ਚੰਡੀਗੜ੍ਹ: ਸਰਕਾਰ ਵੱਲੋਂ ਆਗਿਆ ਦਿੱਤੀ ਜਾ ਚੁੱਕੀ ਹੈ ਕਿ ਗਰਭਵਤੀ ਔਰਤਾਂ ਕੋਵਿਡ 19 ਤੋਂ ਬਚਾਅ ਦੇ ਲਈ ਵੈਕਸੀਨ ਲਗਾ ਸਕਦੀ ਹੈ। ਜਿਸ ਤੋਂ ਬਾਅਦ ਤੋਂ ਕਈ ਗਰਭਵਤੀ ਔਰਤਾਂ ਵੈਕਸੀਨ ਦੇ ਲਈ ਅੱਗੇ ਆ ਵੀ ਰਹੀਆਂ ਹਨ ਪਰ ਅਜੇ ਵੀ ਵੈਕਸੀਨ ਨੂੰ ਲੈ ਕੇ ਕਾਫੀ ਵਹਿਮ ਫੈਲਿਆ ਹੋਇਆ ਹੈ। ਇਹੀ ਕਾਰਣ ਹੈ ਕਿ ਜਿੱਥੇ ਹੁਣ ਤੱਕ ਚੰਡੀਗੜ੍ਹ ’ਚ 8,86,656 ਲੋਕ ਵੈਕਸੀਨ ਲਗਵਾ ਚੁੱਕੇ ਹਨ ਉੱਥੇ ਹੀ ਦੂਜੇ ਪਾਸੇ ਹੁਣ ਤੱਕ 800 ਤੋਂ ਜਿਆਦਾ ਗਰਭਵਤੀ ਔਰਤਾਂ ਵੱਲੋਂ ਵੈਕਸੀਨ ਲਗਵਾਈ ਗਈ ਹੈ।
ਵੈਕਸੀਨੇਸ਼ਨ ਨੂੰ ਲੈ ਕੇ ਅਜੇ ਵੀ ਗਰਭਵਤੀ ਔਰਤਾਂ ਚ ਕਾਫੀ ਵਹਿਮ ਫੈਲਿਆ ਹੋਇਆ ਹੈ ਜਿਨ੍ਹਾਂ ਨੂੰ ਦੂਰ ਕਰਨਾ ਬੇਹੱਦ ਜਰੂਰੀ ਹੈ। ਇਸ ਸਬੰਧ ’ਚ ਈਟੀਵੀ ਭਾਰਤ ਦੇ ਨਾਲ ਗਾਇਨੀਕੋਲੋਜਿਸਟ ਜੀ ਕੇ ਬੇਦੀ ਨੇ ਖਾਸ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਇੱਕ ਅਜਿਹਾ ਵਾਇਰਸ ਹੈ ਜੋ ਕਿਸੇ ਨੂੰ ਵੀ ਆਪਣੇ ਚਪੇਟ ਚ ਲੈ ਸਕਦਾ ਹੈ ਕਿਉਂਕਿ ਗਰਭਵਤੀ ਔਰਤਾਂ ਪਹਿਲਾਂ ਹੀ ਹਾਈ ਰਿਸਕ ਫੈਕਟਰ ’ਤੇ ਹੁੰਦੀ ਹੈ ਅਜਿਹੇ ’ਚ ਉਨ੍ਹਾਂ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ।
ਡਾ. ਬੇਦੀ ਨੇ ਦੱਸਿਆ ਕਿ ਜੇਕਰ ਕੋਈ ਔਰਤ ਗਰਭਵਿਵਸਥਾ ਸਮੇਂ ਕੋਰੋਨਾ ਪਾਜ਼ੀਟਿਵ ਹੋ ਜਾਂਦੀ ਹੈ ਤਾਂ ਉਸਨੂੰ ਡਿਲੀਵਰੀ ਤੋਂ ਬਾਅਦ ਵੈਕਸੀਨ ਲਗਵਾ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਵੈਕਸੀਨ ਬਿਲਕੁੱਲ ਸੁਰੱਖਿਅਤ ਹੈ ਇਸਦਾ ਬੱਚੇ ਤੇ ਕੋਈ ਅਸਰ ਨਹੀਂ ਪਵੇਗਾ। ਇਹ ਜਰੂਰ ਹੈ ਵੈਕਸੀਨ ਤੋਂ ਬਾਅਦ 2 ਦਿਨ ਦਾ ਹਲਕਾ ਬੁਖਾਰ ਜਰੂਰ ਆਵੇਗਾ ਪਰ ਇਸ ਨਾਲ ਘਬਰਾਉਣ ਦੀ ਲੋੜ ਨਹੀਂ।
ਇਹ ਵੀ ਪੜੋ: ਕੋਰੋਨਾ Update : 24 ਘੰਟਿਆਂ ’ਚ 35,499 ਨਵੇਂ ਮਾਮਲੇ, 447 ਮੌਤਾਂ
ਡਾ. ਬੇਦੀ ਦਾ ਕਹਿਣਾ ਹੈ ਕਿ ਗਰਭਵਤੀ ਮਹਿਲਾਵਾਂ ਨੂੰ ਸਮਝਣਾ ਹੋਵੇਗਾ ਕਿ ਉਹ ਗਰਭਵਿਵਸਥਾ ਦੇ ਦੌਰਾਨ ਕਿਸੇ ਵੀ ਸਮੇਂ ਕੋਵਿਡ-19 ਦੀ ਵੈਕਸੀਨ ਨੂੰ ਲਗਵਾ ਸਕਦੀਆਂ ਹਨ। ਇਸ ਦੇ ਲਈ ਕੋਈ ਸਮਾਂ ਨਿਧਾਰਿਤ ਨਹੀਂ ਹੈ। ਡਾ. ਜੀ ਕੇ ਬੇਦੀ ਨੇ ਦੱਸਿਆ ਕਿ ਸਰਕਾਰ ਦੁਆਰਾ ਸਾਰੇ ਸਰਕਾਰੀ ਹਸਪਤਾਲਾਂ ’ਚ, ਡਿਸਪੈਂਸਰੀਆਂ ਚ ਗਰਭਵਤੀ ਮਹਿਲਾਵਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ ਅਤੇ ਸਪੈਸ਼ਲ ਕੈਂਪ ਵੀ ਲਗਾਏ ਜਾ ਰਹੇ ਹਨ। ਪਰ ਖਾਸ ਗੱਲ ਇਹ ਧਿਆਨ ਰੱਖਣ ਵਾਲੀ ਹੈ ਕਿ ਕੈਂਪ ’ਚ ਡਾਕਟਰਾਂ ਦਾ ਹੋਣਾ ਬੇਹੱਦ ਜਰੂਰੀ ਹੈ, ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਉੱਥੇ ਇਲਾਜ ਕੀਤਾ ਜਾ ਸਕੇ।