ਚੰਡੀਗੜ੍ਹ:ਕਾਂਗਰਸ ਪਾਰਟੀ (punjab congress news)ਨੇ ਪੰਜਾਬ ਲਈ ਕੁਲ 117 ਸੀਟਾਂ ਵਿੱਚੋਂ 86 ਸੀਟਾਂ ’ਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਇਸ ਸੂਚੀ ਵਿੱਚ ਜਿਥੇ ਸਾਰੇ ਵਰਗਾਂ ਤੇ ਆਗੂਆਂ ਦਾ ਧਿਆਨ ਰੱਖਿਆ ਗਿਆ, ਉਥੇ ਮਹਿਲਾਵਾਂ ਨੂੰ ਵੀ ਉਮੀਦਵਾਰ ਬਣਾਇਆ ਗਿਆ ਪਰ ਕਾਂਗਰਸ ਜਿਥੇ ਦੂਜੇ ਸੂਬਿਆਂ ਵਿੱਚ ਮਹਿਲਾਵਾਂ ਨੂੰ ਬਣਦਾ ਮਾਣ ਦੇ ਰਹੀ ਹੈ, ਉਥੇ ਪੰਜਾਬ ਵਿੱਚ ਮਹਿਲਾਵਾਂ ਨੂੰ ਟਿਕਟਾਂ ਵਿੱਚ ਰਾਖਵਾਂਕਰਨ ਦਾ ਪੂਰਾ ਹਿੱਸਾ ਨਹੀਂ ਮਿਲ ਸਕਿਆ ਹੈ। ਅੱਜ ਜਾਰੀ ਸੂਚੀ ਵਿੱਚ 86 ਸੀਟਾਂ ਵਿੱਚੋਂ ਸਿਰਫ ਨੌ ਮਹਿਲਾਵਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਪੰਜਾਬ ਵਿੱਚ ਵੰਡੀਆਂ ਟਿਕਟਾਂ ਵਿੱਚ ਮਹਿਲਾਵਾਂ 10 ਫੀਸਦੀ ਹੀ ਹਨ (only 9 women in 86 congress candidates), ਜਦੋਂਕਿ ਪੰਜਾਬ ਦੇ ਮੁਕਾਬਲੇ ਉੱਤਰ ਪ੍ਰਦੇਸ਼ ਵਿੱਚ ਪਾਰਟੀ ਨੇ 125 ਟਿਕਟਾਂ ਐਲਾਨਿਆਂ ਹਨ ਤੇ ਇਨ੍ਹਾਂ ਵਿੱਚੋਂ 50 ਉਮੀਦਵਾਰ ਮਹਿਲਾਵਾਂ ਹਨ। ਇਹ ਫੀਸਦ 40 ਬਣਦਾ ਹੈ ਪਰ ਯੂਪੀ ਦੇ ਮੁਕਾਬਲੇ ਪੰਜਾਬ ਵਿੱਚ ਮਹਿਲਾਵਾਂ ਘੱਟ ਹਨ। ਜਿਥੇ ਯੂਪੀ ਵਿੱਚ 125 ਵਿੱਚੋਂ 50 ਮਹਿਲਾਵਾਂ ਹਨ, ਉਥੇ ਪੰਜਾਬ ਵਿੱਚ 86 ਵਿੱਚੋਂ ਸਿਰਫ ਨੌ ਮਹਿਲਾਵਾਂ ਨੂੰ ਹੀ ਟਿਕਟ ਦਿੱਤੀ ਗਈ ਹੈ।
ਇਹ ਵੀ ਪੜ੍ਹੋ:ਸਾਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਕਾਂਗਰਸ ਵਿੱਚ ਬਗਾਵਤ ਸ਼ੁਰੂ
ਜਿਕਰਯੋਗ ਹੈ ਕਿ ਪ੍ਰਿਯੰਕਾ ਗਾਂਧੀ ਵਾਡਰਾ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ, "ਕੁੱਲ 125 ਉਮੀਦਵਾਰਾਂ ਵਿੱਚੋਂ 40% ਔਰਤਾਂ ਅਤੇ 40% ਨੌਜਵਾਨ ਹਨ। ਇਸ ਇਤਿਹਾਸਕ ਪਹਿਲਕਦਮੀ ਨਾਲ, ਅਸੀਂ ਸੂਬੇ ਵਿੱਚ ਇੱਕ ਨਵੀਂ ਕਿਸਮ ਦੀ ਰਾਜਨੀਤੀ ਲਿਆਉਣ ਦੀ ਉਮੀਦ ਕਰਦੇ ਹਾਂ।" ਯੂਪੀ ਚੋਣਾਂ ਲਈ 125 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ 50 ਉਮੀਦਵਾਰ ਔਰਤਾਂ ਹਨ, ਜਿਨ੍ਹਾਂ ਵਿੱਚ ਉਨਾਓ ਬਲਾਤਕਾਰ ਪੀੜਤਾ ਦੀ ਮਾਂ ਆਸ਼ਾ ਸਿੰਘ ਵੀ ਸ਼ਾਮਲ ਹੈ।
ਉਨ੍ਹਾਂ ਦੱਸਿਆ ਸੀ ਕਿ ਸ਼ਾਹਜਹਾਂਪੁਰ ਤੋਂ, ਅਸੀਂ ਆਸ਼ਾ ਵਰਕਰ ਪੂਨਮ ਪਾਂਡੇ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਿਸ ਨੇ ਮਾਣ ਭੱਤੇ ਵਿੱਚ ਵਾਧੇ ਲਈ ਅੰਦੋਲਨ ਦੀ ਅਗਵਾਈ ਕੀਤੀ ਸੀ, ”ਪ੍ਰਿਅੰਕਾ ਨੇ ਅੱਗੇ ਕਿਹਾ। "ਸਾਡੀ ਸੂਚੀ ਇੱਕ ਨਵਾਂ ਸੰਦੇਸ਼ ਦਿੰਦੀ ਹੈ। ਅਸੀਂ ਉਨ੍ਹਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਜਿਨ੍ਹਾਂ ਨੇ ਆਪਣੇ ਹੱਕਾਂ ਲਈ ਅਤੇ ਇਨਸਾਫ਼ ਦੀ ਮੰਗ ਲਈ ਪਿਛਲੇ ਸਮੇਂ ਵਿੱਚ ਸੰਘਰਸ਼ ਕੀਤਾ ਹੈ, ਕਿ ਉਨ੍ਹਾਂ ਵਿੱਚ ਆਪਣੇ ਹੱਕਾਂ ਲਈ ਲੜਨ ਦੀ ਸ਼ਕਤੀ ਹੈ ਅਤੇ ਕਾਂਗਰਸ ਪਾਰਟੀ ਉਨ੍ਹਾਂ ਨੂੰ ਇਹ ਸ਼ਕਤੀ ਦੇਵੇਗੀ।
ਯੋਗੀ ਆਦਿੱਤਿਆਨਾਥ ਸਰਕਾਰ 'ਤੇ ਹਮਲਾ ਕਰਦੇ ਹੋਏ ਪ੍ਰਿਯੰਕਾ ਨੇ ਕਿਹਾ ਸੀ, "ਯੂਪੀ ਸਰਕਾਰ ਤਾਨਾਸ਼ਾਹੀ ਹੈ, ਸਾਡਾ ਧਿਆਨ ਉੱਤਰ ਪ੍ਰਦੇਸ਼ ਵਿੱਚ ਲੋਕਾਂ ਦੇ ਮੁੱਦਿਆਂ, ਔਰਤਾਂ ਅਤੇ ਵਿਕਾਸ ਨੂੰ ਕੇਂਦਰ ਵਿੱਚ ਲਿਆਉਣਾ ਹੈ।" "ਕਾਂਗਰਸ ਕੋਈ ਨਕਾਰਾਤਮਕ ਮੁਹਿੰਮ ਨਹੀਂ ਚਲਾਏਗੀ, ਅਸੀਂ ਉੱਤਰ ਪ੍ਰਦੇਸ਼ ਦੇ ਉੱਜਵਲ ਭਵਿੱਖ ਲਈ ਸਕਾਰਾਤਮਕ ਮੁਹਿੰਮ ਚਲਾਵਾਂਗੇ," ਉਸਨੇ ਕਿਹਾ। ਉੱਤਰ ਪ੍ਰਦੇਸ਼ ਦੀ ਇੰਚਾਰਜ ਏਆਈਸੀਸੀ ਜਨਰਲ ਸਕੱਤਰ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਕੀ ਉਹ ਖੁਦ ਚੋਣ ਲੜੇਗੀ ਜਾਂ ਨਹੀਂ। ਉੱਤਰ ਪ੍ਰਦੇਸ਼ ਵਿੱਚ 10 ਫਰਵਰੀ ਤੋਂ ਸੱਤ ਪੜਾਵਾਂ ਵਿੱਚ ਵੋਟਾਂ ਪੈਣਗੀਆਂ।
ਇਹ ਵੀ ਪੜ੍ਹੋ:ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ