪੋਰਟਾਂ ਦੇ ਆਧਾਰ 'ਤੇ ਟਿਕਟਾਂ ਨਹੀਂ ਮਿਲ ਸਕੀਆਂ ਤੇ ਉਨ੍ਹਾਂ ਨੂੰ ਪਾਰਟੀ 'ਚ ਜ਼ਲੀਲ ਕੀਤਾ ਗਿਆ।

ਇਹ ਵੀ ਪੜ੍ਹੋ:ਬਿਜਲੀ ਮੁਲਾਜ਼ਮਾਂ ਦੀ ਡੀਸੀ ਨਾਲ ਬਣੀ ਸਹਿਮਤੀ, ਹੜਤਾਲ ਖ਼ਤਮ ਕਰਨ ਦਾ ਫੈਸਲਾ

Last Updated : Feb 23, 2022, 7:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.